ਟਰੈਕਟਰ ਖਰੀਦਣ 'ਤੇ ਮਿਲੇਗੀ 50% ਸਬਸਿਡੀ, ਜਾਣੋ ਕਿਵੇਂ ਪ੍ਰਾਪਤ ਕਰ ਸਕਦੇ ਹੋ ਲਾਭ

News18 Punjabi | News18 Punjab
Updated: July 18, 2021, 5:36 PM IST
share image
ਟਰੈਕਟਰ ਖਰੀਦਣ 'ਤੇ ਮਿਲੇਗੀ 50% ਸਬਸਿਡੀ, ਜਾਣੋ ਕਿਵੇਂ ਪ੍ਰਾਪਤ ਕਰ ਸਕਦੇ ਹੋ ਲਾਭ
ਟਰੈਕਟਰ ਖਰੀਦਣ 'ਤੇ ਮਿਲੇਗੀ 50% ਸਬਸਿਡੀ, ਜਾਣੋ ਕਿਵੇਂ ਪ੍ਰਾਪਤ ਕਰ ਸਕਦੇ ਹੋ ਲਾਭ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
PM Kisan Tractor Yojna: ਆਮਦਨ ਦੁੱਗਣੀ ਕਰਨ ਤੋਂ ਲੈ ਕੇ ਮੋਦੀ ਸਰਕਾਰ ਕਿਸਾਨਾਂ ਲਈ ਬਹੁਤ ਸਾਰੀਆਂ ਯੋਜਨਾਵਾਂ ਚਲਾ ਰਹੀ ਹੈ। ਖੇਤੀਬਾੜੀ ਕਾਰਜਾਂ ਲਈ ਕਿਸਾਨਾਂ ਨੂੰ ਕਈ ਕਿਸਮਾਂ ਦੀਆਂ ਮਸ਼ੀਨਾਂ ਦੀ ਜ਼ਰੂਰਤ ਹੁੰਦੀ ਹੈ।

ਇਨ੍ਹਾਂ ਵਿਚ ਟਰੈਕਟਰ ਕਿਸਾਨਾਂ ਦੀ ਪ੍ਰਮੁੱਖ ਜਰੂਰਤਾਂ ਦਾ ਹਿੱਸਾ ਹੈ। ਹਾਲਾਂਕਿ, ਭਾਰਤ ਵਿਚ ਬਹੁਤ ਸਾਰੇ ਅਜਿਹੇ ਕਿਸਾਨ ਹਨ ਜਿਨ੍ਹਾਂ ਕੋਲ ਆਰਥਿਕ ਤੰਗੀ ਕਾਰਨ ਟਰੈਕਟਰ ਨਹੀਂ ਹਨ।

ਅਜਿਹੀ ਸਥਿਤੀ ਵਿੱਚ ਕਿਸਾਨਾਂ ਦੀ ਸਹਾਇਤਾ ਲਈ ਕੇਂਦਰ ਸਰਕਾਰ ਨੇ ਟਰੈਕਟਰ ਖਰੀਦਣ ’ਤੇ ਸਬਸਿਡੀ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਨੂੰ ਪੀਐਮ ਕਿਸਾਨ ਟਰੈਕਟਰ ਸਕੀਮ ਵਜੋਂ ਜਾਣਿਆ ਜਾਂਦਾ ਹੈ।
50 ਪ੍ਰਤੀਸ਼ਤ ਸਬਸਿਡੀ - ਕੇਂਦਰ ਸਰਕਾਰ ਕਿਸਾਨਾਂ ਨੂੰ ਟਰੈਕਟਰ ਖਰੀਦਣ ਲਈ ਸਬਸਿਡੀ ਦਿੰਦੀ ਹੈ। ਇਸ ਵਿਚਾਲੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਕਿਸਾਨ ਕਿਸੇ ਵੀ ਕੰਪਨੀ ਦੇ ਟਰੈਕਟਰ ਖਰੀਦ ਸਕਦੇ ਹਨ ਅਤੇ ਉਹ ਵੀ ਅੱਧੇ ਮੁੱਲ ਉਤੇ, ਬਾਕੀ ਦਾ ਅੱਧਾ ਪੈਸਾ ਸਰਕਾਰ ਸਬਸਿਡੀ ਵਜੋਂ ਦਿੰਦੀ ਹੈ। ਕਈ ਰਾਜ ਸਰਕਾਰਾਂ ਆਪਣੇ ਪੱਧਰ 'ਤੇ ਕਿਸਾਨਾਂ ਨੂੰ ਟਰੈਕਟਰਾਂ 'ਤੇ 20 ਤੋਂ 50 ਪ੍ਰਤੀਸ਼ਤ ਦੀ ਸਬਸਿਡੀ ਦਿੰਦੀਆਂ ਹਨ।

ਕਿਵੇਂ ਲਾਭ ਉਠਾਇਆ ਜਾਵੇ - ਸਰਕਾਰ ਸਿਰਫ ਉਨ੍ਹਾਂ ਕਿਸਾਨਾਂ ਨੂੰ ਸਬਸਿਡੀ ਦਿੰਦੀ ਹੈ ਜਿਹੜੇ 1 ਟਰੈਕਟਰ ਖਰੀਦਦੇ ਹਨ। ਯਾਨੀ 1 ਟਰੈਕਟਰ ਖਰੀਦਣ 'ਤੇ ਸਬਸਿਡੀ ਮਿਲੇਗੀ। ਇਸ ਲਈ ਕਿਸਾਨ ਕੋਲ ਆਧਾਰ ਕਾਰਡ, ਜ਼ਮੀਨ ਦੇ ਕਾਗਜ਼, ਬੈਂਕ ਵੇਰਵੇ, ਪਾਸਪੋਰਟ ਸਾਈਜ਼ ਫੋਟੋ ਦੀ ਜ਼ਰੂਰਤ ਹੋਏਗੀ। ਇਸ ਯੋਜਨਾ ਤਹਿਤ ਕਿਸਾਨ ਕਿਸੇ ਵੀ ਨੇੜਲੇ ਸੀਐਸਸੀ ਕੇਂਦਰ ਜਾ ਕੇ ਆਨ ਲਾਈਨ ਅਪਲਾਈ ਕਰ ਸਕਦੇ ਹਨ।
Published by: Gurwinder Singh
First published: July 18, 2021, 4:30 PM IST
ਹੋਰ ਪੜ੍ਹੋ
ਅਗਲੀ ਖ਼ਬਰ