• Home
  • »
  • News
  • »
  • national
  • »
  • GIRL TURNS REPORTER TO SHOW BAD CONDITION OF ROADS IN HER CITY AP KS

VIRAL VIDEO: 6 ਸਾਲ ਦੀ ਨੰਨ੍ਹੀ ਪੱਤਰਕਾਰ ਦੀਆਂ ਗੱਲਾਂ ਸੁਣ ਹੋ ਜਾਓਗੇ ਹੈਰਾਨ, ਨਹੀਂ ਰੁਕੇਗਾ ਹਾਸਾ

ਵੀਡੀਓ `ਚ 6 ਸਾਲ ਦੀ ਨੰਨ੍ਹੀ ਪੱਤਰਕਾਰ ਆਪਣੇ ਸ਼ਹਿਰ ਦੀਆਂ ਸੜਕਾਂ, ਜੋ ਕਿ ਤੇਜ਼ ਮੀਂਹ ਤੇ ਭਾਰੀ ਬਰਫ਼ਬਾਰੀ ਕਾਰਨ ਖ਼ਰਾਬ ਹੋ ਚੁੱਕੀਆਂ ਹਨ। ਇਹ ਬੱਚੀ ਰਿਪੋਰਟਰ ਬਣ ਕੇ ਸੜਕਾਂ ਦੀ ਮਾੜੀ ਹਾਲਤ ਤੇ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਆਪਣੀ ਪਿਆਰੀਆਂ ਗੱਲਾਂ ਰਾਹੀਂ ਜਨਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਰਤ ਲਗਾ ਲਓ ਇਹ ਵੀਡੀਓ ਦੇਖ ਕੇ ਤੁਸੀਂ ਵੀ ਆਪਣਾ ਹਾਸਾ ਰੋਕ ਨਹੀਂ ਪਾਓਗੇ।

VIRAL VIDEO: 6 ਸਾਲ ਦੀ ਨੰਨ੍ਹੀ ਪੱਤਰਕਾਰ ਦੀਆਂ ਗੱਲਾਂ ਸੁਣ ਹੋ ਜਾਓਗੇ ਹੈਰਾਨ, ਨਹੀਂ ਰੁਕੇਗਾ ਹਾਸਾ

  • Share this:
    ਇੰਟਰਨੈੱਟ ਨੇ ਦੁਨੀਆ ਨੂੰ ਇੱਕ ਛੋਟੀ ਜਿਹੀ ਚਿੱਪ ਵਿੱਚ ਕੈਦ ਕਰ ਦਿਤਾ ਹੈ। ਹੁਣ ਆਪਣੀ ਗੱਲ ਨੂੰ ਅਸੀਂ ਮਿੰਟਾਂ `ਚ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹਾਂ। ਇੰਟਰਨੈਟ `ਤੇ ਅੱਜ ਕੱਲ ਕਸ਼ਮੀਰ ਦੀ ਇੱਕ 6 ਸਾਲ ਦੀ ਬੱਚੀ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ 6 ਸਾਲ ਦੀ ਇੱਕ ਬੱਚੀ ਨਜ਼ਰ ਆ ਰਹੀ ਹੈ, ਜੋ ਕਿ ਰਿਪੋਰਟਰ ਯਾਨਿ ਪੱੱਤਰਕਾਰ ਬਣ ਕੇ ਆਪਣੇ ਸ਼ਹਿਰ ਕਸ਼ਮੀਰ ਦੀਆਂ ਸੜਕਾਂ ਦੀ ਮਾੜੀ ਹਾਲਤ ਬਿਆਨ ਕਰ ਰਹੀ ਹੈ।



    ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਇਹ ਬੱਚੀ ਇੰਟਰਨੈੱਟ ਸਟਾਰ ਗਈ ਹੈ। 2 ਮਿੰਟ ਦੇ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਇੱਕ ਛੋਟੀ ਬੱਚੀ ਪੂਰੇ ਆਤਮਵਿਸ਼ਵਾਸ ਨਾਲ ਕੈਮਰੇ ਦੇ ਸਾਹਮਣੇ ਖੜੀ ਹੋ ਕੇ ਬੋਲ ਰਹੀ ਹੈ। ਵੀਡੀਓ `ਚ ਇਸ ਬੱਚੀ ਦੀਆਂ ਪਿਆਰੀਆਂ ਤੇ ਮਾਸੂਮ ਗੱਲਾਂ ਨੇ ਕਰੋੜਾਂ ਦਿਲ ਜਿੱਤ ਲਏ ਹਨ। ਹਰ ਕੋਈ ਇਸ ਬੱਚੀ ਤੇ ਪਿਆਰ ਲੁਟਾ ਰਿਹਾ ਹੈ।

    ਟਵਿੱਟਰ, ਫ਼ੇਸਬੁੱਕ, ਇੰਸਟਾਗ੍ਰਾਮ ਤੇ ਯੂਟਿਊਬ ਸਮੇਤ ਹੋਰ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਮਹਿਜ਼ 2 ਮਿੰਂਟਾਂ ਦੂ ਇਹ ਵੀਡੀਓ ਧਮਾਲਾਂ ਪਾ ਰਹੀ ਹੈ। ਇਹ ਵੀਡੀਓ ਨੂੰ ਕਦੋਂ ਅੱਪਲੋਡ ਕੀਤਾ ਗਿਆ ਸੀ, ਇਹ ਤਾਂ ਪਤਾ ਨਹੀਂ ਲੱਗਿਆ, ਪਰ ਇਸ ਨਵੇਂ ਸੋਸ਼ਲ ਮੀਡੀਆ ਸਟਾਰ ਨੂੰ ਪੂਰੀ ਦੁਨੀਆ ਵਿੱਚ ਖ਼ੂਬ ਪਿਆਰ ਮਿਲ ਰਿਹਾ ਹੈ।

    ਵੀਡੀਓ `ਤੇ ਜੇ ਤੁਸੀਂ ਕਮੈਂਟ ਸੈਕਸ਼ਨ 'ਚ ਜਾਓ ਤਾਂ ਤੁਹਾਨੂੰ ਨਜ਼ਰ ਆਵੇਗਾ ਕਿ ਕਿਸ ਤਰ੍ਹਾਂ ਲੋਕ ਇਸ ਛੋਟੀ ਜਿਹੀ ਬੱਚੀ ਦੀਆਂ ਮਾਸੂਮ ਤੇ ਪਿਆਰੀਆਂ ਗੱਲਾਂ ਨੂੰ ਸੁਣ ਕੇ ਖ਼ੁਸ਼ ਹੋ ਰਹੇ ਹਨ।

    ਗੁਲਾਬੀ ਰੰਗ ਦੀ ਜੈਕੇਟ ਪਹਿਨੀ ਇਹ ਬੱਚੀ ਆਪਣੇ ਕਿਊਟ ਅੰਦਾਜ਼ ਵਿੱਚ ਗ਼ੁੱਸਾ ਕਰਦਿਆਂ ਕਹਿੰਦੀ ਹੈ ਕਿ "ਇੰਨੀਂ ਗੰਦੀ ਰੋਡ ਹੈ ਕਿ ਕੋਈ ਮਹਿਮਾਨ ਵੀ ਸਾਡੇ ਘਰ ਆਉਣਾ ਪਸੰਦ ਨਹੀਂ ਕਰਦਾ।"

    ਫ਼ਿਲਹਾਲ ਇਸ ਬੱਚੀ ਦਾ ਨਾਂਅ ਅਤੇ ਵੀਡੀਓ ਬਣਾਉਣ ਵਾਲੇ ਦਾ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਇੱਕ ਜ਼ਰੂਰ ਹੈ ਕਿ ਆਪਣੀਆਂ ਪਿਆਰੀਆਂ ਗੱਲਾਂ ਨਾਲ ਇਸ ਬੱਚੀ ਨੇ ਕਰੋੜਾਂ ਦਿਲ ਜ਼ਰੂਰ ਜਿੱਤ ਲਏ ਹਨ। ਹਰ ਕੋਈ ਇਹ ਜਾਨਣ ਲਈ ਬੇਤਾਬ ਹੈ ਕਿ ਆਖ਼ਰ ਇਹ ਨੰਨ੍ਹੀ ਸਟਾਰ ਕਿਥੋਂ ਦੀ ਰਹਿਣ ਵਾਲੀ ਹੈ।
    Published by:Amelia Punjabi
    First published: