• Home
 • »
 • News
 • »
 • national
 • »
 • GENERAL ATLANTIC TO BUY 1 PER CENT STAKE IN JIO 6600 CRORE DEAL SEALED AS

Jio 'ਚ 1.34 ਫ਼ੀਸਦੀ ਹਿੱਸੇਦਾਰੀ ਖ਼ਰੀਦੇਗਾ ਜਨਰਲ ਐਟਲਾਂਟਿਕ, 6,600 ਕਰੋੜ ਰੁਪਏ ਦੀ ਡੀਲ

ਬੋਰਡ ਆਫ਼ ਡਾਇਰੈਕਟਰਜ਼ ਨੇ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ, ਇਸ ਫ਼ੈਸਲੇ ਨੂੰ ਪਰਵਾਨ ਕਰ ਲਿਆ ਹੈ।

 • Share this:
  ਰਿਲਾਇੰਸ ਜੀਓ ਪਲੇਟਫ਼ਾਰਮ (Jio Platforms) ਵਿੱਚ 1.34 ਫ਼ੀਸਦੀ ਸਟੇਕ ਲਈ ਨਿਊ ਯੌਰਕ ਪ੍ਰਾਈਵੇਟ ਇਕਵਿਟੀ ਫ਼ੰਡ 'ਜਨਰਲ ਐਟਲਾਂਟਿਕ' 6,598.38 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕਿਸੇ ਵੀ ਏਸ਼ੀਆਈ ਕੰਪਨੀ ਵਿੱਚ ਜਨਰਲ ਐਟਲਾਂਟਿਕ (General Atlantic-Jio Deal) ਦਾ ਇਹ ਸਭ ਤੋਂ ਵੱਡਾ ਨਿਵੇਸ਼ ਹੈ. ਇਸ ਦੇ ਨਾਲ ਹੀ ਇੱਕ ਮਹੀਨੇ ਮਵਿੱਚ ਰਿਲਾਇੰਸ ਜੀਓ (Reliance Jio) ਵਿੱਚ ਵਿਦੇਸ਼ੀ ਕੰਪਨੀ ਵੱਲੋਂ ਚੌਥਾ ਨਿਵੇਸ਼ ਹੈ। ਇਸ ਤੋਂ ਪਹਿਲਾਂ ਫੇਸਬੂਕ, ਸਿਲਵਰ ਲੇਕ ਪਾਰਟਨਰ, ਤੇ Vista ਇਕਵਿਟੀ ਪਾਰ੍ਟਨਰਸ ਨੇ ਜੀਓ ਵਿੱਚ ਨਿਵੇਸ਼ ਕੀਤਾ ਹੈ।

  ਇਸ ਨਾਲ ਜੀਓ ਪਲੇਟਫ਼ਾਰਮ ਦੀ ਇਕਵਿਟੀ ਵੈਲਿਊ 4.91 ਲੱਖ ਕਰੋੜ ਰੁਪਏ ਤੇ ਇੰਟ੍ਰਪਰਾਈਜ਼ ਵੈਲਿਊ 5.16 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਹੁਣ ਇਸ ਡੀਲ ਦੇ ਨਾਲ਼ ਜੀਓ ਨੇ ਪਿਛਲੇ ਮਹੀਨੇ ਵਿੱਚ ਨਿਵੇਸ਼ ਜ਼ਰੀਏ 67 ਹਜ਼ਾਰ ਕਰੋੜ ਰੁਪਏ ਹਾਸਲ ਕੀਤੇ।

  ਮੁਕੇਸ਼ ਅੰਬਾਨੀ ਨੇ ਕੀ ਕਿਹਾ?
  ਜਨਰਲ ਐਟਲਾਂਟਿਕ ਨਾਲ਼ ਇਸ ਡੀਲ ਤੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ, "ਮੈਂ ਜਨਰਲ ਐਟਲਾਂਟਿਕ ਦਾ ਸਵਾਗਤ ਕਰਦੇ ਹੋਏ ਬਹੁਤ ਖ਼ੁਸ਼ ਹਾਂ। ਵੈਸ਼ ਵਿਕ ਨਿਵੇਸ਼ ਵਜੋਂ ਉਹ ਸਾਡੇ ਪਾਰਟਨਰ ਬਹੁਤ ਅਹਿਮ ਹਨ। ਮੈਂ ਜਨਰਲ ਐਟਲਾਂਟਿਕ ਨੂੰ ਕਈ ਦਸ਼ਕਾਂ ਤੋਂ ਜਾਣਦਾ ਹਾਂ ਤੇ ਭਾਰਤ ਵਿੱਚ ਵਿਕਾਸ ਦੀ ਸੰਭਾਵਨਾਵਾਂ ਨੂੰ ਲੈ ਕੇ ਉਨ੍ਹਾਂ ਦੇ ਵਿਸ਼ਵਾਸ ਦੀ ਤਾਰੀਫ਼ ਕਰਦਾ ਹਾਂ। ਰਿਲਾਇੰਸ ਵਾਂਗ ਜਨਰਲ ਐਟਲਾਂਟਿਕ ਵੀ ਭਾਰਤ ਨੂੰ ਡਿਜੀਟਲ ਸਮਾਜ ਵਜੋਂ ਵੇਖਣਾ ਚਾਹੁੰਦੇ ਨੇ। ਇਹ 1.3 ਅਰਬ ਲੋਕਾਂ ਦੀ ਜ਼ਿੰਦਗੀ ਨੂੰ ਡਿਜੀਟਲ ਤੌਰ ਤੇ ਬਦਲਣ ਦੀ ਚਾਹ ਹੈ। ਅਸੀਂ ਜਨਰਲ ਐਟਲਾਂਟਿਕ ਨਾਲ 40 ਸਾਲਾਂ ਦੀ ਵੈਸ਼ ਵਿਕ ਮੁਹਾਰਤ ਤੇ ਰਣਨੀਤੀ ਦਾ ਲਾਭ ਲੈ ਸਕਾਂਗੇ।"

  ਜਨਰਲ ਐਟਲਾਂਟਿਕ ਦੇ ਮੁੱਖ ਅਧਿਕਾਰੀ ਬਿਲ ਫੋਰਡ (Bill Ford) ਨੇ ਕਿਹਾ, ਵੈਸ਼ ਵਿਕ ਟੈਕਨੌਲੋਜੀ ਲੀਡਰ ਲਈ ਲੌਂਗ ਟਰਮ ਬ੍ਰੋਕਰ ਵਜੋਂ ਅਸੀਂ ਰਿਲਾਇੰਸ ਜੀਓ ਵਿੱਚ ਨਿਵੇਸ਼ ਨੂੰ ਲੈ ਕੇ ਬਹੁਤ ਖ਼ੁਸ਼ ਹਾਂ। ਅਸੀਂ ਮੁਕੇਸ਼ ਅੰਬਾਨੀ ਵਾਂਗ ਹੀ ਡਿਜੀਟਲ ਕੋਨੇਕਟਿਵਿਟੀ ਦੀ ਸੰਭਾਵਨਾਵਾਂ ਵਿੱਚ ਯਕੀਨ ਰੱਖਦੇ ਹਾਂ ਤੇ ਮੰਨਦੇ ਹਾਂ ਇਸ ਨਾਲ ਭਾਰਤ ਦੀ ਅਰਥ ਵਿਵਸਥਾ ਨੂੰ ਰਫ਼ਤਾਰ ਮਿਲੇਗੀ। ਭਾਰਤ ਚ ਡਿਜੀਟਲ ਕ੍ਰਾਂਤੀ ਲਿਆਉਣ ਵਿੱਚ ਜੀਓ ਸਭ ਤੋਂ ਅੱਗੇ ਹੈ।"
  Published by:Anuradha Shukla
  First published:
  Advertisement
  Advertisement