ਮਹਾਵਾਰੀ ਜਾਂਚ ਲਈ ਕਾਲਜ ‘ਚ ਲੜਕੀਆਂ ਦੇ ਜਬਰੀ ਉਤਰਵਾਏ ਕਪੜੇ, ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

News18 Punjabi | News18 Punjab
Updated: February 14, 2020, 9:55 PM IST
share image
ਮਹਾਵਾਰੀ ਜਾਂਚ ਲਈ ਕਾਲਜ ‘ਚ ਲੜਕੀਆਂ ਦੇ ਜਬਰੀ ਉਤਰਵਾਏ ਕਪੜੇ, ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਮਹਾਵਾਰੀ ਜਾਂਚ ਲਈ ਕਾਲਜ ‘ਚ ਲੜਕੀਆਂ ਦੇ ਉਤਰਵਾਏ ਕਪੜੇ, ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਭੁਜ ਤਹਿਸੀਲ ਦੇ ਇਕ ਗਰਲ ਇੰਸਟੀਚਿਊਟ ਦੇ ਸੰਚਾਲਕਾਂ ਨੇ ਲੜਕੀਆਂ ਨੂੰ ਕਪੜੇ ਉਤਾਰ ਕੇ ਪੀਰੀਅਡ ਦੀ ਜਾਂਚ ਕਰਾਉਣ ਲਈ ਮਜ਼ਬੂਰ ਕੀਤਾ। ਲੜਕੀਆਂ ਨੇ ਘਟਨਾ ਦਾ ਵਿਰੋਧ ਕਰ ਸੰਚਾਲਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

  • Share this:
  • Facebook share img
  • Twitter share img
  • Linkedin share img
ਗੁਜਰਾਤ ਦੇ ਕੱਛ ਦੀ ਭੁਜ (Bhuj) ਤਹਿਸੀਲ ਵਿਚ ਇਕ ਸ਼ਰਮਨਾਕ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਭੁਜ ਦੇ ਇਕ ਗਰਲ ਇੰਸਟੀਚਿਊਟ (Girls Institute) ਦੇ ਸੰਚਾਲਕਾਂ ਨੇ ਲੜਕੀਆਂ ਨੂੰ ਕਪੜੇ ਉਤਾਰ ਕੇ (Strip) ਪੀਰੀਅਡ ਦੀ ਜਾਂਚ ਕਰਾਉਣ ਲਈ ਮਜ਼ਬੂਰ ਕੀਤਾ। ਇਹ ਹੀ ਨਹੀਂ ਇੰਸਟੀਚਿਊਟ ਸੰਚਾਲਕਾਂ ਨੇ ਕਿਸੇ ਵੀ ਤਰ੍ਹਾਂ ਦੇ ਇਲਜਾਮਾਂ ਤੋਂ ਬਚਣ ਦੇ ਲਈ ਲੜਕੀਆਂ ਕੋਲੋ ਆਪਣੇ ਸਮਰਥਨ ਵਿਚ ਦਸਤਖਤ ਵੀ ਕਰਵਾ ਲਏ। ਇੰਸਟੀਚਿਊਟ ਦੀ ਮਹਿਲਾ ਸੰਚਾਲਕਾਂ ਨੇ ਲੜਕੀਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਵਿਰੋਧ ਕਰਨ ਤੇ ਉਨ੍ਹਾਂ ਨੂੰ ਕਾਲਜ ਛੱਡਣਾ ਪਵੇਗਾ। ਇਸ ਤੋਂ ਬਾਅਦ ਲੜਕੀਆਂ ਨੇ ਘਟਨਾ ਦਾ ਵਿਰੋਧ ਕਰ ਸੰਚਾਲਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦੇ ਹੋਏ ਜਾਂਚ ਟੀਮ ਬਣਾਈ ਹੈ।

ਇਕ-ਇਕ ਲੜਕੀ ਨੂੰ ਬਾਥਰੂਮ ਵਿਚ ਲਿਜਾ ਕੇ ਕਪੜੇ ਉਤਰਵਾ ਕੇ ਕੀਤੀ ਜਾਂਚਦਰਅਸਲ ਭੁਜ ਦੇ ਸ੍ਰੀ ਸਹਿਜਾਨੰਦ ਗਰਲ ਇੰਸਟੀਚਿਊਟ (SSGI) ਦੀ ਲੜਕੀਆਂ ਦਾ ਇਲਜਾਮ ਹੈ ਕਿ ਉਨ੍ਹਾਂ ਨੂੰ 12 ਫਰਵਰੀ ਨੂੰ ਕਲਾਸ ਵਿਚੋਂ ਬਾਹਰ ਕੱਢ ਕੇ ਬਿਠਾਇਆ ਗਿਆ। ਉਨ੍ਹਾਂ ਦੇ ਮੁਤਾਬਿਕ, ਪ੍ਰਿੰਸੀਪਲ ਨੇ ਉਨ੍ਹਾਂ ਨੂੰ ਕਲਾਸ ਤੋਂ ਕੱਢਵਾਇਆ ਸੀ। ਪੀਰੀਅਡ (Menstruation) ਦੇ ਬਾਰੇ ‘ਚ ਪੁੱਛਗਿੱਛ ਤੋਂ ਬਾਅਦ ਇਕ-ਇਕ ਲੜਕੀ ਨੂੰ ਜਾਂਚ ਦੇ ਲਈ ਬਾਥਰੂਮ ‘ਚ ਬੁਲਾਇਆ ਗਿਆ। ਜਿੱਥੇ ਉਨ੍ਹਾਂ ਦੇ ਕਪੜੇ ਉਤਾਰ ਕੇ ਪੀਰੀਅਡ ਦੀ ਜਾਂਚ ਕੀਤੀ ਗਈ। ਵਿਰੋਧ ਕਰਨ ਉਤੇ ਸੰਚਾਲਕਾਂ ਨੇ ਕੁਝ ਲੜਕੀਆਂ ਨੂੰ ਦਫਤਰ ‘ਚ ਬੁਲਾ ਕੇ ਧਮਕੀ ਦੇਣ ਦੇ ਨਾਲ ਹੀ ਇਮੋਸ਼ਨਲ ਬਲੈਕਮੇਲ ਵੀ ਕੀਤਾ। ਸੰਚਾਲਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਵਿਚ ਸੰਚਾਲਕਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਹੈ ਤਾਂ ਕਿਸੀ ਵੀ ਤਰਾਂ ਦਾ ਵਿਰੋਧੀ ਕਦਮ ਨਾ ਚੁੱਕੋ।ਰਸੋਈ-ਮੰਦਰ ਵਿਚ ਦਾਖਲ ਹੋਣ ਅਤੇ ਸਾਥੀਆਂ ਨੂੰ ਛੂਹਣ ਦੀ ਹੋਈ ਸੀ ਸ਼ਿਕਾਇਤ

ਲੜਕੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਹਾਸਟਲ (Hostel) ਤੋਂ ਕਾਲਜ ਵਿਚ ਫੋਨ ਆਇਆ ਸੀ ਕਿ ਲੜਕੀਆਂ ਦੇ ਪੀਰੀਅਡ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਰੀਆਂ ਲੜਕੀਆਂ ਨੂੰ ਕਪੜੇ ਉਤਾਰ ਕੇ ਜਾਂਚ ਲਈ ਮਜ਼ਬੂਰ ਕੀਤਾ ਗਿਆ। ਲੜਕੀਆਂ ਨੇ ਦੱਸਿਆ ਕਿ ਕਾਲਜ ਦੀ ਪ੍ਰਿੰਸੀਪਲ ਰੀਟਾ ਬੇਨ ਅਤੇ ਦੂਜੇ ਅਧਿਆਪਕਾਂ ਨੇ ਉਸ ਨੂੰ ਅਜਿਹਾ ਕਰਨ ਲਈ ਮਜ਼ਬੂਰ ਕੀਤਾ। ਸੂਤਰਾਂ ਦੇ ਮੁਤਾਬਿਕ, ਕਿਸੀ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਲੜਕੀਆਂ ਪੀਰੀਅਡ ਦੇ ਦੌਰਾਨ ਰਸੋਈ ਘਰ ਅਤੇ ਮੰਦਰ ਵਿਚ ਦਾਖਲ ਹੋਈਆਂ ਸੀ।ਕਮਿਸ਼ਨ ਦੀ ਟੀਮ ਜਾਂਚ ਦੌਰਾਨ ਲੜਕੀਆਂ ਨਾਲ ਕਰੇਗੀ ਗੱਲ

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਪੜੇ ਉਤਾਰਨ ਦੇ ਮਾਮਲੇ ਵਿਚ ਨੋਟਿਸ ਲਿਆ ਹੈ। ਆਯੋਗ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਇਕ ਟੀਮ ਬਣਾਈ ਹੈ। ਇਸ ਨੂੰ ਇੰਸਟੀਚਿਊਟ ਜਾ ਕੇ ਮਾਮਲੇ ਦੀ ਜਾਣਕਾਰੀ ਦੇਣ ਨੂੰ ਕਿਹਾ ਗਿਆ ਹੈ। ਇਹ ਟੀਮ ਲੜਕੀਆਂ ਦੇ ਨਾਲ ਗੱਲ ਕਰੇਗੀ। ਉੱਥੇ, ਗੁਜਰਾਤ ਰਾਜ ਮਹਿਲਾ ਆਯੋਗ ਨੇ ਸੂਬਾ ਪੁਲਿਸ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ ਇਸ ਇੰਸਟੀਚਿਊਟ ਨੂੰ ਭੁਜ ਦਾ ਸਵਾਮੀਨਰਾਇਣ ਮੰਦਰ (Swaminarayan Temple) ਚਲਾਉਂਦਾ ਹੈ। ਇੰਸਟੀਚਿਊਟ ਵਿਚ ਨਿਯਮ ਹੈ ਕਿ ਪੀਰੀਅਡ ਦੇ ਦੌਰਾਨ ਕੋਈ ਵੀ ਲੜਕੀ ਰਸੋਈ ਜਾਂ ਮੰਦਰ ‘ਚ ਨਹੀਂ ਜਾਵੇਗੀ। ਇੱਥੇ ਤੱਕ ਕਿ ਉਨ੍ਹਾਂ ਨੂੰ ਸਾਥੀ ਸਟੂਡੈਂਟ ਨੂੰ ਛੁਹਣ ਦੀ ਮਨਾਹੀ ਹੈ।

 
First published: February 14, 2020
ਹੋਰ ਪੜ੍ਹੋ
ਅਗਲੀ ਖ਼ਬਰ