ਪੂਰਵ ਦਿੱਲੀ ਦੇ ਹੋਟਲ 'ਚ ਇੱਕ ਕੁੜੀ ਕਮਰੇ ਅੰਦਰ ਬੇਸੁੱਧ ਹਾਲਤ 'ਚ ਪਈ ਮਿਲੀ। ਕੁੜੀ ਦੇ ਇਲਾਜ ਲਈ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਹੋਟਲ ਦੇ ਕਮਰੇ ਨੂੰ ਸੀਲ ਕਰ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਬਹੁਤ ਜਲਦੀ ਹਸਪਤਾਲ ਪਹੁੰਚਣ ਵਾਲੀ ਹੈ। ਜਾਂਚ ਤੋਂ ਬਾਅਦ ਹੀ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਮਿਲ ਸਕੇਗੀ।
ਜਾਣਕਾਰੀ ਮੁਤਾਬਿਕ ਪੁਰਬ ਦਿੱਲੀ ਦੇ ਹੋਟਲ 'ਚ ਵੀਰਵਾਰ ਸ਼ਾਮ ਕਮਰਾ ਨੰਬਰ 1137 ਦੇ ਬਾਥਰੂਮ ਚ ਇੱਕ 20 ਸਾਲਾਂ ਕੁੜੀ ਬੇਸੁੱਧ ਹਲਾਤ ਚ ਮਿਲੀ। ਦੱਸਿਆ ਜਾ ਰਿਹਾ ਹੈ ਕੁੜੀ ਆਪਣੇ ਦੋਸਤ ਨਾਲ ਹੋਟਲ ਦੇ ਕਮਰੇ 'ਚ ਆਈ ਸੀ ਅਤੇ ਦੋਨਾਂ ਨੇ ਆਪਣੀ ਆਈ ਡੀ ਤੇ ਕਮਰਾ ਬੁੱਕ ਕਰਵਾਇਆ ਸੀ। ਇਸ ਤੋਂ ਬਾਅਦ ਮੁੰਡਾ ਰਾਤ ਨੂੰ ਚਲ ਗਿਆ।
ਅਗਲੇ ਦਿਨ ਮੁੰਡੇ ਨੇ ਆਪਣੀ ਦੋਸਤ ਨੂੰ ਫ਼ੋਨ ਕੀਤਾ ਪਰ ਕੁੜੀ ਨੇ ਚੁੱਕਿਆ ਨਹੀਂ। ਜਦੋਂ ਮੁੰਡਾ ਹੋਟਲ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਕਮਰਾ ਅੰਦਰ ਤੋਂ ਬੰਦ ਹੈ। ਹੋਟਲ ਸਟਾਫ ਨੇ ਮਾਸਟਰ ਚਾਬੀ ਦੀ ਮਦੱਦ ਨਾਲ ਦਰਵਾਜਾ ਖੋਲਿਆ ਅਤੇ ਦੇਖਿਆ ਕਿ ਕੁੜੀ ਬਾਥਰੂਮ ਚ ਬੇਸੁੱਧ ਪਾਈ ਹੋਈ ਹੈ। ਫੇਰ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਕੁੜੀ ਦੇ ਸਰੀਰ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਨਿਸ਼ਾਨ ਨਹੀਂ ਹਨ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਜਾਣਕਾਰੀ ਮਿਲੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।