ਵੈਕਸੀਨ ਲਵਾਉਣ ਆਈ ਲੜਕੀ ਨੇ ਕੀਤੇ ਅਜਿਹੇ ਡਰਾਮੇ, ਡਾਕਟਰ ਬੋਲੀ-ਦਫਾ ਹੋ ਜਾਓ

News18 Punjabi | News18 Punjab
Updated: May 4, 2021, 4:01 PM IST
share image
ਵੈਕਸੀਨ ਲਵਾਉਣ ਆਈ ਲੜਕੀ ਨੇ ਕੀਤੇ ਅਜਿਹੇ ਡਰਾਮੇ, ਡਾਕਟਰ ਬੋਲੀ-ਦਫਾ ਹੋ ਜਾਓ
ਕਰੋਨਾ ਵੈਕਸੀਨ ਲਵਾਉਣ ਆਈ ਲੜਕੀ ਨੇ ਕੀਤਾ ਅਜਿਹਾ ਡਰਾਮਾ, ਡਾਕਟਰ ਬੋਲੀ-ਦਫਾ ਹੋ ਜਾਓ (ਫੋਟੋ ਕੈ. ਟਵੀਟਰ)

  • Share this:
  • Facebook share img
  • Twitter share img
  • Linkedin share img
ਦੇਸ਼ ਵਿਚ ਕੋਰੋਨਾ ਖਿਲਾਫ ਟੀਕਾਕਰਨ ਮੁਹਿੰਮ ਜਾਰੀ ਹੈ। ਅਜਿਹੀ ਸਥਿਤੀ ਵਿਚ ਟੀਕਾ ਲਵਾਉਣ ਤੋਂ ਡਰਨ ਵਾਲਿਆਂ ਦੀਆਂ ਵੀਡਿਓ ਵੀ ਸਾਹਮਣੇ ਆ ਰਹੀਆਂ ਹਨ। ਇਕ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੰਜੈਕਸ਼ਨ ਵੇਖਣ ਤੋਂ ਬਾਅਦ ਲੜਕੀ ਨੇ ਇੰਨਾ ਡਰਾਮਾ ਕੀਤਾ ਕਿ ਆਖਰਕਾਰ ਡਾਕਟਰ ਪਰੇਸ਼ਾਨ ਹੋ ਗਈ ਅਤੇ ਲੜਕੀ ਨੂੰ ਟੀਕਾ ਲਗਾਉਣ ਤੋਂ ਬਾਅਦ ਦਫਾ ਹੋਣ ਲਈ ਕਹਿ ਦਿੱਤਾ।

ਟਵਿੱਟਰ 'ਤੇ ਲਾਜ਼ੀਕਲ ਥਿੰਕਰ ਨਾਮ ਦੇ ਇੱਕ ਉਪਭੋਗਤਾ ਨੇ 3 ਮਈ ਨੂੰ ਇਸ ਵੀਡੀਓ ਨੂੰ ਸਾਂਝਾ ਕੀਤਾ, ਜਿਸ ਨੇ ਹੁਣ ਤੱਕ ਇੱਕ ਲੱਖ ਤੋਂ ਵੱਧ ਵਿਯੂਜ਼ ਪ੍ਰਾਪਤ ਕੀਤੇ ਹਨ। ਨਾਲ ਹੀ, 7 ਹਜ਼ਾਰ ਤੋਂ ਵੱਧ ਲਾਈਕ ਹੋ ਚੁੱਕੇ ਹਨ ਤੇ 3 ਹਜ਼ਾਰ ਤੋਂ ਵੱਧ ਰੀ-ਟਵੀਟ ਕੀਤੇ ਜਾ ਚੁੱਕੇ ਹਨ।


ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੜਕੀ ਕੁਰਸੀ ‘ਤੇ ਬੈਠੀ ਹੈ। ਜਿਵੇਂ ਹੀ ਡਾਕਟਰ ਉਸ ਦੇ ਨੇੜੇ ਟੀਕਾ ਲੈ ਕੇ ਆਉਂਦੀ ਹੈ, ਡਰੇ ਹੋਏ ਲੜਕੀ ਡਾਕਟਰ ਨੂੰ ਕਹਿੰਦੀ ਹੈ ਕਿ ਇੱਕ ਮਿੰਟ ਰੁਕੋ। ਨਰਸ ਉਸ ਨੂੰ ਫੜਦੀ ਹੈ। ਇਸ ਤੋਂ ਬਾਅਦ ਉਹ ਮੰਮੀ-ਮੰਮੀ ਆਖ ਚੀਕਣਾ ਸ਼ੁਰੂ ਕਰ ਦਿੰਦੀ ਹੈ। ਪਰੇਸ਼ਾਨ ਹੋਈ ਡਾਕਟਰ ਉਸ ਨੂੰ ਜਾਣ ਲਈ ਕਹਿੰਦੀ ਹੈ।




ਫਿਰ ਉਹ ਡਾਕਟਰ ਨੂੰ ਟੀਕਾ ਲਗਾਉਣ ਲਈ ਕਹਿੰਦੀ ਹੈ। ਜਿਵੇਂ ਹੀ ਡਾਕਟਰ ਟੀਕਾ ਲਗਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਹ ਕਹਿੰਦੀ ਹੈ, 'ਮੰਮੀ ਤਾਂ ਬੋਲ ਸਕਦੀ ਹਾਂ.' ਡਾਕਟਰ ਕਹਿੰਦਾ ਹੈ, "ਕੁਝ ਨਾ ਬੋਲੋ, ਸ਼ਾਂਤ ਹੋ ਜਾਓ।" ਉਸ ਤੋਂ ਬਾਅਦ, ਡਾਕਟਰ ਗੁੱਸੇ ਨਾਲ ਉਸ ਨੂੰ ਕਹਿੰਦੀ ਹੈ - 'ਦਫਾ ਹੋ ਜਾਵੋ ਜਾਓ'।
Published by: Gurwinder Singh
First published: May 4, 2021, 3:25 PM IST
ਹੋਰ ਪੜ੍ਹੋ
ਅਗਲੀ ਖ਼ਬਰ