ਆਸਾਮ ਵਿੱਚ ਸ਼ਨੀਵਾਰ ਨੂੰ ਜਾਪਾਨੀ ਇਨਸੇਫਲਾਈਟਿਸ (ਜੇਈ) ਨਾਲ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਇਸ ਮਹੀਨੇ ਬਿਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਕੁੱਲ ਗਿਣਤੀ 27 ਹੋ ਗਈ ਹੈ। ਇਹ ਜਾਣਕਾਰੀ ਰਾਸ਼ਟਰੀ ਸਿਹਤ ਕਮਿਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਦਿੱਤੀ ਗਈ ਹੈ।
ਸੂਬੇ ਵਿੱਚ ਅੱਜ ਨੌਂ ਨਵੇਂ ਕੇਸ ਦਰਜ ਕੀਤੇ ਗਏ, ਜਿਸ ਨਾਲ ਇਸ ਮਹੀਨੇ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 169 ਹੋ ਗਈ ਹੈ।
ਕਮਿਸ਼ਨ ਮੁਤਾਬਕ ਚਾਰੇ ਮੌਤਾਂ ਜੋਰਹਾਟ ਜ਼ਿਲ੍ਹੇ ਵਿੱਚ ਹੋਈਆਂ ਹਨ। ਗੋਲਾਘਾਟ ਜ਼ਿਲ੍ਹੇ ਤੋਂ ਤਿੰਨ, ਸ਼ਿਵਸਾਗਰ ਅਤੇ ਸੋਨਿਤਪੁਰ ਤੋਂ ਦੋ-ਦੋ ਅਤੇ ਗੋਲਪਾੜਾ ਅਤੇ ਕੋਕਰਾਝਾਰ ਜ਼ਿਲ੍ਹਿਆਂ ਤੋਂ ਇੱਕ-ਇੱਕ ਮਾਮਲੇ ਸਾਹਮਣੇ ਆਏ ਹਨ।
ਸ਼ੁੱਕਰਵਾਰ ਨੂੰ ਰਾਜ ਵਿੱਚ ਚਾਰ ਮੌਤਾਂ ਅਤੇ 16 ਨਵੇਂ ਜੇਈ ਕੇਸ ਸਾਹਮਣੇ ਆਏ। ਸਾਰਿਆਂ ਜ਼ਿਲ੍ਹਿਆਂ ਵਿਚ ਐਕਿਊਟ ਇਨਸੇਫਲਾਈਟਿਸ ਸਿੰਡਰੋਮ (ਏ.ਈ.ਐਸ.) ਅਤੇ ਜੇਈ ਉਤੇ ਜਿਲ੍ਹਾ ਰੈਪਿਡ ਐਕਸ਼ਨ ਫੋਰਸ ਗਠਿਤ ਕੀਤੀ ਗਈ ਹੈ।
ਇੱਕ ਅਧਿਕਾਰੀ ਨੇ ਕਿਹਾ ਕਿ AES/JE ਮਾਮਲਿਆਂ ਦਾ ਪਤਾ ਲਾਉਣ, ਪ੍ਰਬੰਧ ਅਤੇ ਮਰੀਜ਼ਾਂ ਨੂੰ ਉਚਿਤ ਹਸਪਤਾਲਾਂ ਵਿੱਚ ਭੇਜੇ ਜਾਣ ਲਈ ਸਾਰੇ ਜਿਲ੍ਹਿਆਂ ਵਿਚ ਰਾਸ਼ਟਰੀ ਸਿਹਤ ਕਮਿਸ਼ਨ, ਅਸਾਮ ਦੁਆਰਾ ਬਣਾਏ ਗਏ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assam, Coronavirus