Home /News /national /

Haryana: CM ਖੱਟਰ ਨੂੰ ਗੈਂਗਸਟਰ ਮੀਪਾ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਹਰਿਆਣਾ ਪੁਲਿਸ ਨੂੰ ਦਿੱਤੀ ਚੁਨੌਤੀ

Haryana: CM ਖੱਟਰ ਨੂੰ ਗੈਂਗਸਟਰ ਮੀਪਾ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਹਰਿਆਣਾ ਪੁਲਿਸ ਨੂੰ ਦਿੱਤੀ ਚੁਨੌਤੀ

ਹਰਿਆਣਾ ਵਿਧਾਨ ਸਭਾ ਲਈ ਨਵੀਂ ਇਮਾਰਤ ਬਣਾਈ ਜਾਵੇਗੀ, ਅਮਿਤ ਸ਼ਾਹ ਨੇ ਦਿੱਤੀ ਮਨਜ਼ੂਰੀ (ਫਾਇਲ ਫੋਟੋ)

ਹਰਿਆਣਾ ਵਿਧਾਨ ਸਭਾ ਲਈ ਨਵੀਂ ਇਮਾਰਤ ਬਣਾਈ ਜਾਵੇਗੀ, ਅਮਿਤ ਸ਼ਾਹ ਨੇ ਦਿੱਤੀ ਮਨਜ਼ੂਰੀ (ਫਾਇਲ ਫੋਟੋ)

Haryana News: ਅਮਰੀਕਾ 'ਚ ਬੈਠੇ ਕੈਥਲ (Kaithal) ਦੇ ਗੈਂਗਸਟਰ (Gangster) ਮੀਪਾ (Mipa) ਨੇ ਹਰਿਆਣਾ ਦੇ ਮੁੱਖ ਮੰਤਰੀ (CM Haryana) ਮਨੋਹਰ ਲਾਲ ਖੱਟਰ (Manohar Lal Khattar) ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਗੈਂਗਸਟਰ ਮੀਪਾ (Gangster Meepa) ਨੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਸੀਐਮ ਖੱਟਰ (CM Khattar) ਨੂੰ ਧਮਕੀ ਦਿੱਤੀ ਅਤੇ ਗਾਲ੍ਹਾਂ ਕੱਢੀਆਂ। ਇਹ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਵਾਇਰਲ (Viral Video) ਹੋ ਰਿਹਾ ਹੈ।

ਹੋਰ ਪੜ੍ਹੋ ...
  • Share this:

Haryana News: ਅਮਰੀਕਾ 'ਚ ਬੈਠੇ ਕੈਥਲ (Kaithal) ਦੇ ਗੈਂਗਸਟਰ (Gangster) ਮੀਪਾ (Mipa) ਨੇ ਹਰਿਆਣਾ ਦੇ ਮੁੱਖ ਮੰਤਰੀ (CM Haryana) ਮਨੋਹਰ ਲਾਲ ਖੱਟਰ (Manohar Lal Khattar) ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਗੈਂਗਸਟਰ ਮੀਪਾ (Gangster Meepa) ਨੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਸੀਐਮ ਖੱਟਰ (CM Khattar) ਨੂੰ ਧਮਕੀ ਦਿੱਤੀ ਅਤੇ ਗਾਲ੍ਹਾਂ ਕੱਢੀਆਂ। ਇਹ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਵਾਇਰਲ (Viral Video) ਹੋ ਰਿਹਾ ਹੈ। ਪੁਲਿਸ (Haryana Police) ਨੇ ਇਸ ਵੀਡੀਓ ਨੂੰ ਆਧਾਰ ਬਣਾ ਕੇ ਗੈਂਗਸਟਰ ਮੀਪਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਗੈਂਗਸਟਰ ਮੀਪਾ 'ਤੇ ਦੇਸ਼ਧ੍ਰੋਹ ਦੀ ਧਾਰਾ ਸਮੇਤ ਕਈ ਹੋਰ ਧਾਰਾਵਾਂ ਲਗਾਈਆਂ ਹਨ।

ਗੈਂਗਸਟਰ ਮੀਪਾ ਨੇ ਇਸ ਵੀਡੀਓ ਵਿੱਚ ਹਰਿਆਣਾ ਪੁਲਿਸ ਨੂੰ ਗਾਲ੍ਹਾਂ ਵੀ ਕੱਢੀਆਂ ਅਤੇ ਲਲਕਾਰਿਆ ਵੀ। ਮੀਪਾ ਇਸ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਜੇਕਰ ਸਾਡੇ ਗੈਂਗ ਦੇ ਕਿਸੇ ਵੀ ਬਦਮਾਸ਼ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਸੀਐਮ ਖੱਟਰ ਅਤੇ ਹਰਿਆਣਾ ਪੁਲਿਸ ਨੂੰ ਨਹੀਂ ਬਖਸ਼ਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੀਪਾ ਬੰਗਰੂ ਨੇ ਨਵੰਬਰ 2020 'ਚ ਲਾਈਵ ਹੋ ਕੇ ਐੱਸਸੀ ਸਮਾਜ ਦੀਆਂ ਔਰਤਾਂ ਵਿਰੁੱਧ ਅਪਸ਼ਬਦ ਬੋਲੇ ​​ਸਨ,  ਜਿਸ ਤੋਂ ਬਾਅਦ ਕਾਫੀ ਪ੍ਰਦਰਸ਼ਨ ਹੋਇਆ ਅਤੇ ਐੱਫ.ਆਈ.ਆਰ. ਦਰਜ ਹੋਈ ਸੀ।

ਕੌਣ ਹੈ ਗੈਂਗਸਟਰ ਮੀਪਾ

ਗੈਂਗਸਟਰ ਮੀਪਾ ਦਾ ਅਸਲੀ ਨਾਂ ਸੰਦੀਪ ਬੰਗਾਰੂ ਹੈ। ਉਸ ਨੂੰ ਸੋਸ਼ਲ ਮੀਡੀਆ 'ਤੇ ਮੀਪਾ ਨਰਾਇਣ ਜਾਂ ਮੀਪਾ ਬੰਗਰੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੀਪਾ ਕੈਥਲ ਦੇ ਇੱਕ ਛੋਟੇ ਜਿਹੇ ਪਿੰਡ ਨੇੜ ਦਾ ਵਸਨੀਕ ਹੈ। ਉਸਦੇ ਪਿਤਾ ਇੱਕ ਆਮ ਕਿਸਾਨ ਹਨ ਅਤੇ ਉਸਦੀ ਮਾਂ ਇੱਕ ਆਮ ਘਰੇਲੂ ਔਰਤ ਹੈ। ਸੰਦੀਪ ਦਾ ਕੋਈ ਭੈਣ-ਭਰਾ ਨਹੀਂ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ।

Published by:Krishan Sharma
First published:

Tags: BJP, Chief Minister, Gangsters, Haryana, J P Nadda BJP President, Manoharlal Khattar, Police