Gay Couple Wedding: ਕੋਲਕਾਤਾ (Kolkata News) ਵਿੱਚ ਇੱਕ ਵਿਆਹ ਪੂਰੇ ਦੇਸ਼ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਇਹ ਵਿਆਹ ਗੇਅ ਕਪਲ (Gay Couple) ਹੋਣ ਕਾਰਨ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਫੈਸ਼ਨ ਡਿਜ਼ਾਈਨਰ ਅਭਿਸ਼ੇਕ ਰੇਅ (Abhishek Ray) ਨੇ ਆਪਣੇ ਪਾਰਟਨਰ ਚੈਤੰਨਿਆ ਸ਼ਰਮਾ (Chaitanya Sharma) ਦਾ ਵਿਆਹ ਬਹੁਤ ਧੂਮਧਾਮ ਨਾਲ ਕਰਵਾਇਆ। ਇਸ ਵਿਆਹ ਨੇ LGBTQ + ਭਾਈਚਾਰੇ ਲਈ ਸਮਾਜ ਦੀ ਇੱਕ ਨਵੀਂ ਧਾਰਾ ਵਿੱਚ ਸ਼ਾਮਲ ਹੋਣ ਦੀ ਉਮੀਦ ਵੀ ਪੈਦਾ ਕੀਤੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਹ ਵਿਆਹ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਹੋਇਆ ਸੀ। ਇਸ ਵਿੱਚ ਪੰਡਿਤ ਨੇ ਜਾਪ ਕੀਤਾ, ਜਦਕਿ ਜੋੜੇ ਨੇ ਇੱਕ-ਦੂਜੇ ਨੂੰ ਹਾਰ ਵੀ ਪਾਏ। ਇਸ ਦੇ ਨਾਲ ਹੀ ਜੋੜੇ ਨੇ ਪਵਿੱਤਰ ਅਗਨੀ ਦੇ ਸਾਹਮਣੇ ਚੱਕਰ ਵੀ ਲਾਏ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕੋਲਕਾਤਾ ਸ਼ਹਿਰ 'ਚ ਸਮਲਿੰਗੀ ਵਿਆਹ ਦੇਖਣ ਨੂੰ ਮਿਲਿਆ ਹੈ, ਪਰ ਇਹ ਪਹਿਲੀ ਵਾਰ ਹੈ ਕਿ ਵਿਆਹ 'ਚ ਹਿੰਦੂ ਰੀਤੀ-ਰਿਵਾਜਾਂ ਦੀ ਪਾਲਣਾ ਕੀਤੀ ਗਈ। ਅਭਿਸ਼ੇਕ ਰੇਅ ਨੇ TOI ਨਾਲ ਗੱਲ ਕਰਦੇ ਹੋਏ ਕਿਹਾ ਕਿ 'LGBTQ+ ਕਮਿਊਨਿਟੀ ਵਿੱਚ ਜ਼ਿਆਦਾਤਰ ਲੋਕ ਲਿਵ-ਇਨ ਵਿੱਚ ਰਹਿੰਦੇ ਹਨ ਜਾਂ ਘਰ ਵਿੱਚ ਛੋਟੇ ਫੰਕਸ਼ਨਾਂ ਦਾ ਆਯੋਜਨ ਕਰਕੇ ਇਕੱਠੇ ਰਹਿੰਦੇ ਹਨ। ਪਰ ਅਸੀਂ ਵਿਆਹ ਕਰਨ ਦਾ ਫੈਸਲਾ ਕੀਤਾ। ਮੈਂ ਚੈਤੰਨਿਆ ਨੂੰ ਕਿਹਾ ਕਿ ਸਾਨੂੰ ਇਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਇਹ ਸਾਡੇ ਪਰਿਵਾਰ ਅਤੇ ਦੋਸਤਾਂ ਲਈ ਯਾਦਗਾਰ ਰਹੇ।
View this post on Instagram
ਅਭਿਸ਼ੇਕ ਅੱਗੇ ਕਹਿੰਦੇ ਹਨ, 'ਇਹ ਵਿਆਹ ਬੰਗਾਲੀ ਅਤੇ ਮਾਰਵਾੜੀ ਪਰਿਵਾਰ ਵਿਚਾਲੇ ਹੋਇਆ ਸੀ, ਜਿਸ ਕਾਰਨ ਵਿਆਹ 'ਚ ਦੋਹਾਂ ਪਰਿਵਾਰਾਂ ਦੇ ਰੀਤੀ-ਰਿਵਾਜ਼ਾਂ ਦਾ ਆਯੋਜਨ ਕੀਤਾ ਗਿਆ ਸੀ।
‘We Do’ ਸਾਈਨ ਬੋਰਡ ਦੀ ਵਰਤੋਂ
ਵਿਆਹ 'ਚ ਸ਼ਾਮਲ ਹੋਏ ਫੈਸ਼ਨ ਡਿਜ਼ਾਈਨਰ ਨਵਨਿਲ ਦਾਸ ਨੇ ਕਿਹਾ ਕਿ ਜਿਸ ਤਰ੍ਹਾਂ ਵਿਆਹ ਦੇ ਸਾਈਨ ਬੋਰਡ 'ਤੇ ਦੋ ਵਿਅਕਤੀ 'ਵੀ ਡੂ' ਕਹਿੰਦੇ ਹਨ, ਇਹ ਦੇਖਣ ਵਾਲਿਆਂ ਦੇ ਮਨਾਂ 'ਚ ਉਤਸੁਕਤਾ ਪੈਦਾ ਕਰਦਾ ਹੈ। ਰੇ ਅਤੇ ਸ਼ਰਮਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਾਰਤ ਵਿੱਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਨਹੀਂ ਹੈ ਅਤੇ ਵਿਆਹ ਰਜਿਸਟਰਡ ਨਹੀਂ ਹੋ ਸਕਦਾ ਹੈ, ਪਰ ਇਹ ਇੱਕ ਅਪਰਾਧਿਕ ਕਾਰਵਾਈ ਨਹੀਂ ਹੈ।
ਵਿਆਹ ਵਾਲੇ ਪੰਡਤ ਨੇ ਇਹ ਗੱਲ ਕਹੀ
ਰੇਅ ਅਤੇ ਸ਼ਰਮਾ ਦਾ ਵਿਆਹ ਕਰਵਾਉਣ ਵਾਲੇ ਪੰਡਿਤ ਵੀ ਇਸ ਅਨੋਖੇ ਵਿਆਹ ਨੂੰ 'ਬਹੁਤ ਹੀ ਅਗਾਂਹਵਧੂ' ਮੰਨਦੇ ਹਨ। ਉਸ ਅਨੁਸਾਰ, ਇਹ ਸਮਲਿੰਗੀ ਜੋੜੇ ਇੱਕ 'ਨਵਾਂ ਤਰੀਕਾ ਦਿਖਾਉਣ ਦਾ ਤਰੀਕਾ' ਹਨ। ਉਸ ਨੇ ਇਹ ਵੀ ਕਿਹਾ ਕਿ ਵਿਆਹ ਦੌਰਾਨ ਲਿੰਗ ਨਿਰਧਾਰਨ ਕਾਰਨ ਉਸ ਨੂੰ ਕਈ ਵਾਰ ਮੰਤਰਾਂ ਦਾ ਜਾਪ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।