ਪੱਛਮੀ ਬੰਗਾਲ ਵਿਚ 28ਵਾਂ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਅਮਿਤਾਭ ਬੱਚਨ (Amitabh bachchan), ਸ਼ਾਹਰੁਖ ਖਾਨ (Shah rukh khan) ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਮਿਤਾਭ ਬੱਚਨ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ। ਮਮਤਾ ਬੈਨਰਜੀ ਦੀ ਇਸ ਮੰਗ ਦਾ ਵਿਰੋਧ ਕਰਦੇ ਹੋਏ ਕਨੌਜ ਤੋਂ ਭਾਜਪਾ ਦੇ ਸੰਸਦ ਮੈਂਬਰ ਸੁਬਰਤ ਪਾਠਕ ਨੇ ਕਿਹਾ ਕਿ ਅਮਿਤਾਭ ਨੇ ਦੇਸ਼ ਲਈ ਅਜਿਹਾ ਕੀ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਜਾਵੇ?
ਪਨਾਮਾ ਪੇਪਰਸ ਤੋਂ ਲੈ ਕੇ ਟੈਕਸ ਚੋਰੀ ਤੱਕ ਕਈ ਮਾਮਲਿਆਂ 'ਚ ਉਨ੍ਹਾਂ ਦਾ ਨਾਂ ਸਾਹਮਣੇ ਆਇਆ ਹੈ। ਅਮਿਤਾਭ ਬੱਚਨ ਨੂੰ ਭਾਰਤ ਰਤਨ ਦੇਣਾ ਭਾਰਤ ਰਤਨ ਦਾ ਅਪਮਾਨ ਹੋਵੇਗਾ।
ਅਮਿਤਾਭ ਬੱਚਨ ਨੂੰ ਭਾਰਤ ਰਤਨ ਦੇਣ ਦੀ ਮਮਤਾ ਬੈਨਰਜੀ ਦੀ ਮੰਗ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅੱਜ ਪ੍ਰਯਾਗਰਾਜ ਦੇ ਦੌਰੇ 'ਤੇ ਹਨ ਅਤੇ ਉਹ ਅਮਿਤਾਭ ਬੱਚਨ ਦੇ ਜੱਦੀ ਘਰ ਵੀ ਜਾਣਗੇ।
ਅਜਿਹੇ 'ਚ ਜਦੋਂ ਇਹ ਸਵਾਲ ਭਾਜਪਾ ਦੇ ਕਨੌਜ ਦੇ ਸੰਸਦ ਮੈਂਬਰ ਸੁਬਰਤ ਪਾਠਕ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਦਾ ਵਿਰੋਧ ਕੀਤਾ।
ਨਿਊਜ਼ 18 ਨਾਲ ਗੱਲਬਾਤ ਕਰਦਿਆਂ ਸੁਬਰਤ ਪਾਠਕ ਨੇ ਕਿਹਾ ਕਿ ਅਮਿਤਾਭ ਬੱਚਨ ਨੇ ਦੇਸ਼ ਲਈ ਅਜਿਹਾ ਕੀ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਜਾਵੇ। ਉਨ੍ਹਾਂ ਦਾ ਨਾਂ ਪਨਾਮਾ ਪੇਪਰਜ਼, ਟੈਕਸ ਚੋਰੀ ਸਮੇਤ ਕਈ ਮਾਮਲਿਆਂ ਵਿੱਚ ਹੈ, ਇਸ ਲਈ ਉਸ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਸਹੀ ਨਹੀਂ ਹੈ।
ਸੁਬਰਤ ਨੇ ਕਿਹਾ ਕਿ ਜਦੋਂ ਯੂਪੀ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਸੀ ਤਾਂ ਅਮਿਤਾਭ ਬੱਚਨ ਇਸ਼ਤਿਹਾਰਾਂ ਦੇ ਪੈਸੇ ਲੈ ਕੇ ਉਨ੍ਹਾਂ ਦਾ ਪ੍ਰਚਾਰ ਕਰਦੇ ਸਨ ਅਤੇ ਕਹਿੰਦੇ ਸਨ ਕਿ ਯੂਪੀ ਵਿੱਚ ਅਪਰਾਧ ਘਟੇ ਹਨ। ਜੇਕਰ ਅਮਿਤਾਭ ਬੱਚਨ ਨੂੰ ਭਾਰਤ ਰਤਨ ਦਿੱਤਾ ਜਾਂਦਾ ਹੈ ਤਾਂ ਇਹ ਭਾਰਤ ਰਤਨ ਦਾ ਅਪਮਾਨ ਹੋਵੇਗਾ।
ਦੱਸ ਦਈਏ ਕਿ ਹਾਲ ਹੀ 'ਚ ਅਮਿਤਾਭ ਬੱਚਨ ਨੇ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਹਿੱਸਾ ਲਿਆ ਸੀ ਅਤੇ ਕਈ ਮੁੱਦਿਆਂ 'ਤੇ ਗੱਲ ਕਰਦੇ ਹੋਏ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਬਿਆਨ ਵੀ ਦਿੱਤਾ ਸੀ, ਜਿਸ ਕਾਰਨ ਵਿਵਾਦ ਸ਼ੁਰੂ ਹੋ ਗਿਆ ਸੀ। ਅਮਿਤਾਭ ਨੇ ਕਿਹਾ ਕਿ ਅੱਜ ਵੀ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਪੂਰੀ ਆਜ਼ਾਦੀ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amitabh Bachchan