ਰਿਲਾਇੰਸ ਇੰਡਸਟਰੀਜ਼ ਦੇ ਰਿਟੇਲ ਵੇਂਚਰ ਰਿਲਾਇੰਸ ਰਿਟੇਲ (Reliance Retail) ਵਿਚ GIC 1.22 ਫੀਸਦੀ ਹਿੱਸੇਦਾਰੀ ਕੁਲ 5512 ਕਰੋੜ ਰੁਪਏ ਵਿੱਚ ਖਰੀਦੇਗੀ। ਇਸ ਤੋਂ ਪਹਿਲਾਂ ਅਬੂ ਧਾਬੀ-ਅਧਾਰਤ ਸਾਵਰੇਨ ਫੰਡ ਮੁਬਾਦਲਾ ਇਨਵੈਸਟਮੈਂਟ ਕੰਪਨੀ ਨੇ ਵੀ ਰਿਲਾਇੰਸ ਰਿਟੇਲ ਵਿਚ 6,247.5 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਸੀ।
ਇਸ ਨਿਵੇਸ਼ ਨਾਲ ਇਹ ਰਿਲਾਇੰਸ ਰਿਟੇਲ ਵੈਂਚਰਸ ਵਿਚ 1.4 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰੇਗੀ। ਰਿਲਾਇੰਸ ਰਿਟੇਲ ਵਿਚ ਕੁੱਲ ਨਿਵੇਸ਼ 32 ਹਜ਼ਾਰ ਕਰੋੜ ਤੋਂ ਪਾਰ ਹੋ ਗਿਆ ਹੈ। ਕੰਪਨੀ ਨੇ 7.28 ਪ੍ਰਤੀਸ਼ਤ ਹਿੱਸੇਦਾਰੀ ਵੇਚ ਕੇ 32,197.50 ਕਰੋੜ ਰੁਪਏ ਇਕੱਠੇ ਕੀਤੇ ਹਨ।
ਗਲੋਬਲ ਪੱਧਰ ਦੇ ਪ੍ਰਮੁੱਖ ਪ੍ਰਾਈਵੇਟ ਇਕਵਿਟੀ ਫੰਡ ਫਿਲਹਾਲ ਰਿਲਾਇੰਸ ਇੰਡਸਟਰੀਜ਼ 'ਤੇ ਭਰੋਸਾ ਜਤਾ ਰਹੇ ਹਨ। ਇਸ ਲਈ ਉਹ ਹੋਰ ਰਿਲਾਇੰਸ ਕੰਪਨੀਆਂ ਵਿੱਚ ਨਿਵੇਸ਼ ਕਰ ਰਹੇ ਹਨ। ਰਿਲਾਇੰਸ ਰਿਟੇਲ ਵੈਂਚਰ ਦੇ ਇਸ ਸਮੇਂ ਵੈਲਿਊਏਸ਼ਨ 4.28 ਲੱਖ ਕਰੋੜ ਰੁਪਏ ਹੈ, ਜਿਸ 'ਤੇ ਇਹ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ।
GIC-Reliance Deal-ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਪ੍ਰਬੰਧ ਨਿਦੇਸ਼ਕ ਮੁਕੇਸ਼ ਅੰਬਾਨੀ (Mukesh Ambani, Chairman and Managing Director of Reliance Industries) ਨੇ ਕਿਹਾ, ਰਿਲਾਇੰਸ ਰਿਟੇਲ ਪਰਿਵਾਰ ਜੀਆਈਸੀ ਦਾ ਸਵਾਗਤ ਕਰਦਿਆਂ ਬਹੁਤ ਖੁਸ਼ ਹੈ। ਜੀਆਈਸੀ ਰਿਲਾਇੰਸ ਰਿਟੇਲ ਨਾਲ ਭਾਈਵਾਲੀ ਕਰ ਰਹੀ ਹੈ।
ਦੁਨੀਆ ਭਰ ਵਿੱਚ ਲੰਬੇ ਸਮੇਂ ਦੇ ਸਫਲਤਾਪੂਰਵਕ ਚਾਰ ਦਹਾਕਿਆਂ ਦੇ ਆਪਣੇ ਰਿਕਾਰਡ ਨੂੰ ਕਾਇਮ ਰੱਖ ਰਹੀ ਹੈ। ਮੈਂ ਇਸ ਬਾਰੇ ਬਹੁਤ ਖੁਸ਼ ਹਾਂ। ਜੀਆਈਸੀ ਦਾ ਗਲੋਬਲ ਨੈਟਵਰਕ ਅਤੇ ਲੰਬੇ ਸਮੇਂ ਦੀ ਭਾਈਵਾਲੀ ਦਾ ਰਿਕਾਰਡ ਭਾਰਤੀ ਪ੍ਰਚੂਨ ਦੀ ਤਬਦੀਲੀ ਦੀ ਕਹਾਣੀ ਲਈ ਅਨਮੋਲ ਹੋਵੇਗਾ।
डिस्केलमर- न्यूज18 हिंदी, रिलायंस इंडस्ट्रीज की कंपनी नेटवर्क18 मीडिया एंड इन्वेस्टमेंट लिमिटेड का हिस्सा है. नेटवर्क18 मीडिया एंड इन्वेस्टमेंट लिमिटेड का स्वामित्व रिलायंस इंडस्ट्रीज के पास ही है.
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mukesh ambani, Reliance, Reliance industries