Home /News /national /

ਦਿੱਲੀ 'ਚ 12 ਸਾਲਾ ਲੜਕੇ ਨਾਲ ਗੈਂਗਰੇਪ, ਮਹਿਲਾ ਕਮਿਸ਼ਨ ਨੇ ਕਿਹਾ- ਲੜਕੇ ਵੀ ਨਹੀਂ ਹਨ ਸੁਰੱਖਿਅਤ

ਦਿੱਲੀ 'ਚ 12 ਸਾਲਾ ਲੜਕੇ ਨਾਲ ਗੈਂਗਰੇਪ, ਮਹਿਲਾ ਕਮਿਸ਼ਨ ਨੇ ਕਿਹਾ- ਲੜਕੇ ਵੀ ਨਹੀਂ ਹਨ ਸੁਰੱਖਿਅਤ

ਦਿੱਲੀ 'ਚ 12 ਸਾਲਾ ਲੜਕੇ ਨਾਲ ਗੈਂਗਰੇਪ, ਮਹਿਲਾ ਕਮਿਸ਼ਨ ਨੇ ਕਿਹਾ- ਲੜਕੇ ਵੀ ਨਹੀਂ ਹਨ ਸੁਰੱਖਿਅਤ

ਦਿੱਲੀ 'ਚ 12 ਸਾਲਾ ਲੜਕੇ ਨਾਲ ਗੈਂਗਰੇਪ, ਮਹਿਲਾ ਕਮਿਸ਼ਨ ਨੇ ਕਿਹਾ- ਲੜਕੇ ਵੀ ਨਹੀਂ ਹਨ ਸੁਰੱਖਿਅਤ

ਰਾਜਧਾਨੀ ਦਿੱਲੀ 'ਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 12 ਸਾਲ ਦੇ ਲੜਕੇ ਨਾਲ 4 ਲੋਕਾਂ ਨੇ ਪਹਿਲਾਂ ਕੁਕਰਮ ਕੀਤਾ। ਫਿਰ ਉਸ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ। ਬਾਅਦ 'ਚ ਦੋਸ਼ੀ ਨੇ ਲੜਕੇ ਦੇ ਗੁਪਤ ਅੰਗ 'ਚ ਰਾਡ ਪਾ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਪੀੜਤ ਦਾ ਦਿੱਲੀ ਦੇ ਐਲਐਨਜੇਪੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਇਸ ਮਾਮਲੇ 'ਚ 1 ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਅਜੇ 3 ਫਰਾਰ ਹਨ।

ਹੋਰ ਪੜ੍ਹੋ ...
 • Share this:

  ਰਾਜਧਾਨੀ ਦਿੱਲੀ 'ਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 12 ਸਾਲ ਦੇ ਲੜਕੇ ਨਾਲ 4 ਲੋਕਾਂ ਨੇ ਪਹਿਲਾਂ ਕੁਕਰਮ ਕੀਤਾ। ਫਿਰ ਉਸ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ। ਬਾਅਦ 'ਚ ਦੋਸ਼ੀਆਂ ਨੇ ਲੜਕੇ ਦੇ ਗੁਪਤ ਅੰਗ 'ਚ ਰਾਡ ਪਾ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਪੀੜਤ ਦਾ ਦਿੱਲੀ ਦੇ ਐਲਐਨਜੇਪੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਇਸ ਮਾਮਲੇ 'ਚ 1 ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, 3 ਅਜੇ ਵੀ ਫਰਾਰ ਹਨ।

  ਪੀੜਿਤ ਦੀ ਮਾਂ ਨੇ ਦੱਸਿਆ ਕਿ ਬੱਚੇ ਨੇ 22 ਸਤੰਬਰ ਨੂੰ ਆਪਣੇ ਪਰਿਵਾਰ ਨੂੰ ਇਸ ਭਿਆਨਕ ਘਟਨਾ ਬਾਰੇ ਦੱਸਿਆ। ਇਸ ਦੌਰਾਨ ਉਸ ਦੇ ਸਰੀਰ 'ਚੋ ਬੁਰੀ ਤਰ੍ਹਾਂ ਖੂਨ ਵਹਿ ਰਿਹਾ ਸੀ ਅਤੇ ਦਰਦ ਨਾਲ ਚੀਕ ਰਿਹਾ ਸੀ। ਜਿਸ ਤੋਂ ਬਾਅਦ ਮਾਤਾ-ਪਿਤਾ ਨੇ ਦਿੱਲੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਲੜਕੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ।

  ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਕਿਹਾ, ‘ ਦਿੱਲੀ ਵਿੱਚ ਕੁੜੀਆਂ ਤਾਂ ਕਿ ਮੁੰਡੇ ਵੀ ਸੁਰੱਖਿਅਤ ਨਹੀਂ ਹਨ। ਇਕ 12 ਸਾਲਾ ਲੜਕੇ ਨਾਲ 4 ਲੋਕਾਂ ਨੇ ਬੇਰਹਿਮੀ ਨਾਲ ਬਲਾਤਕਾਰ ਕੀਤਾ ਅਤੇ ਲਾਠੀਆਂ ਨਾਲ ਕੁੱਟਣ ਤੋਂ ਬਾਅਦ ਗ਼ਰੀਬ ਹਾਲਤ ਵਿਚ ਛੱਡ ਦਿੱਤਾ। ਸਾਡੀ ਟੀਮ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਹੈ। 1 ਦੋਸ਼ੀ ਗ੍ਰਿਫਤਾਰ, 3 ਅਜੇ ਵੀ ਫਰਾਰ ਹਨ।


  ਕਮਿਸ਼ਨ ਨੇ ਪੁਲੀਸ ਨੂੰ ਇਸ ਮਾਮਲੇ ਵਿੱਚ ਦਰਜ ਐਫਆਈਆਰ ਦੀ ਕਾਪੀ, ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਜਾਣਕਾਰੀ, ਗ੍ਰਿਫ਼ਤਾਰ ਨਾ ਹੋਣ ਦੀ ਸੂਰਤ ਵਿੱਚ ਇਸ ਦਾ ਕਾਰਨ ਅਤੇ ਇਸ ਪੂਰੇ ਮਾਮਲੇ ’ਤੇ ਕੀਤੀ ਗਈ ਕਾਰਵਾਈ ਦੀ ਪੂਰੀ ਰਿਪੋਰਟ 28 ਸਤੰਬਰ ਤੱਕ ਦੇਣ ਲਈ ਕਿਹਾ ਹੈ।

  Published by:Drishti Gupta
  First published:

  Tags: Delhi, Gangrape, National news, Rape, Rape victim