Home /News /national /

Army Chief Manoj Pandey : ਜਨਰਲ ਮਨੋਜ ਪਾਂਡੇ ਨੇ ਥਲ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ

Army Chief Manoj Pandey : ਜਨਰਲ ਮਨੋਜ ਪਾਂਡੇ ਨੇ ਥਲ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ

Army Chief Manoj Pandey : ਜਨਰਲ ਮਨੋਜ ਪਾਂਡੇ ਨੇ ਥਲ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ

Army Chief Manoj Pandey : ਜਨਰਲ ਮਨੋਜ ਪਾਂਡੇ ਨੇ ਥਲ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ

Army Chief Manoj Pandey News: ਜਨਰਲ ਪਾਂਡੇ ਨੇ ਅਜਿਹੇ ਸਮੇਂ 'ਚ ਫੌਜ ਦੀ ਕਮਾਨ ਸੰਭਾਲੀ ਹੈ ਜਦੋਂ ਭਾਰਤ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਚੁਣੌਤੀਆਂ ਸਮੇਤ ਅਣਗਿਣਤ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

 • Share this:
  ਨਵੀਂ ਦਿੱਲੀ- ਜਨਰਲ ਮਨੋਜ ਪਾਂਡੇ ਨੇ ਸ਼ਨੀਵਾਰ ਨੂੰ ਜਨਰਲ ਐੱਮ. ਨਰਵਾਣੇ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਸੈਨਾ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ। ਥਲ ਸੈਨਾ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਚੁੱਕੇ ਜਨਰਲ ਪਾਂਡੇ ਫ਼ੌਜ ਦੇ ਇੰਜੀਨੀਅਰ ਕੋਰ ਤੋਂ ਫ਼ੌਜ ਮੁਖੀ ਬਣਨ ਵਾਲੇ ਪਹਿਲੇ ਅਧਿਕਾਰੀ ਬਣ ਗਏ ਹਨ। ਉਹ 1 ਫਰਵਰੀ ਨੂੰ ਥਲ ਸੈਨਾ ਦੇ ਉਪ ਮੁਖੀ ਬਣਨ ਤੋਂ ਪਹਿਲਾਂ ਫੌਜ ਦੀ ਪੂਰਬੀ ਕਮਾਂਡ ਦੀ ਅਗਵਾਈ ਕਰ ਰਹੇ ਸਨ। ਇਸ ਕਮਾਂਡ ਉਤੇ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸੈਕਟਰਾਂ ਵਿੱਚ ਅਸਲ ਕੰਟਰੋਲ ਰੇਖਾ ਦੀ ਰਾਖੀ ਦੀ ਜ਼ਿੰਮੇਵਾਰੀ ਹੈ।

  ਜਨਰਲ ਪਾਂਡੇ ਨੇ ਅਜਿਹੇ ਸਮੇਂ 'ਚ ਫੌਜ ਦੀ ਕਮਾਨ ਸੰਭਾਲੀ ਹੈ ਜਦੋਂ ਭਾਰਤ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਚੁਣੌਤੀਆਂ ਸਮੇਤ ਅਣਗਿਣਤ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਥਿਏਟਰ ਕਮਾਂਡ ਬਣਾਉਣ ਦੀ ਸਰਕਾਰ ਦੀ ਯੋਜਨਾ 'ਤੇ ਸੈਨਾ ਮੁਖੀ ਹੋਣ ਦੇ ਨਾਤੇ ਉਹ ਜਲ ਸੈਨਾ ਅਤੇ ਹਵਾਈ ਸੈਨਾ ਨਾਲ ਤਾਲਮੇਲ ਕਰਨਗੇ। ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ, ਜਨਰਲ ਬਿਪਿਨ ਰਾਵਤ, ਜੋ ਕਿ ਥੀਏਟਰ ਕਮਾਂਡ ਨੂੰ ਤਿਆਰ ਕਰਨ 'ਤੇ ਕੰਮ ਕਰ ਰਹੇ ਸਨ, ਦੀ ਪਿਛਲੇ ਸਾਲ ਦਸੰਬਰ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਸਰਕਾਰ ਨੇ ਅਜੇ ਤੱਕ ਨਵੇਂ ਮੁੱਖ ਰੱਖਿਆ ਮੁਖੀ ਦੀ ਨਿਯੁਕਤੀ ਨਹੀਂ ਕੀਤੀ ਹੈ।

  ਲੈਫਟੀਨੈਂਟ ਜਨਰਲ ਪਾਂਡੇ ਆਪਣੇ ਕਰੀਅਰ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਮੁਖੀ ਵਜੋਂ ਵੀ ਕੰਮ ਕਰ ਚੁੱਕੇ ਹਨ। ਅੰਡੇਮਾਨ ਅਤੇ ਨਿਕੋਬਾਰ ਕਮਾਂਡ ਭਾਰਤ ਦੀਆਂ ਤਿੰਨਾਂ ਸੈਨਾਵਾਂ ਦੀ ਇੱਕੋ ਇੱਕ ਕਮਾਂਡ ਹੈ। ਪਾਂਡੇ ਨੈਸ਼ਨਲ ਡਿਫੈਂਸ ਅਕੈਡਮੀ ਦਾ ਸਾਬਕਾ ਵਿਦਿਆਰਥੀ ਹੈ ਅਤੇ ਦਸੰਬਰ 1982 ਵਿੱਚ ਕੋਰ ਆਫ ਇੰਜੀਨੀਅਰਜ਼ (ਦ ਬੰਬੇ ਸੈਪਰਸ) ਵਿੱਚ ਸ਼ਾਮਲ ਕੀਤਾ ਗਿਆ ਸੀ। ਆਪਣੇ ਸ਼ਾਨਦਾਰ ਕਰੀਅਰ ਵਿੱਚ, ਉਸਨੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਸੇਵਾ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਹਿੱਸਾ ਲਿਆ।

  ਉਨ੍ਹਾਂ ਜੰਮੂ ਅਤੇ ਕਸ਼ਮੀਰ ਵਿੱਚ ਆਪਰੇਸ਼ਨ ਪਰਾਕਰਮ ਦੌਰਾਨ ਕੰਟਰੋਲ ਰੇਖਾ ਦੇ ਨਾਲ ਇੱਕ ਇੰਜੀਨੀਅਰ ਰੈਜੀਮੈਂਟ ਦੀ ਕਮਾਂਡ ਕੀਤੀ। ਇਸ ਤੋਂ ਇਲਾਵਾ, ਉਸਨੇ ਪੱਛਮੀ ਲੱਦਾਖ ਦੇ ਉੱਚੇ ਖੇਤਰਾਂ ਵਿੱਚ ਇੱਕ ਪਹਾੜੀ ਡਵੀਜ਼ਨ ਅਤੇ ਉੱਤਰ-ਪੂਰਬ ਵਿੱਚ ਇੱਕ ਕੋਰ ਦੀ ਕਮਾਂਡ ਵੀ ਸਾਂਭੀ ਹੈ।
  Published by:Ashish Sharma
  First published:

  Tags: Indian Army, Indian army chief

  ਅਗਲੀ ਖਬਰ