ਖੁਸ਼ਖ਼ਬਰੀ: ਫਰਾਂਸ ਦੀ ਇਹ ਕੰਪਨੀ ਭਾਰਤ ਦੇ 30 ਹਜ਼ਾਰ ਨੌਜਵਾਨਾਂ ਨੂੰ ਦੇਵੇਗੀ ਨੌਕਰੀ

News18 Punjabi | News18 Punjab
Updated: March 1, 2020, 4:35 PM IST
share image
ਖੁਸ਼ਖ਼ਬਰੀ: ਫਰਾਂਸ ਦੀ ਇਹ ਕੰਪਨੀ ਭਾਰਤ ਦੇ 30 ਹਜ਼ਾਰ ਨੌਜਵਾਨਾਂ ਨੂੰ ਦੇਵੇਗੀ ਨੌਕਰੀ
ਖੁਸ਼ਖ਼ਬਰੀ: ਫਰਾਂਸ ਦੀ ਇਹ ਕੰਪਨੀ ਭਾਰਤ ਦੇ 30 ਹਜ਼ਾਰ ਨੌਜਵਾਨਾਂ ਨੂੰ ਦੇਵੇਗੀ ਨੌਕਰੀ

ਫਰਾਂਸ ਦੀ ਟੈਕਨੋਲੋਜੀ ਕੰਪਨੀ ਕੈਪਜੇਮਿਨੀ ਇਸ ਸਾਲ ਭਾਰਤ ’ਚ 30,000 ਲੋਕਾਂ ਨੂੰ ਨੌਕਰੀ ਦੇਵੇਗੀ। ਭਾਰਤ ’ਚ ਅਜੇ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ  1,15,000 ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਭਾਰਤ ’ਚ ਆਪਣੀ ਮੌਜੂਦਗੀ ਦਾ ਹੋਰ ਵੀ ਫਾਇਦਾ ਚੁੱਕਣਾ ਚਾਹੁੰਦੀ ਹੈ।

  • Share this:
  • Facebook share img
  • Twitter share img
  • Linkedin share img
ਫਰਾਂਸ ਦੀ ਟੈਕਨੋਲੋਜੀ ਕੰਪਨੀ ਕੈਪਜੇਮਿਨੀ ਇਸ ਸਾਲ ਭਾਰਤ ’ਚ 30,000 ਲੋਕਾਂ ਨੂੰ ਨੌਕਰੀ ਦੇਵੇਗੀ। ਭਾਰਤ ’ਚ ਅਜੇ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ  1,15,000 ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਭਾਰਤ ’ਚ ਆਪਣੀ ਮੌਜੂਦਗੀ ਦਾ ਹੋਰ ਵੀ ਫਾਇਦਾ ਚੁੱਕਣਾ ਚਾਹੁੰਦੀ ਹੈ।

ਕੰਪਨੀ ਦੇ ਭਾਰਤ ’ਚ ਮੁੱਖ ਕਾਰਜਕਾਰੀ ਅਸ਼ਿਵਨ ਯਾਰਡੀ ਨੇ ਕਿਹਾ ਕਿ ਇਹ ਭਰਤੀ ਬਿਲਕੁੱਲ ਨਵੇਂ ਲੋਕਾਂ, ਤਜਰਬੇਕਾਰ ਅਤੇ ਵਿਚਾਲੇ ਅਹੁਦਿਆ ਸਮੇਤ ਵੱਖ ਵੱਖ ਪੱਧਰ ਉਤੇ ਹੋਵੇਗੀ। ਯਾਰਡੀ ਨੇ ਕਿਹਾ ਭਾਰਤ ਸਾਡੇ ਕਾਰੋਬਾਰ ਦਾ ਮੁੱਖ ਹਿੱਸਾ ਹੈ। ਇਸ ਸਾਲ ਅਸੀਂ ਕੁੱਲ ਮਿਲਾ ਕੇ  25,000 ਤੋਂ 30,000 ਕਮਰਚਾਰੀਆਂ ਦੀ ਭਰਤੀ ਕਰਾਂਗੇ।

ਨਾਲ ਹੀ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਕੰਪਨੀ ਆਪਣੇ ਕਰਮਚਾਰੀਆਂ ਨੂੰ ਭਵਿੱਖ ਟੈਕਨੋਲੋਜੀ ਦੇ ਅਨੁਸਾਰ ਕੁਸ਼ਲ ਬਣਾਉਣ ਉਤੇ ਧਿਆਨ ਦੇ ਰਹੀ ਹੈ। 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਇਸ ਨੂੰ ਸਿੱਖਣ ’ਚ ਦਿਲਚਸਪੀ ਦਿਖਾ ਰਹੇ ਹਨ। ਕੰਪਨੀ ’ਚ 65 ਫੀਸਦ ਦੇ ਕਰੀਬ ਨੌਜਵਾਨ ਕੰਮ ਕਰ ਰਹੇ ਹਨ।
ਦਿਵਯਾਂਗਾਂ ਨੂੰ ਨੌਕਰੀ ਦੇ ਲਈ ਟਰੇਨਿੰਗ ਦੇਵੇਗੀ ਮਾਈਕ੍ਰੋਸਾੱਫਟ

ਦੱਸ ਦਈਏ ਕਿ ਸਾਫਟਵੇਅਰ ਕੰਪਨੀ ਮਾਈਕ੍ਰੋਸਾੱਫਟ ਨੇ ਦਿਵਯਾਂਗਾਂ ਨੂੰ ਰੁਜ਼ਗਾਰ ਲਈ ਟ੍ਰੇਨਿੰਗ ਦੇਣ ਦਾ ਐਲਾਨ ਕੀਤਾ ਹੈ। ਮਾਈਕ੍ਰੋਸਾੱਫਟ ਨੇ ਇਹ ਫੈਸਲਾ ਭਾਰਤੀ ਸਟੇਟ ਬੈਂਕ ਦੇ ਨਾਲ ਮਿਲ ਕੇ ਲਿਆ ਹੈ। ਇਸ ਨਾਲ ਦਿਵਯਾਂਗਾਂ ਨੂੰ ਬੈਂਕਿੰਗ ਵਿੱਤੀ ਸੇਵਾ ਅਤੇ ਬੀਮਾ ਖੇਤਰ ’ਚ ਰੁਜਗਾਰ ਦਿੱਤਾ ਜਾ ਸਕੇਗਾ। ਇਸ ਫੈਸਲੇ ਉਤੇ ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਸ ਸਮਝੌਤੇ ਮੁਤਾਬਿਕ ਪਹਿਲੇ ਸਾਲ ’ਚ 500 ਤੋਂ ਜਿਆਦਾ ਦਿਵਯਾਂਗਾਂ ਨੂੰ ਸਿਖਲਾਈ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
First published: March 1, 2020, 4:35 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading