Home /News /national /

ਚੰਦੌਲੀ : ਗੰਗਾ ਨਦੀ 'ਚ ਡਿੱਗੀ ਅਨੌਖੀ ਚੀਜ਼,ਅਸਮਾਨ 'ਚ ਬਣੀ ਸਫੇਦ ਲਕੀਰ

ਚੰਦੌਲੀ : ਗੰਗਾ ਨਦੀ 'ਚ ਡਿੱਗੀ ਅਨੌਖੀ ਚੀਜ਼,ਅਸਮਾਨ 'ਚ ਬਣੀ ਸਫੇਦ ਲਕੀਰ

ਚੰਦੌਲੀ : ਗੰਗਾ ਨਦੀ 'ਚ ਡਿੱਗੀ ਅਸਮਾਨ ਤੋਂ ਅਨੌਖੀ ਚੀਜ਼,ਅਸਮਾਨ 'ਚ ਬਣੀ ਸਫੇਦ ਲਕੀਰ

ਚੰਦੌਲੀ : ਗੰਗਾ ਨਦੀ 'ਚ ਡਿੱਗੀ ਅਸਮਾਨ ਤੋਂ ਅਨੌਖੀ ਚੀਜ਼,ਅਸਮਾਨ 'ਚ ਬਣੀ ਸਫੇਦ ਲਕੀਰ

ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਦੇ ਬਲੁਆਨਾ ਥਾਣਾ ਦੇ ਪਿੰਡ ਸਰੌਲੀ ਵਿਖੇ ਗੰਗਾ ਨਦੀ ਵਿੱਚ ਕੁੱਝ ਲੋਕਾਂ ਨੇ ਅਨੌਖੀ ਹਲਚਲ ਹੁੰਦੀ ਦੇਖੀ ਅਤੇ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਦਰਅਸਲ ਇੱਥੇ ਗੰਗਾ ਨਦੀ ਦੇ ਪਾਣੀ ਵਿੱਚ ਹਲਚਲ ਹੋਣ ਦੇ ਨਾਲ ਹੀ ਅਸਮਾਨ ਤੋਂ ਇੱਕ ਵੱਡੀ ਸਫੇਦ ਲਾਈਨ ਖਿੱਚੀ ਹੋਈ ਨਜ਼ਰ ਆਈ।ਇਸ ਅਨੌਖੀ ਸਫੇਦ ਲਕੀਰ ਨੂੰ ਲੋਕਾਂ ਨੇ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ।ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਵਿੱਚ ਖ਼ੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ ...
 • Share this:

  ਕਈ ਵਾਰ ਕੁਝ ਅਜਿਹੇ ਨਜ਼ਾਰੇ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਨਜ਼ਾਰਾ ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਦੇ ਬਲੁਆਨਾ ਥਾਣਾ ਦੇ ਪਿੰਡ ਸਰੌਲੀ ਵਿਖੇ ਦੇਖਣ ਨੂੰ ਮਿਲਿਆ। ਜਿਥੇ ਗੰਗਾ ਨਦੀ ਵਿੱਚ ਕੁੱਝ ਲੋਕਾਂ ਨੇ ਅਨੌਖੀ ਹਲਚਲ ਹੁੰਦੀ ਦੇਖੀ ਅਤੇ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਦਰਅਸਲ ਇੱਥੇ ਗੰਗਾ ਨਦੀ ਦੇ ਪਾਣੀ ਵਿੱਚ ਹਲਚਲ ਹੋਣ ਦੇ ਨਾਲ ਹੀ ਅਸਮਾਨ ਤੋਂ ਇੱਕ ਵੱਡੀ ਸਫੇਦ ਲਾਈਨ ਖਿੱਚੀ ਹੋਈ ਨਜ਼ਰ ਆਈ।ਇਸ ਅਨੌਖੀ ਸਫੇਦ ਲਕੀਰ ਨੂੰ ਲੋਕਾਂ ਨੇ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ।ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਵਿੱਚ ਖ਼ੂਬ ਵਾਇਰਲ ਹੋ ਰਹੀ ਹੈ।ਜਿਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ।

  ਤੁਹਾਨੂੰ ਦਸ ਦਈਏ ਕਿ ਸਰੌਲੀ ਗੰਗਾ ਘਾਟ 'ਤੇ ਸ਼ਨਿੱਚਰਵਾਰ ਸ਼ਾਮ ਚਾਰ ਵਜੇ ਅਚਾਨਕ ਗੰਗਾ ਨਦੀ ਵਿੱਚ ਹਲਚਲ ਹੋਣ ਲੱਗੀ। ਗੰਗਾ ਘਾਟ ਤੋਂ ਕੁੱਝ ਦੂਰੀ ਤੋਂ ਦੇਖਣ 'ਤੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਪਾਣੀ ਵਿੱਚ ਕੋਈ ਵੱਡੀ ਚੀਜ਼ ਡਿੱਗੀ ਹੋਵੇ।ਇਹ ਪਾਣੀ ਨਾਲ ਜੁੜ ਕੇ ਅਸਮਾਨ ਵਿੱਚ ਕਾਫੀ ਦੂਰ ਤੱਕ ਸਿੱਧੀ ਸਫੇਦ ਲਕੀਰ ਦੀ ਤਰ੍ਹਾਂ ਬਣ ਗਈ।ਇਹ ਨਜ਼ਾਰਾ ਤਕਰੀਬਨ ਪੰਜ ਮਿੰਟ ਤੱਕ ਨਜ਼ਰ ਆਇਆ।ਜਿਸ ਨੂੰ ਦੇਖ ਕੇ ਇਸ ਦੀ ਵੀਡੀਓ ਬਣਾਉਣ ਵਾਲੇ ਲੋਕਾਂ ਦੀ ਭੀੜ ਲੱਗ ਗਈ।ਇਹ ਘਟਨਾ ਸ਼ਾਮ ਤੱਕ ਚਰਚਾ ਦਾ ਵਿਸ਼ਾ ਬਣ ਗਈ ਕਿ ਆਖਰ ਇਹ ਕੀ ਚੀਜ਼ ਸੀ ਜੋ ਗੰਗਾ ਨਦੀ ਵਿੱਚ ਡਿੱਗੀ ਅਤੇ ਜਿਸ ਨੇ ਦੂਰ ਅਸਮਾਨ ਤੱਕ ਇੱਕ ਵੱਡੀ ਸਫੇਦ ਲਕੀਰ ਬਣਾ ਦਿੱਤੀ। ਹਰ ਕਿਸੇ ਦੇ ਮਨ ਵਿੱਚ ਇੱਕ ਹੀ ਸਵਾਲ ਸੀ ਕਿ ਆਖਰ ਇਹ ਚੀਜ਼ ਹੈ ਕੀ? ਹਾਲਾਂਕਿ ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ ।

  ਧਮਾਕੇ ਵਾਂਗ ਆਵਾਜ਼ ਆਉਣ ਤੋਂ ਬਾਅਦ ਬਣੀ ਸਫੇਦ ਲਕੀਰ

  ਇਸ ਮੌਕੇ ਕੁੱਝ ਲੋਕਾਂ ਨੇ ਦੱਸਿਆ ਕਿ ਜ਼ੋਰ ਦੀ ਆਵਾਜ਼ ਆਉਣ ਤੋਂ ਬਾਅਦ ਗੰਗਾ ਨਦੀ ਤੋਂ ਅਸਮਾਨ ਵੱਲ ਇਹ ਸਫੇਦ ਲਕੀਰ ਬਣ ਗਈ।ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।ਪਿੰਡ ਦੇ ਪ੍ਰਧਾਨ ਅਨਿਲ ਯਾਦਵ ਮੁਤਾਬਕ ਉਨ੍ਹਾਂ ਨੂੰ ਵੀ ਇਸ ਦੀ ਸੂਚਨਾ ਮਿਲੀ ਹੈ। ਉਨ੍ਹਾਂ ਨੇ ਵੀ ਵੀਡੀਓ ਨੂੰ ਦੇਖਿਆ ਕਿ ਪਿੰਡ ਦੇ ਗੰਗਾ ਘਾਟ ਕੋਲ ਇਹ ਘਟਨਾ ਵਾਪਰੀ ਹੈ।ਜਿਸ ਤੋਂ ਬਾਅਦ ਲੋਕ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਕਰ ਰਹੇ ਹਨ। ਪਿੰਡ ਦੇ ਪ੍ਰਧਾਨ ਮੁਤਾਬਕ ਪਹਿਲਾਂ ਗੰਗਾ ਘਾਟ 'ਤੇ ਅਜਿਹੀ ਘਟਨਾ ਕਦੇ ਨਹੀਂ ਵਾਪਰੀ।

  Published by:Shiv Kumar
  First published:

  Tags: Festival, Ganga Dusshera, Indian, Video, Viral, Viral video