Home /News /national /

Moosewala Murder: ਲਾਰੈਂਸ ਨੇ ਕਤਲ ਤੋਂ ਪਹਿਲਾਂ ਭਰਾ ਨੂੰ ਵਿਦੇਸ਼ ਭਜਾਇਆ, ਜਾਅਲੀ ਪਾਸਪੋਰਟ ਬਣਾਉਣ ਵਾਲੇ 4 ਕਾਬੂ

Moosewala Murder: ਲਾਰੈਂਸ ਨੇ ਕਤਲ ਤੋਂ ਪਹਿਲਾਂ ਭਰਾ ਨੂੰ ਵਿਦੇਸ਼ ਭਜਾਇਆ, ਜਾਅਲੀ ਪਾਸਪੋਰਟ ਬਣਾਉਣ ਵਾਲੇ 4 ਕਾਬੂ

Sidhu Moosewala Murder Case: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਦੱਖਣੀ ਦਿੱਲੀ ਪੁਲਿਸ (Delhi Police) ਨੇ ਗੈਂਗਸਟਰਾਂ (Ganster) ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਿਦੇਸ਼ ਭੱਜਣ ਲਈ ਫਰਜ਼ੀ ਪਾਸਪੋਰਟ (Fake Passport) ਮੁਹੱਈਆ ਕਰਵਾਉਣ ਦੇ ਦੋਸ਼ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਹੋਰ ਪੜ੍ਹੋ ...
  • Share this:
    ਨਵੀਂ ਦਿੱਲੀ: Sidhu Moosewala Murder Case: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਦੱਖਣੀ ਦਿੱਲੀ ਪੁਲਿਸ (Delhi Police) ਨੇ ਗੈਂਗਸਟਰਾਂ (Ganster) ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਿਦੇਸ਼ ਭੱਜਣ ਲਈ ਫਰਜ਼ੀ ਪਾਸਪੋਰਟ (Fake Passport) ਮੁਹੱਈਆ ਕਰਵਾਉਣ ਦੇ ਦੋਸ਼ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਭਰਾ ਅਤੇ ਉਸ ਦੇ ਸਾਥੀਆਂ ਦੇ ਫਰਜ਼ੀ ਪਾਸਪੋਰਟਾਂ ਦੇ ਸਹਾਰੇ ਵਿਦੇਸ਼ ਭੱਜਣ ਦੇ ਵੀ ਸਬੂਤ ਮਿਲੇ ਹਨ।

    ਦਰਅਸਲ, ਪੁਲਿਸ ਸੂਤਰਾਂ ਦੇ ਹਵਾਲੇ ਨਾਲ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਬਿਸ਼ਨੋਈ ਅਤੇ ਭਤੀਜੇ ਸਚਿਨ ਨੂੰ ਫਰਜ਼ੀ ਪਾਸਪੋਰਟਾਂ ਰਾਹੀਂ ਵਿਦੇਸ਼ ਭੇਜਿਆ ਸੀ। ਸੂਤਰਾਂ ਦੇ ਹਵਾਲੇ ਤੋਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬਿਸ਼ਨੋਈ ਨੇ ਪੁਲਿਸ ਪੁੱਛਗਿੱਛ ਦੌਰਾਨ ਆਪਣੇ ਭਰਾ ਅਤੇ ਭਤੀਜੇ ਦੇ ਵਿਦੇਸ਼ ਭੱਜਣ ਦੀ ਗੱਲ ਕਹੀ ਸੀ। ਉਦੋਂ ਤੋਂ ਹੀ ਪੁਲਸ ਫਰਜ਼ੀ ਪਾਸਪੋਰਟ ਬਣਾਉਣ ਵਾਲਿਆਂ ਦੀ ਭਾਲ ਕਰ ਰਹੀ ਸੀ, ਜਿਸ 'ਚ ਹੁਣ ਸਫਲਤਾ ਮਿਲੀ ਹੈ।

    ਸੂਤਰਾਂ ਅਨੁਸਾਰ ਲਾਰੈਂਸ ਵਿਸ਼ਨੋਈ ਨੂੰ ਡਰ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਪੁਲਿਸ ਉਨ੍ਹਾਂ ਦੇ ਭਰਾ ਅਤੇ ਭਤੀਜੇ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਲਈ ਉਸ ਨੇ ਉਨ੍ਹਾਂ ਦੇ ਵਿਦੇਸ਼ ਭੱਜਣ ਦਾ ਪਹਿਲਾਂ ਹੀ ਪ੍ਰਬੰਧ ਕਰ ਲਿਆ ਸੀ।

    ਦੂਜੇ ਪਾਸੇ ਹਰਿਆਣਾ ਐਸਟੀਐਫ ਦੀ ਟੀਮ ਲਾਰੈਂਸ ਬਿਸ਼ਨੋਈ ਗੈਂਗ ਦੇ 5 ਕਾਰਕੁਨਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਨੂੰ ਭਜਾਉਣ ਲਈ ਉਸ ਨੇ ਗੱਡੀਆਂ ਅਤੇ ਲੌਜਿਸਟਿਕ ਸਪੋਰਟ ਮੁਹੱਈਆ ਕਰਵਾਈ ਸੀ।
    Published by:Krishan Sharma
    First published:

    Tags: Gangsters, Lawrence Bishnoi, Punjab Police, Sidhu Moose Wala, Sidhu Moosewala

    ਅਗਲੀ ਖਬਰ