ਜੇਕਰ ਤੁਸੀਂ ਵੀ IRCTC ਦੀ ਵੈਬਸਾਇਟ 'ਤੇ ਕਰਦੇ ਹੋ ਟਿਕਟ ਬੁੱਕ ਤਾਂ ਹੋ ਜਾਓ ਸਾਵਧਾਨ, ਕਿਉਂਕਿ..

News18 Punjabi | News18 Punjab
Updated: January 25, 2020, 2:37 PM IST
share image
ਜੇਕਰ ਤੁਸੀਂ ਵੀ IRCTC ਦੀ ਵੈਬਸਾਇਟ 'ਤੇ ਕਰਦੇ ਹੋ ਟਿਕਟ ਬੁੱਕ ਤਾਂ ਹੋ ਜਾਓ ਸਾਵਧਾਨ, ਕਿਉਂਕਿ..
ਜੇਕਰ ਤੁਸੀਂ ਵੀ IRCTC ਦੀ ਵੈਬਸਾਇਟ 'ਤੇ ਕਰਦੇ ਹੋ ਟਿਕਟ ਬੁੱਕ ਤਾਂ ਹੋ ਜਾਓ ਸਾਵਧਾਨ...

  • Share this:
  • Facebook share img
  • Twitter share img
  • Linkedin share img
ਜੇਕਰ ਤੁਸੀਂ ਵੀ ਟਰੇਨ ਦਾ ਸਫਰ ਕਰਨ ਲਈ ਆਈਆਰਸੀਟੀਸੀ ਦੀ ਵੈਬਸਾਇਟ ਉਤੇ ਜਾ ਕੇ ਟਿਕਟ ਬੁੱਕ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕਾਫੀ ਮਹੱਤਵਪੁਰਨ ਹੈ। ਕਿਉਂਕਿ IRCTC (Indian Railway Catering and Tourism Corporation) ਨੇ ਆਪਣੇ ਯੂਜਰਜ਼ ਨੂੰ ਫ੍ਰਾਂਡ ਕਰਨ ਵਾਲਿਆਂ ਤੋਂ ਸਾਵਧਾਨ ਕੀਤਾ ਹੈ। IRCTC ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਿਕ ਕਈ ਜਾਲਸਾਜ਼ IRCTC ਦੀ ਵੈਬਸਾਇਟ ਵਰਗੀ ਵੇਬਸਾਇਟ ਬਣਾ ਕੇ ਫ੍ਰਾਡ ਕਰ ਰਹੇ ਹਨ।

ਕੀ ਕਹਿਣਾ ਹੈ ਕਿ  IRCTC ਦਾ

IRCTC ਦਾ ਕਹਿਣਾ ਹੈ ਕਿ ਵੈਬਸਾਇਟ irctctour.com ਪੂਰੀ ਤਰ੍ਹਾਂ ਫਰਜੀ ਹੈ। ਇਹ ਵੈਬਸਾਇਟ ਟੂਰ ਪੈਕੇਜ ਦੇ ਨਾਂ ਉਤੇ ਫਰਜੀਵਾੜਾ ਕਰ ਰਿਹਾ ਹੈ। ਇਹ ਲੋਕ ਫਰਜੀ ਵਾਉਚਰ ਦੇ ਨਾਂ ਉਤੇ ਲੋਕਾਂ ਤੋਂ ਪੈਸੇ ਠੱਗ ਰਹੇ ਸੀ। ਵੈਬਸਾਇਟ ਉਤੇ ਦਿੱਤੇ ਗਏ ਮੋਬਾਇਲ ਨੰਬਰ 9999999999 ਤੇ ਲੈਂਡ ਲਾਇਨ ਨੰਬਰ 916371526046, email-id irctctours2020@gmail.com ਫਰਜੀ ਹੈ। IRCTC ਨੇ ਸਾਫ ਤੌਰ ਉਤੇ ਕਹਿ ਦਿੱਤਾ ਹੈ ਕਿ ਵੈਬਸਾਇਟ irctctourism.com ਦੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟ੍ਰਾਂਜੇਕਸ਼ਨ ਕਰਨ ਉਤੇ IRCTC ਜਿੰਮੇਦਾਰ ਨਹੀਂ ਹੋਵੇਗਾ।
ਫਰਜੀਵਾੜਾ ਦਾ ਇਹ ਮਾਮਲਾ ਆਇਆ ਸੀ ਸਾਹਮਣੇ... 
ਬੀਤੇ ਹਫਤੇ ਰੇਲਵੇ ਪ੍ਰੋਟੇਕਸ਼ਨ ਫੋਰਸ ਨੇ ਟਰੇਨ ਟਿਕਟ ਦੀ ਕਾਲਾਬਾਜਾਰੀ ਦਾ ਪਰਦਾਫਾਸ਼ ਕਰਦੇ ਹੋਏ ਝਾਰਖੰਡ ਦੇ ਰਹਿਣ ਵਾਲੇ ਗੁਲਾਮ ਮੁਸਤਫਾ ਨੂੰ ਓਡੀਸ਼ਾ ਤੋਂ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ 27 ਹੋਰ ਲੋਕਾਂ ਨੂੰ ਵੀ ਕਾਬੂ ਕੀਤਾ ਗਿਆ ਹੈ।

ਇਹ ਟਿਕਟਾਂ ਦੀ ਧਾਂਧਲੀ ਕਰ ਹਰ ਮਹੀਨੇ ਕਰੋੜਾਂ ਦੀ ਕਮਾਈ ਕਰਦਾ ਸੀ। ਇਸ ਦਾ ਇਸਤੇਮਾਲ ਅੱਤਵਾਦੀ ਫਡਿੰਗ ’ਚ ਸੀ। ਕਾਬਲੇਗੌਰ ਹੈ ਕਿ ਆਈਆਰਸੀਟੀਸੀ ਦਾ ਸਿਸਟਮ ਹੈਕ ਕਰ ਪੂਰੇ ਦੇਸ਼ ਵਿਚ ਹਰ ਮਹੀਨੇ 15 ਕਰੋੜ ਰੁਪਏ ਦਾ ਰੇਲ ਟਿਕਟਾਂ ਦੀ ਕਾਲਾਬਾਜਾਰੀ ਕੀਤੇ ਜਾਣ ਦਾ ਮਾਮਲੇ ਸਾਹਮਣੇ ਆਏ ਹਨ।
First published: January 25, 2020
ਹੋਰ ਪੜ੍ਹੋ
ਅਗਲੀ ਖ਼ਬਰ