• Home
 • »
 • News
 • »
 • national
 • »
 • GANG MAKING CRORES BY SELLING PORN CONTENT ON OTT PLATFORM BUSTED AN ACTOR FOUND INVOLVED MUMBAI AS

ਪੋਰਨ ਦੀ 'ਲਾਈਵ ਸਟ੍ਰੀਮਿੰਗ' ਨਾਲ ਕਰ ਰਹੇ ਲੱਖਾਂ ਦੀ ਕਮਾਈ! ਗਿਰੋਹ ਵਿੱਚ ਅਦਾਕਾਰ ਵੀ ਸ਼ਾਮਲ

 • Share this:
  ਮੁੰਬਈ: ਲੌਕਡਾਉਨ ਤੋਂ ਬਾਅਦ ਓਟੀਟੀ (OTT) ਪਲੇਟਫ਼ਾਰਮ ਅਤੇ ਆਨਲਾਈਨ ਮਨੋਰੰਜਨ (Online Entertainment) ਸਮੱਗਰੀ ਕਾਫ਼ੀ ਵੱਧ ਗਈ ਹੈ। ਪਰ ਇਸ ਵਿੱਚ ਅਸ਼ਲੀਲ ਸਮੱਗਰੀ ਦੀ ਮੰਗ ਕਾਫ਼ੀ ਵਧੀ ਹੈ। ਇਹੀ ਕਾਰਨ ਹੈ ਕਿ ਵੱਖ-ਵੱਖ ਤਰੀਕਿਆਂ ਨਾਲ ਤਕਨਾਲੋਜੀ ਦੀ ਵਰਤੋਂ ਕਰ ਕੇ, ਪੋਰਨ ਪਰੋਸਿਆ ਜਾ ਰਿਹਾ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਅਜਿਹੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ।

  ABP ਨਿਊਜ਼ ਦੀ ਇੱਕ ਖ਼ਬਰ ਅਨੁਸਾਰ, ਇਹ ਗਿਰੋਹ ਸਬਸਕ੍ਰਿਪਸ਼ਨ (Subscription) ਦੇ ਆਧਾਰ 'ਤੇ ਲੋਕਾਂ ਨੂੰ ਪੋਰਨ ਕੰਟੇਂਟ ਦੇ ਰਿਹਾ ਸੀ। ਹਫ਼ਤੇ ਵਿੱਚ ਇੱਕ ਦਿਨ ਇੱਕ ਐਪੀਸੋਡ ਤਿਆਰ ਕੀਤਾ ਜਾਂਦਾ ਸੀ ਅਤੇ ਓਟੀਟੀ ਪਲੇਟਫ਼ਾਰਮ ਦੀ ਤਰਜ਼ 'ਤੇ' ਅਸਲ 'ਸਮੱਗਰੀ (ਅਸ਼ਲੀਲਤਾ ਨਾਲ ਭਰਿਆ ਹੋਇਆ) ਉੱਥੇ ਪਾਇਆ ਜਾਂਦਾ ਸੀ। ਇਹ ਸਾਰਾ ਸਿਸਟਮ ਇੱਕ ਐਪ ਦੁਆਰਾ ਚਲਾਇਆ ਜਾ ਰਿਹਾ ਸੀ।

  ਦਰਅਸਲ ਪੁਲਿਸ ਨੂੰ ਇਸ ਸੰਬੰਧੀ ਇੱਕ ਗੁਪਤ ਸੂਚਨਾ ਮਿਲੀ ਸੀ। ਜਿਸ ਦੇ ਆਧਾਰ 'ਤੇ ਹੀ ਪੁਲਿਸ ਨੇ ਛਾਪੇਮਾਰੀ ਕੀਤੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਪੁਲਿਸ ਨੂੰ ਇਸ ਛਾਪੇਮਾਰੀ ਵਿੱਚ ਕਈ ਪੇਂਜਾ ਵਾਲੀ ਸਕਰਿਪਟ, ਮੋਬਾਈਲ ਕੈਮਰੇ, ਲਾਈਟਾਂ ਅਤੇ ਹੋਰ ਤਿਆਰੀਆਂ ਮਿਲੀਆਂ। ਮਿਲੀ ਸਕਰਿਪਟ ਵਿੱਚ ਅਸ਼ਲੀਲ ਸੰਵਾਦਾਂ ਦੇ ਨਾਲ-ਨਾਲ ਪੂਰੇ ਦੇ ਪੂਰੇ ਸੀਨ ਵੀ ਲਿਖੇ ਹੋਏ ਹਨ। ਇੱਥੇ, ਇੱਕ ਦਿਨ ਵਿੱਚ, ਕਾਫ਼ੀ ਸਾਰੇ ਲੋਕਾਂ ਦੀ ਟੀਮ ਮਿਲ ਕੇ ਹਫ਼ਤੇ ਭਰ ਲੰਬੇ ਐਪੀਸੋਡ ਲਈ ਸ਼ੂਟ ਕਰਦੀ ਸੀ।

  ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸ਼ੂਟਿੰਗ ਮੋਬਾਈਲ ਨਾਲ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਛਾਪੇਮਾਰੀ ਕਰਨ ਪਹੁੰਚੀ ਤਾਂ ਸ਼ੂਟਿੰਗ ਚੱਲ ਰਹੀ ਸੀ। ਪੁਲਿਸ ਨੇ ਇੱਥੋਂ ਇੱਕ ਔਰਤ ਨੂੰ ਵੀ ਰਿਹਾ ਕਰਵਾਇਆ ਜਿਸ ਦਾ ਕਹਿਣਾ ਸੀ ਕਿ ਉਸ ਨੂੰ ਵੈੱਬ ਸੀਰੀਜ਼ ਵਿਚ ਕੰਮ ਕਰਨ ਦਾ ਲਾਲਚ ਦਿੱਤਾ ਗਿਆ ਸੀ ਪਰ ਜਦੋਂ ਉਹ ਇੱਥੇ ਪਹੁੰਚੀ ਤਾਂ ਪਤਾ ਲੱਗਿਆ ਕਿ ਉਸ ਤੋਂ ਅਸ਼ਲੀਲ ਫ਼ਿਲਮ (Pornography) ਵਿੱਚ ਕੰਮ ਕਰਵਾਇਆ ਜਾਵੇਗਾ।

  ਮੁੱਢਲੀ ਪੁਲਿਸ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਅਜਿਹੇ ਕਈ ਵੱਖ-ਵੱਖ ਐਪਸ (Apps) ਆਧਾਰਤ ਪਲੇਟਫ਼ਾਰਮ ਚੱਲ ਰਹੇ ਹਨ ਜਿਨ੍ਹਾਂ 'ਤੇ ਲੋਕ ਸਬਸਕ੍ਰਿਪਸ਼ਨ ਲੈ ਕੇ ਅਸ਼ਲੀਲ ਸਮੱਗਰੀ ਦੇਖ ਰਹੇ ਹਨ। ਅਜਿਹੇ ਸਬਸਕ੍ਰਾਈਬਰ ਲੱਖਾਂ ਵਿੱਚ ਹਨ ਅਤੇ ਕੰਟੇਂਟ ਪਰੋਸਣ ਵਾਲਿਆਂ ਨੂੰ ਉਨ੍ਹਾਂ ਤੋਂ ਕਰੋੜਾਂ ਦੀ ਕਮਾਈ ਹੋ ਰਹੀ ਹੈ। ਇਸ ਗਿਰੋਹ ਦੇ ਕੰਮ ਕਰਨ ਦੇ ਤਰੀਕੇ ਤੇ ਕਮਾਈ ਨੂੰ ਵੇਖ ਕੇ ਪੁਲਿਸ ਵੀ ਹੈਰਾਨੀ ਵਿੱਚ ਪੈ ਗਈ ਹੈ। ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਜਾਂਚ ਹਾਲੇ ਚੱਲ ਰਹੀ ਹੈ ਜਿਸ ਵਿੱਚ ਇਹ ਅੰਕੜੇ ਕਾਫ਼ੀ ਵਧਣ ਦੀ ਉਮੀਦ ਹੈ।

  ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 12 ਅਜਿਹੀਆਂ ਐਪਸ ਮਿਲੀਆਂ ਹਨ ਜਿਨ੍ਹਾਂ ਉੱਪਰ ਇਹ ਕੰਮ ਚੱਲ ਰਿਹਾ ਸੀ। ਇਸ ਦੇ ਨਾਲ, ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਚੈਨਲ ਦੀ ਸਬਸਕ੍ਰਿਪਸ਼ਨ 199 ਰੁਪਏ ਪ੍ਰਤੀ ਮਹੀਨਾ ਹੈ। ਇਸ ਦੇ ਇੱਕ ਮਿਲੀਅਨ ਤੋਂ ਵੱਧ ਉਪਭੋਗਤਾ ਹਨ ਜਿਨ੍ਹਾਂ ਤੋਂ ਇਹ ਲੋਕ ਲਗਭਗ ਦੋ ਕਰੋੜ ਰੁਪਏ ਕਮਾ ਰਹੇ ਸਨ। ਹਾਲਾਂਕਿ, ਇਸ ਸਭ ਵਿੱਚ ਲਾਗਤ ਬਹੁਤ ਘੱਟ ਪੈ ਰਹੀ ਸੀ।

  ਮਾਮਲੇ ਵਿੱਚ ਦੂੱਜੇ ਧਿਰ ਦਾ ਕਹਿਣਾ ਹੈ ਕਿ ਇੱਥੇ ਪੋਰਨ ਨਹੀਂ ਬਣਾਇਆ ਜਾ ਰਿਹਾ ਸੀ। ਉਨ੍ਹਾਂ ਅਨੁਸਾਰ ਇਹ ਬੱਸ ਇੱਕ ਇੱਕ ਪ੍ਰੇਮ ਕਹਾਣੀ ਹੈ। ਨਾਲ ਹੀ ਉਹ ਸਫ਼ਾਈ ਦਿੰਦੇ ਹਨ ਕਿ ਲਵ ਸਟੋਰੀ ਦੇ ਨਾਲ ਬੋਲਡ ਸੀਨ ਅਤੇ ਪੋਰਨ ਵਿੱਚ ਬਹੁਤ ਅੰਤਰ ਹੁੰਦਾ ਹੈ। ਇੱਧਰ, ਪੁਲਿਸ ਦਾ ਕਹਿਣਾ ਹੈ ਕਿ ਵੱਡੇ ਪਲੇਟਫ਼ਾਰਮਾਂ 'ਤੇ ਵੀ ਅਸ਼ਲੀਲ ਕੰਟੈਂਟ ਹੈ, ਪਰ ਉੱਥੇ ਇਸ ਨੂੰ ਕਹਾਣੀ ਦੇ ਵਿਚਕਾਰ ਦਰਸਾਇਆ ਜਾਂਦਾ ਹੈ ਜਦੋਂ ਕਿ ਇੱਥੇ ਕੁੱਝ ਹੋਰ ਹੀ ਸ਼ੂਟ ਕੀਤਾ ਜਾ ਰਿਹਾ ਸੀ।
  Published by:Anuradha Shukla
  First published: