Home /News /national /

ਮੁਕਾਬਲੇ ਤੋਂ ਬਾਅਦ ਫੜਿਆ ਗਿਆ ਗੈਂਗਸਟਰ ਪ੍ਰਵੀਨ ਯਾਦਵ, ਪੁਲਿਸ ਨੇ ਰੱਖਿਆ ਸੀ 1 ਲੱਖ ਦਾ ਇਨਾਮ

ਸਪੈਸ਼ਲ ਸੈੱਲ ਦੇ ਡੀਸੀਪੀ ਜਸਮੀਤ ਸਿੰਘ ਅਨੁਸਾਰ ਸਪੈਸ਼ਲ ਸੈੱਲ ਦੀ ਟੀਮ ਫਰਾਰ ਗੈਂਗਸਟਰ ਪ੍ਰਵੀਨ ਯਾਦਵ ਨੂੰ ਫੜਨ ਲਈ ਪਿਛਲੇ ਕਈ ਦਿਨਾਂ ਤੋਂ ਕੰਮ ਕਰ ਰਹੀ ਸੀ। ਪਰ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਉਹ ਵਾਰ-ਵਾਰ ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿਚ ਆਪਣੇ ਟਿਕਾਣੇ ਬਦਲ ਰਿਹਾ ਸੀ।

 • Share this:
  ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਨਕਾਊਂਟਰ ਤੋਂ ਬਾਅਦ ਪ੍ਰਵੀਨ ਯਾਦਵ ਨਾਂ ਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਵੀਨ ਨੇ ਸਾਲ 2021 'ਚ ਰੋਹਿਣੀ ਇਲਾਕੇ 'ਚ ਲਾਅ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦਿੱਲੀ ਪੁਲਿਸ ਨੇ ਉਸ 'ਤੇ ਇਕ ਲੱਖ ਦਾ ਇਨਾਮ ਰੱਖਿਆ ਹੋਇਆ ਸੀ।

  ਸਪੈਸ਼ਲ ਸੈੱਲ ਦੇ ਡੀਸੀਪੀ ਜਸਮੀਤ ਸਿੰਘ ਅਨੁਸਾਰ ਸਪੈਸ਼ਲ ਸੈੱਲ ਦੀ ਟੀਮ ਫਰਾਰ ਗੈਂਗਸਟਰ ਪ੍ਰਵੀਨ ਯਾਦਵ ਨੂੰ ਫੜਨ ਲਈ ਪਿਛਲੇ ਕਈ ਦਿਨਾਂ ਤੋਂ ਕੰਮ ਕਰ ਰਹੀ ਸੀ। ਪਰ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਉਹ ਵਾਰ-ਵਾਰ ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿਚ ਆਪਣੇ ਟਿਕਾਣੇ ਬਦਲ ਰਿਹਾ ਸੀ।

  14 ਅਗਸਤ ਨੂੰ ਖਾਸ ਸੂਚਨਾ ਮਿਲੀ ਸੀ ਕਿ ਪ੍ਰਵੀਨ ਯਾਦਵ ਇਕ ਮਾਰੂਤੀ ਬਲੇਨੋ ਕਾਰ 'ਚ ਮਹਿਰੌਲੀ ਵੱਲ ਆਵੇਗਾ ਅਤੇ ਸਵੇਰੇ 8 ਤੋਂ 9 ਵਜੇ ਦੇ ਦਰਮਿਆਨ ਚੌਧਰੀ ਜਗਤ ਸਿੰਘ ਰੋਡ ਤੋਂ ਹੁੰਦੇ ਹੋਏ ਆਪਣੇ ਜਾਣਕਾਰ ਨੂੰ ਮਿਲਣ ਲਈ ਪਿੰਡ ਘਿਟੋਰਨੀ ਵੱਲ ਜਾਵੇਗਾ।

  ਪੁਲਿਸ ਅਨੁਸਾਰ ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪ੍ਰਵੀਨ ਨੂੰ ਫੜਨ ਲਈ ਜਾਲ ਵਿਛਾਇਆ ਗਿਆ। ਐਤਵਾਰ ਸਵੇਰੇ ਕਰੀਬ 8:40 ਵਜੇ ਬਲੇਨੋ ਕਾਰ ਚਲਾ ਰਹੇ ਪ੍ਰਵੀਨ ਯਾਦਵ ਨੂੰ ਮਹਿਰੌਲੀ ਵਾਲੇ ਪਾਸੇ ਤੋਂ ਆਉਂਦਾ ਦੇਖਿਆ ਗਿਆ। ਪੁਲਿਸ ਟੀਮ ਨੇ ਉਸ ਦੀ ਪਛਾਣ ਦੱਸਦਿਆਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ।

  ਪੁਲਿਸ ਦਾ ਦਾਅਵਾ ਹੈ ਕਿ ਟੀਮ ਦੇ ਮੈਂਬਰਾਂ ਨੇ ਉਸ ਨੂੰ ਕਾਬੂ ਕਰਨ ਲਈ ਉਸ ਦਾ ਰਸਤਾ ਰੋਕ ਦਿੱਤਾ ਅਤੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਸ ਨੇ ਆਪਣਾ ਪਿਸਤੌਲ ਕੱਢ ਲਿਆ ਅਤੇ ਪੁਲਿਸ ਟੀਮ 'ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਦੋ ਰਾਊਂਡ ਫਾਇਰਿੰਗ ਕਰਨ ਤੋਂ ਬਾਅਦ ਪ੍ਰਵੀਨ ਯਾਦਵ ਨੂੰ ਫੜ ਲਿਆ।

  ਪੁਲਿਸ ਨੇ ਦੱਸਿਆ ਕਿ ਪ੍ਰਵੀਨ ਕੋਲੋਂ 4 ਕਾਰਤੂਸ ਸਮੇਤ .32 ਦਾ ਇੱਕ ਸੈਮੀ-ਆਟੋਮੈਟਿਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਮੌਕੇ ਤੋਂ ਮਿਲੀ ਇੱਕ ਬਲੇਨੋ ਕਾਰ ਅਤੇ ਦੋ ਖਾਲੀ ਕਾਰਤੂਸ ਵੀ ਬਰਾਮਦ ਹੋਏ ਹਨ।
  Published by:Gurwinder Singh
  First published:

  Tags: Crime news, Gangster, Gangsters

  ਅਗਲੀ ਖਬਰ