Home /News /national /

ਬੁਲੇਟ ਉਤੇ ਕੁੜੀਆਂ ਦਾ ਖਤਰਨਾਕ ਸਟੰਟ, ਪੁਲਿਸ ਨੇ ਕੱਟਿਆ 11 ਹਜ਼ਾਰ ਦਾ ਚਲਾਨ

ਬੁਲੇਟ ਉਤੇ ਕੁੜੀਆਂ ਦਾ ਖਤਰਨਾਕ ਸਟੰਟ, ਪੁਲਿਸ ਨੇ ਕੱਟਿਆ 11 ਹਜ਼ਾਰ ਦਾ ਚਲਾਨ

ਬੁਲੇਟ ਉਤੇ ਕੁੜੀਆਂ ਦਾ ਖਤਰਨਾਕ ਸਟੰਟ, ਪੁਲਿਸ ਨੇ ਕੱਟਿਆ 11 ਹਜ਼ਾਰ ਦਾ ਚਲਾਨ

ਬੁਲੇਟ ਉਤੇ ਕੁੜੀਆਂ ਦਾ ਖਤਰਨਾਕ ਸਟੰਟ, ਪੁਲਿਸ ਨੇ ਕੱਟਿਆ 11 ਹਜ਼ਾਰ ਦਾ ਚਲਾਨ

  • Share this:
    ਗਾਜ਼ੀਆਬਾਦ (Ghaziabad ) ਜ਼ਿਲ੍ਹੇ ਵਿਚ ਬੁਲੇਟ ਰਾਣੀ ਦੇ ਇਕ ਹੋਰ ਖਤਰਨਾਕ ਸਟੰਟ (Dangerous Stunt) ਦਾ ਵੀਡੀਓ ਵਾਇਰਲ  ( Video Viral) ਹੋ ਰਿਹਾ ਹੈ। ਇਹ ਸਟੰਟ 4 ਕੁੜੀਆਂ ਕਰ ਰਹੀਆਂ ਹਨ। ਬਾਇਕ ਉਤੇ ਗਾਜੀਆਬਾਦ ਦਾ ਨੰਬਰ ਹੈ।

    ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਉੱਤੇ ਕਾਰਵਾਈ ਕੀਤੀ ਤੇ 11 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ, ਪਰ ਇਕ ਹੋਰ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਤਿੰਨ ਲੜਕੀਆਂ ਇਕ ਸਟੰਟ ਕਰਦੀਆਂ ਦਿਖਾਈ ਦੇ ਰਹੀਆਂ ਹਨ। ਪੁਲਿਸ ਇਸ ਸਬੰਧੀ ਕਾਰਵਾਈ ਕਰਨ ਦੀ ਵੀ ਤਿਆਰੀ ਕਰ ਰਹੀ ਹੈ।

    ਬੁਲੇਟ ਰਾਣੀ ਦੇ ਨਾਮ ਨਾਲ ਮਸ਼ਹੂਰ ਹੋਈ ਕੁੜੀ ਦਾ ਇਹ ਤੀਜਾ ਵੀਡੀਓ ਵੀ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ, ਉਹ ਆਪਣੀਆਂ ਦੋ ਦੋਸਤਾਂ ਨਾਲ ਇੱਕ ਬੁਲੇਟ ਉੱਤੇ ਹੈਲਮੇਟ ਤੋਂ ਬਿਨਾਂ ਨਜ਼ਰ ਆ ਰਹੀ ਹੈ। ਗਾਜ਼ੀਆਬਾਦ ਟ੍ਰੈਫਿਕ ਪੁਲਿਸ ਨੇ ਇਸ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਇਸ ਦੇ ਨਾਲ ਹੀ ਆਪਣੀ ਸਹੇਲੀ ਨੂੰ ਮੋਢੇ ਉਤੇ ਬੈਠਾ ਕੇ ਸਟੰਟ ਦੇ ਮਾਮਲੇ ਵਿਚ ਚਲਾਨ ਕੱਟਿਆ ਗਿਆ ਹੈ। ਇਸ 12 ਸੈਕਿੰਡ ਦੇ ਵਾਇਰਲ ਵੀਡੀਓ ਵਿਚ ਇਕ ਲੜਕੀ ਬੁਲੇਟ ਚਲਾ ਰਹੀ ਹੈ।

    ਇਸ ਵੀਡੀਓ ਵਿਚ ਲੜਕੀਆਂ ਬਿਨਾਂ ਕਿਸੇ ਡਰ ਦੇ ਸਟੰਟ ਕਰ ਰਹੀਆਂ ਹਨ। ਸੜਕ 'ਤੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਅਤੇ ਖਤਰਨਾਕ ਸਟੰਟ ਕੀਤੇ ਜਾ ਰਹੇ ਹਨ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਗਾਜ਼ੀਆਬਾਦ ਪੁਲਿਸ ਹਰਕਤ ਵਿੱਚ ਆ ਗਈ। ਪੁਲਿਸ ਨੇ 11 ਹਜ਼ਾਰ ਰੁਪਏ ਦੇ ਚਲਾਨ ਕੱਟੇ ਹਨ।

    ਗਾਜ਼ੀਆਬਾਦ ਪੁਲਿਸ ਨੇ ਵੀ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੁੜੀਆਂ ਦੇ ਸਟੰਟ ਦੀਆਂ ਵੀਡਿਓ ਪਹਿਲਾਂ ਵੀ ਸਾਹਮਣੇ ਆਈਆਂ ਹਨ। ਅਜਿਹੀਆਂ ਵੀਡੀਓ ਅਕਸਰ ਦਿੱਲੀ ਵਿੱਚ ਵੇਖੀਆਂ ਜਾਂਦੀਆਂ ਸਨ। ਪਰ ਗਾਜ਼ੀਆਬਾਦ ਪੁਲਿਸ ਇਸ ਪ੍ਰਤੀ ਗੰਭੀਰ ਹੈ। ਉਸ ਨੇ ਸਟੰਟ ਕਰਨ ਵਾਲਿਆਂ ਖਿਲਾਫ ਸਖਤੀ ਦੇ ਸੰਕੇਤ ਦਿੱਤੇ ਹਨ।
    Published by:Gurwinder Singh
    First published:

    Tags: Biker, Bullet, Viral video

    ਅਗਲੀ ਖਬਰ