ਸੋਸ਼ਲ ਮੀਡਿਆ 'ਤੇ ਰੋਜ਼ ਤਰ੍ਹਾਂ-ਤਰ੍ਹਾਂ ਦੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਈ ਵੀਡੀਓ 'ਚ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ 'ਤੇ ਕਈ ਵੀਡੀਓ ਸਾਡਾ ਖੂਬ ਮਨੋਰੰਜਨ ਕਰਦਿਆਂ ਹਨ, ਜਿਸ ਨੂੰ ਅਸੀ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਦੇ ਹਨ। ਅਜਿਹਾ ਹੀ ਇੱਕ ਵਾਇਰਲ ਵੀਡੀਓ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਇਸ ਸਮੇਂ ਬਾਈਕ ਸਵਾਰ ਜੋੜੇ ਦੀ ਅਜਿਹੀ ਹੀ ਇਕ ਵੀਡੀਓ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਵਾਇਰਲ ਹੋ ਰਹੀ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ memecentral.backup ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤੀ ਗਈ ਹੈ। ਇਸ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਜੋੜਾ ਬਾਈਕ 'ਤੇ ਕਿਤੇ ਜਾ ਰਿਹਾ ਹੈ। ਮੁੰਡੇ ਦੇ ਨਾਲ ਪਿੱਛੇ ਬੈਠੀ ਉਸ ਦੀ ਗਰਲਫ੍ਰੈਂਡ ਵੀਡੀਓ ਬਲਾਗ ਬਣਾਉਣ ਵਿੱਚ ਰੁੱਝੀ ਹੋਈ ਹੈ। ਉਹ ਵਾਰ-ਵਾਰ ਆਪਣੇ ਬੁਆਏਫ੍ਰੈਂਡ ਨੂੰ ਮੋਬਾਈਲ 'ਚ ਦੇਖ ਕੇ ਗੱਲ ਕਰਨ ਲਈ ਕਹਿੰਦੀ ਹੈ। ਲੜਕੇ ਨੂੰ ਪਤਾ ਸੀ ਕਿ ਉਹ ਬਾਈਕ ਚਲਾਉਂਦੇ ਸਮੇਂ ਮੋਬਾਈਲ ਵਿਚ ਨਹੀਂ ਦੇਖ ਸਕਦਾ ਸੀ। ਹਾਲਾਂਕਿ, ਲੜਕੀ ਦੇ ਵਾਰ-ਵਾਰ ਕਹਿਣ 'ਤੇ, ਉਹ ਇਕ ਵਾਰ ਮੋਬਾਈਲ 'ਤੇ ਨਜ਼ਰ ਮਾਰਦਾ ਹੈ ਅਤੇ ਅਗਲੇ ਪਲ ਵਿਚ ਜੋ ਹੁੰਦਾ ਹੈ, ਉਹ ਬਹੁਤ ਮਜ਼ਾਕੀਆ ਹੁੰਦਾ ਹੈ। ਵੀਡੀਓ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ।
View this post on Instagram
ਇਹ ਬਹੁਤ ਹੀ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ memecentral.backup ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਸ ਦੇ ਨਾਲ ਕੈਪਸ਼ਨ ਲਿਖਿਆ ਹੈ- ਹੇ ਦੀਦੀ। ਹੁਣ ਤੱਕ ਲੱਖਾਂ ਲੋਕ ਇਸ ਨੂੰ ਦੇਖ ਚੁੱਕੇ ਹਨ, ਜਦਕਿ ਹਜ਼ਾਰਾਂ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਇਸ 'ਤੇ ਯੂਜ਼ਰਸ ਨੇ ਕਈ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Viral, Viral news, Viral video