Home /News /national /

ਭਾਰਤ 'ਚ ਆਵੇਗੀ ਕੋਰੋਨਾ ਦੀ ਚੌਥੀ ਲਹਿਰ? ਇਕਦਮ ਵਧੇ ਕੇਸ, ਜਾਣੋ ਕੀ ਕਹਿੰਦੇ ਹਨ ਮਾਹਿਰ...

ਭਾਰਤ 'ਚ ਆਵੇਗੀ ਕੋਰੋਨਾ ਦੀ ਚੌਥੀ ਲਹਿਰ? ਇਕਦਮ ਵਧੇ ਕੇਸ, ਜਾਣੋ ਕੀ ਕਹਿੰਦੇ ਹਨ ਮਾਹਿਰ...

ਭਾਰਤ 'ਚ ਆਵੇਗੀ ਕੋਰੋਨਾ ਦੀ ਚੌਥੀ ਲਹਿਰ? ਇਕਦਮ ਵਧੇ ਕੇਸ, ਜਾਣੋ ਕੀ ਕਹਿੰਦੇ ਹਨ ਮਾਹਿਰ... (ਫਾਇਲ ਫੋਟੋ)

ਭਾਰਤ 'ਚ ਆਵੇਗੀ ਕੋਰੋਨਾ ਦੀ ਚੌਥੀ ਲਹਿਰ? ਇਕਦਮ ਵਧੇ ਕੇਸ, ਜਾਣੋ ਕੀ ਕਹਿੰਦੇ ਹਨ ਮਾਹਿਰ... (ਫਾਇਲ ਫੋਟੋ)

ਇਸ ਉਤੇ ਲੋਕ ਕੋਰੋਨਾ ਦੀ ਚੌਥੀ ਲਹਿਰ ਨੂੰ ਲੈ ਕੇ ਸਹਿਮੇ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਲਾਗ ਦੇ ਨਵੇਂ ਮਾਮਲਿਆਂ ਨਾਲ ਭਾਰਤ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ 4.47 ਕਰੋੜ ਹੋ ਗਈ ਹੈ। ਇਸ ਵਿਚਾਲੇ 9 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 5,30,876 ਹੋ ਗਈ ਹੈ।

ਹੋਰ ਪੜ੍ਹੋ ...
  • Share this:

ਦੇਸ਼ ਵਿਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਹੈ। ਚਾਰ ਮਹੀਨਿਆਂ ਬਾਅਦ ਸ਼ਨੀਵਾਰ ਨੂੰ ਦੇਸ਼ ਵਿੱਚ ਕੋਵਿਡ -19 ਦੇ 2,994 ਨਵੇਂ ਕੇਸ ਦਰਜ ਕੀਤੇ ਗਏ, ਜਦੋਂ ਕਿ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 16,354 ਹੋ ਗਈ।

ਇਸ ਉਤੇ ਲੋਕ ਕੋਰੋਨਾ ਦੀ ਚੌਥੀ ਲਹਿਰ ਨੂੰ ਲੈ ਕੇ ਸਹਿਮੇ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਲਾਗ ਦੇ ਨਵੇਂ ਮਾਮਲਿਆਂ ਨਾਲ ਭਾਰਤ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ 4.47 ਕਰੋੜ ਹੋ ਗਈ ਹੈ। ਇਸ ਵਿਚਾਲੇ 9 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 5,30,876 ਹੋ ਗਈ ਹੈ।

ਦਿੱਲੀ, ਕਰਨਾਟਕ ਅਤੇ ਪੰਜਾਬ ਵਿਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਦੋ-ਦੋ ਮੌਤਾਂ ਹੋਈਆਂ ਹਨ। ਗੁਜਰਾਤ ਵਿੱਚ ਇਕ ਅਤੇ ਕੇਰਲ ਵਿੱਚ ਦੋ ਮੌਤਾਂ ਦੀ ਸੂਚਨਾ ਸਾਹਮਣੇ ਆਈ ਹੈ। ਇੱਥੇ ਕੋਰੋਨਾ ਦੇ 16,354 ਐਕਟਿਵ ਕੇਸ ਹਨ, ਜੋ ਕਿ ਲਾਗ ਦੇ ਕੁੱਲ ਮਾਮਲਿਆਂ ਦਾ 0.04 ਪ੍ਰਤੀਸ਼ਤ ਹੈ।

ਸਿਹਤ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਕੋਵਿਡ-19 ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.77 ਫੀਸਦੀ ਹੈ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਰੋਜ਼ਾਨਾ ਸਕਾਰਾਤਮਕਤਾ ਦਰ 2.09 ਪ੍ਰਤੀਸ਼ਤ ਅਤੇ ਹਫ਼ਤਾਵਾਰ ਸਕਾਰਾਤਮਕਤਾ ਦਰ 2.03 ਪ੍ਰਤੀਸ਼ਤ ਦਰਜ ਕੀਤੀ ਗਈ ਹੈ।

ਕੋਵਿਡ ਡੇਟਾ ਵਿਸ਼ਲੇਸ਼ਕ ਵਿਜੇਆਨੰਦ ਦੇ ਅਨੁਸਾਰ ਦੇਸ਼ ਭਰ ਵਿਚ ਕੋਵਿਡ -19 ਮਾਮਲਿਆਂ ਵਿਚ ਵਾਧੇ ਪਿੱਛੇ ਓਮੀਕਰੋਨ XBB 1.16 ਵੇਰੀਐਂਟ ਹੋ ਸਕਦਾ ਹੈ। ਸ਼ਨੀਵਾਰ ਨੂੰ ਦਿੱਲੀ 'ਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 416 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਨਫੈਕਸ਼ਨ ਦੀ ਦਰ ਵਧ ਕੇ 14.37 ਫੀਸਦੀ ਹੋ ਗਈ ਹੈ। ਪਿਛਲੇ ਸੱਤ ਮਹੀਨਿਆਂ ਵਿੱਚ ਇੱਕ ਦਿਨ ਵਿੱਚ ਇਹ ਸਭ ਤੋਂ ਵੱਧ ਕੇਸ ਹਨ।

ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਇਨਫੈਕਸ਼ਨ ਕਾਰਨ ਮੌਤ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਅਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 26,529 ਹੋ ਗਈ ਹੈ।

Published by:Gurwinder Singh
First published:

Tags: Ccoronavirus, China coronavirus, Corona, Corona vaccine, Corona Warriors, Coronavirus, Coronavirus Testing