Home /News /national /

VIDEO: ਬੁਆਏਫ੍ਰੈਂਡ ਨੂੰ ਲੈ ਕੇ ਸ਼ੌਪਿੰਗ ਮਾਲ 'ਚ ਭਿੜੀਆਂ ਕੁੜੀਆਂ, ਜੰਮ ਕੇ ਹੋਈ ਲੜਾਈ

VIDEO: ਬੁਆਏਫ੍ਰੈਂਡ ਨੂੰ ਲੈ ਕੇ ਸ਼ੌਪਿੰਗ ਮਾਲ 'ਚ ਭਿੜੀਆਂ ਕੁੜੀਆਂ, ਜੰਮ ਕੇ ਹੋਈ ਲੜਾਈ

VIDEO: ਬੁਆਏਫ੍ਰੈਂਡ ਨੂੰ ਲੈ ਕੇ ਸ਼ੌਪਿੰਗ ਮਾਲ 'ਚ ਭਿੜੀਆਂ ਲੜਕੀਆਂ, ਜੰਮ ਕੇ ਹੋਈ ਲੜਾਈ

VIDEO: ਬੁਆਏਫ੍ਰੈਂਡ ਨੂੰ ਲੈ ਕੇ ਸ਼ੌਪਿੰਗ ਮਾਲ 'ਚ ਭਿੜੀਆਂ ਲੜਕੀਆਂ, ਜੰਮ ਕੇ ਹੋਈ ਲੜਾਈ

Muzaffarpur Girls Fight Video: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਲੜਕੀਆਂ ਦਰਮਿਆਨ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

  • Share this:
    ਮੁਜ਼ੱਫਰਪੁਰ : ਆਮ ਤੌਰ 'ਤੇ, ਤੁਸੀਂ ਮੁੰਡਿਆਂ ਨੂੰ ਕਿਸੇ ਨਾ ਕਿਸੇ ਮੁੱਦੇ 'ਤੇ ਆਪਸ ਵਿੱਚ ਝਗੜੇ ਜਾਂ ਲੜਦੇ ਵੇਖਿਆ ਹੋਵੇਗਾ, ਪਰ ਜੇ ਲੜਕੀਆਂ ਲੜਕਿਆਂ ਦੀ ਤਰਜ਼ 'ਤੇ ਇੱਕ ਦੂਜੇ ਨਾਲ ਭਿੜਣ ਲੱਗਣ, ਉਹ ਵੀ ਜਨਤਕ ਥਾਂ' ਤੇ ਤਾਂ ਤੁਸੀਂ ਕੀ ਕਹੋਗੇ। ਜੀ ਹਾਂ, ਅਜਿਹਾ ਹੀ ਇੱਕ ਮਾਮਲਾ ਬਿਹਾਰ ਦੇ ਮੁਜ਼ੱਫਰਪੁਰ (Muzaffarpur News) ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਾਪਿੰਗ ਮਾਲ ਵਿੱਚ ਲੜਕੀਆਂ ਵਿਚਾਲੇ ਭਿਆਨਕ ਲੜਾਈ (Girls Fight Video) ਹੋਈ।

    ਲੜਕੀਆਂ ਦੀ ਲੜਾਈ ਦਾ ਇਹ ਵੀਡੀਓ ਸ਼ਹਿਰ ਦੇ ਮੋਤੀਝੀਲ ਸਥਿਤ ਇੱਕ ਮਾਲ ਕੰਪਲੈਕਸ ਦਾ ਹੈ, ਜੋ ਹੁਣ ਸੋਸ਼ਲ ਮੀਡੀਆ ਵਿੱਚ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਲੜਕੀਆਂ ਇੱਕ ਦੂਜੇ ਨੂੰ ਕੁੱਟ ਰਹੀਆਂ ਹਨ ਅਤੇ ਇੱਕ ਲੜਕੇ ਨੂੰ ਉਨ੍ਹਾਂ ਦੇ ਝਗੜੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਦੋ ਲੜਕੀਆਂ ਆਪਸ ਵਿੱਚ ਲੜਦੀਆਂ ਦਿਖਾਈ ਦੇ ਰਹੀਆਂ ਹਨ, ਜਿਸ ਵਿੱਚ ਇੱਕ ਲੜਕੀ ਬਚਾਉਣ ਲਈ ਆਉਂਦੀ ਹੈ, ਫਿਰ ਉਹ ਕੁੱਟਣਾ ਵੀ ਸ਼ੁਰੂ ਕਰ ਦਿੰਦੀ ਹੈ, ਨਾਲ ਹੀ ਇੱਕ ਲੜਕਾ ਵੀ ਵਿਚਾਲੇ ਬਚਾਅ ਕਰਦਾ ਦਿਖਾਈ ਦਿੰਦਾ ਹੈ।



    ਇਸ ਵੀਡੀਓ ਵਿੱਚ ਕਾਫੀ ਦੇਰ ਤੱਕ ਮਾਰਕੁੱਟ ਹੁੰਦੀ ਹੈ ਅਤੇ ਮਾਲ ਵਿੱਚ ਹਫੜਾ -ਦਫੜੀ ਦੀ ਸਥਿਤੀ ਹੈ। ਇੱਕ ਆਦਮੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮਾਮਲੇ ਨੂੰ ਸ਼ਾਂਤ ਕਰਨ ਲਈ ਦਖਲ ਦਿੰਦਾ ਹੈ ਅਤੇ ਲੜਕੀਆਂ ਨੂੰ ਝਿੜਕ ਕੇ ਮਾਲ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਘਟਨਾ ਦਾ ਕਾਰਨ, ਉੱਥੋਂ ਦੇ ਲੋਕ ਬੁਆਏਫ੍ਰੈਂਡ ਦੇ ਬਾਰੇ ਵਿਵਾਦ ਨੂੰ ਵੀ ਦੱਸ ਰਹੇ ਹਨ। ਹਾਲਾਂਕਿ, ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਵੀ ਧਿਰ ਨੇ ਥਾਣੇ ਵਿੱਚ ਲਿਖਤੀ ਦਰਖਾਸਤ ਨਹੀਂ ਦਿੱਤੀ ਹੈ।
    Published by:Sukhwinder Singh
    First published:

    Tags: Boyfriend, Girl fight, Girlfriend, Viral video

    ਅਗਲੀ ਖਬਰ