Home /News /national /

Himachal Crime: ਦੇਹਰਾ 'ਚ 20 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ, 3 ਨੌਜਵਾਨ ਗ੍ਰਿਫਤਾਰ

Himachal Crime: ਦੇਹਰਾ 'ਚ 20 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ, 3 ਨੌਜਵਾਨ ਗ੍ਰਿਫਤਾਰ

Himachal Crime News: ਹਿਮਾਚਲ ਪ੍ਰਦੇਸ਼ ਦੇ ਕਾਂਗੜਾ (Kangra News) ਜ਼ਿਲ੍ਹੇ ਦੇ ਦੇਹਰਾ'ਚ 20 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ (Rape Case) ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਚਾਰ ਨੌਜਵਾਨਾਂ ਨੇ ਲੜਕੀ ਨਾਲ ਸਮੂਹਿਕ ਬਲਾਤਕਾਰ (GangRape) ਕੀਤਾ। ਇਹ ਨੌਜਵਾਨ ਡੇਹਰਾ, ਪਰਾਗਪੁਰ ਅਤੇ ਰੱਕੜ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਹੋਰ ਪੜ੍ਹੋ ...
 • Share this:
  ਦੇਹਰਾ: Himachal Crime News: ਹਿਮਾਚਲ ਪ੍ਰਦੇਸ਼ ਦੇ ਕਾਂਗੜਾ (Kangra News) ਜ਼ਿਲ੍ਹੇ ਦੇ ਦੇਹਰਾ 'ਚ 20 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ (Rape Case) ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਚਾਰ ਨੌਜਵਾਨਾਂ ਨੇ ਲੜਕੀ ਨਾਲ ਸਮੂਹਿਕ ਬਲਾਤਕਾਰ (GangRape) ਕੀਤਾ। ਇਹ ਨੌਜਵਾਨ ਡੇਹਰਾ, ਪਰਾਗਪੁਰ ਅਤੇ ਰੱਕੜ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ (Himachal Police) ਨੇ ਇਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚੌਥੇ ਮੁਲਜ਼ਮ ਦੀ ਭਾਲ ਜਾਰੀ ਹੈ।

  ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਨੂੰ ਉਕਤ ਨੌਜਵਾਨਾਂ ਨੇ ਬੁਲਾ ਕੇ ਉਸ ਨਾਲ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਕ ਦੀ ਭਾਲ ਜਾਰੀ ਹੈ। ਥਾਣਾ ਦੇਹਰਾ ਦੀ ਟੀਮ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।

  ਪੁਲਿਸ ਅਨੁਸਾਰ ਦੇਹਰਾ ਦੇ ਦਿਹਾਤੀ ਇਲਾਕੇ ਦੀ ਰਹਿਣ ਵਾਲੀ 21 ਸਾਲਾ ਲੜਕੀ ਨਾਲ ਚਾਰ ਨੌਜਵਾਨਾਂ ਵੱਲੋਂ ਦੇਹਰਾ ਅਤੇ ਆਸ-ਪਾਸ ਥਾਵਾਂ 'ਤੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਜਾਣਕਾਰੀ ਦਿੰਦਿਆਂ ਡੀ.ਐਸ.ਪੀ ਦੇਹਰਾ ਅੰਕਿਤ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਆਈਪੀਸੀ ਦੀ ਧਾਰਾ 376 ਡੀ, 506 ਸਮੂਹਿਕ ਜਬਰ ਜਨਾਹ ਅਤੇ ਡਰਾਉਣ ਧਮਕਾਉਣ ਦੇ ਤਹਿਤ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਹੈ। ਚੌਥੇ ਫਰਾਰ ਮੁਲਜ਼ਮ ਨੌਜਵਾਨ ਜੋ ਕਿ ਨਾਹਨ ਨਗਰੋਟਾ ਦਾ ਰਹਿਣ ਵਾਲਾ ਹੈ, ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

  ਇਨ੍ਹਾਂ ਵਿੱਚੋਂ ਦੋ ਮੁਲਜ਼ਮ ਦੇਹਰਾ ਦੇ ਵਾਰਡ ਨੰਬਰ 3 ਦੇ ਵਸਨੀਕ ਹਨ, ਜਦੋਂ ਕਿ ਸ਼ਿਆਮ ਕੁਮਾਰ ਨਾਮ ਦਾ ਇੱਕ ਮੁਲਜ਼ਮ ਪਰਵਾਸੀ ਹੈ ਅਤੇ ਪਿਛਲੇ 25 ਸਾਲਾਂ ਤੋਂ ਦੇਹਰਾ ਦੇ ਵਾਰਡ ਨੰਬਰ 4 ਵਿੱਚ ਰਹਿ ਰਿਹਾ ਹੈ। ਇਸ ਦੇ ਨਾਲ ਹੀ ਕਾਬੂ ਕੀਤਾ ਇੱਕ ਹੋਰ ਨੌਜਵਾਨ ਸ਼ੇਖਰ ਪੁੱਤਰ ਸੁਭਾਸ਼ ਚੰਦ ਵਾਸੀ ਚੰਬਾ ਪੱਤਣ ਨਾਹਨ ਨਗਰੋਟਾ ਹੈ। ਦੇਹਰਾ ਦੇ ਡੀਐਸਪੀ ਅੰਕਿਤ ਸ਼ਰਮਾ ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
  Published by:Krishan Sharma
  First published:

  Tags: Crime against women, Crime news, Gangrape, Himachal, Kangra

  ਅਗਲੀ ਖਬਰ