Home /News /national /

Global AI Summit RAISE 2020: ਮੁਕੇਸ਼ ਅੰਬਾਨੀ ਨੇ ਕਿਹਾ-ਦੇਸ਼ ਕੋਲ AI ਸੈਕਟਰ ਵਿਚ ਵਰਲਡ ਲੀਡਰ ਬਣਨ ਦਾ ਹੈ ਮੌਕਾ

Global AI Summit RAISE 2020: ਮੁਕੇਸ਼ ਅੰਬਾਨੀ ਨੇ ਕਿਹਾ-ਦੇਸ਼ ਕੋਲ AI ਸੈਕਟਰ ਵਿਚ ਵਰਲਡ ਲੀਡਰ ਬਣਨ ਦਾ ਹੈ ਮੌਕਾ

Global AI Summit RAISE 2020: ਮੁਕੇਸ਼ ਅੰਬਾਨੀ ਨੇ ਕਿਹਾ-ਦੇਸ਼ ਕੋਲ AI ਸੈਕਟਰ ਵਿਚ ਵਰਲਡ ਲੀਰਡ ਬਣਨ ਦਾ ਹੈ ਮੌਕਾ (ਫਾਇਲ ਫੋਟੋ)

Global AI Summit RAISE 2020: ਮੁਕੇਸ਼ ਅੰਬਾਨੀ ਨੇ ਕਿਹਾ-ਦੇਸ਼ ਕੋਲ AI ਸੈਕਟਰ ਵਿਚ ਵਰਲਡ ਲੀਰਡ ਬਣਨ ਦਾ ਹੈ ਮੌਕਾ (ਫਾਇਲ ਫੋਟੋ)

 • Share this:
  ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਉਤੇ ਪੰਜ ਰੋਜ਼ਾ ਗਲੋਬਲ ਵਰਚੁਅਲ ਸੰਮੇਲਨ (Global AI Summit RAISE 2020) ਦਾ ਉਦਘਾਟਨ ਕੀਤਾ।

  ਇਸ ਸੰਮੇਲਨ ਦਾ ਉਦੇਸ਼ ਸਿਹਤ, ਸਿੱਖਿਆ ਅਤੇ ਖੇਤੀਬਾੜੀ ਦੇ ਖੇਤਰਾਂ ਵਿਚ ਬਦਲਾਅ ਲਿਉਣਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਖੁੱਲ੍ਹ ਕੇ ਗੱਲ ਕਰਨਾ ਇਕ ਚੰਗਾ ਕਦਮ ਹੈ।

  ਅਜੋਕੇ ਯੁੱਗ ਵਿਚ, ਟੈਕਨੋਲੋਜੀ ਨੇ ਸਾਡੇ ਕੰਮ ਕਰਨ ਦੀ ਜਗ੍ਹਾ ਨੂੰ ਬਦਲ ਦਿੱਤਾ ਹੈ। ਇਸ ਸਮੇਂ ਰਿਲਾਇੰਸ ਸਮੂਹ ਦੇ ਚੇਅਰਮੈਨ ਮੁਕੇਸ਼ ਅੰਬਾਨੀ (Mukesh Ambani) ਨੇ ਕਿਹਾ ਕਿ ਇਸ ਸਮੇਂ ਭਾਰਤ ਕੋਲ ਅਜਿਹੇ ਸਾਰੇ ਸਰੋਤ ਉਪਲਬਧ ਹਨ, ਜਿਸ ਦੀ ਸਹਾਇਤਾ ਨਾਲ ਅਸੀਂ ਆਰਟੀਫਿਸ਼ੀਅਲ ਖੇਤਰ ਵਿੱਚ ਵਿਸ਼ਵ ਲੀਡਰ ਬਣ ਸਕਦੇ ਹਾਂ।

  ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਕੱਚਾ ਮਾਲ ਹੁੰਦਾ ਹੈ ਡਾਟਾ'

  ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਹ ਗਲੋਬਲ ਸੰਮੇਲਨ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਦੀ ਇਕ ਮਿਸਾਲ ਹੈ। ਉਨ੍ਹਾਂ ਨੇ ਕਿਹਾ ਕਿ ਡੇਟਾ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਲਈ ਕੱਚਾ ਮਾਲ ਹੈ। ਇਹ ਸਹੀ ਸਮਾਂ ਹੈ ਅਤੇ ਸਾਡੇ ਕੋਲ ਸਾਰੇ ਸਾਧਨ ਤਿਆਰ ਹਨ, ਜਿਸ ਨਾਲ ਭਾਰਤ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਇਕ ਵਿਸ਼ਵ ਨੇਤਾ ਦੀ ਤਰ੍ਹਾਂ ਕੰਮ ਕਰ ਸਕਦਾ ਹੈ।

  ਭਾਰਤ ਦੇ ਯੂਥ, ਉਦਯੋਗ ਅਤੇ ਪੂਰਾ ਦੇਸ਼ ਏਜੰਡੇ ਨੂੰ ਲਾਗੂ ਕਰਨ ਲਈ ਤਿਆਰ ਹੈ, ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਉਤਸ਼ਾਹਿਤ ਕਰੇ। ਦੇਸ਼ ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਤਿਆਰ ਹੈ ਜੋ ਦੇਸ਼ ਨੂੰ ਮਜਬੂਤ ਅਤੇ ਨਵੇਂ ਭਾਰਤ ਬਣਾਉਣ ਲਈ ਕੰਮ ਕਰੇ। ਇਸ ਬਾਰੇ ਪ੍ਰੋਫੈਸਰ ਰਾਜ ਰੈਡੀ ਨੇ ਕਿਹਾ, 'ਮੈਂ ਮੁਕੇਸ਼ ਅੰਬਾਨੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਘਰ-ਘਰ ਫਾਈਬਰ ਪਹੁੰਚਾਉਣ ਦੀ ਸ਼ੁਰੂਆਤ ਕੀਤੀ।'

  ਪੀਐਮ ਮੋਦੀ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਮਨੁੱਖੀ ਬੁੱਧੀ ਲਈ ਪੁਰਸਕਾਰ ਹੈ ਜੋ ਮਨੁੱਖ ਨੂੰ ਸਾਧਨ ਅਤੇ ਤਕਨਾਲੋਜੀ ਬਣਾਉਣ ਵਿਚ ਸਹਾਇਤਾ ਕਰਦਾ ਹੈ। ਪਾਰਦਰਸ਼ਤਾ ਅਤੇ ਸਰਵਿਸ ਡਿਲਿਵਰੀ ਵਿੱਚ ਤਕਨੀਕੀ ਸੁਧਾਰ ਕਰਦੀ ਹੈ। ਭਾਰਤ ਕੋਲ ਦੁਨੀਆ ਦਾ ਸਭ ਤੋਂ ਵੱਡਾ ਆਈਡੀ ਸਿਸਟਮ ਵਿਲੱਖਣ ਪਛਾਣ ਪ੍ਰਣਾਲੀ ਅਧਾਰ (Aadhaar) ਹੈ। ਨਾਲ ਹੀ, ਸਾਡੇ ਕੋਲ ਸਭ ਤੋਂ ਨਵੀਨਤਾਕਾਰੀ ਡਿਜੀਟਲ ਭੁਗਤਾਨ ਪ੍ਰਣਾਲੀ ਯੂ.ਪੀ.ਆਈ ਹੈ।

  ਉਨ੍ਹਾਂ ਕਿਹਾ ਕਿ ਭਾਰਤ ਆਪਟੀਕਲ ਫਾਈਬਰ ਨੈਟਵਰਕ (Optical Fiber Network) ਨੂੰ ਵਧਾ ਰਿਹਾ ਹੈ, ਜਿਸਦਾ ਉਦੇਸ਼ ਪਿੰਡਾਂ ਵਿਚ ਵੀ ਤੇਜ਼ ਰਫਤਾਰ ਇੰਟਰਨੈੱਟ ਦੇਣਾ ਹੈ। ਅਸੀਂ ਏਆਈ ਸੈਕਟਰ ਵਿੱਚ ਭਾਰਤ ਨੂੰ ਇੱਕ ਗਲੋਬਲ ਲੀਡਰ ਬਣਾਉਣਾ ਚਾਹੁੰਦੇ ਹਾਂ। ਇਸ ਸਮੇਂ ਬਹੁਤ ਸਾਰੇ ਭਾਰਤੀ ਇਸ ਖੇਤਰ ਵਿਚ ਕੰਮ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿੱਚ, ਵਧੇਰੇ ਲੋਕ ਆਰਟੀਫਿਸ਼ਲ ਖੇਤਰ ਵਿੱਚ ਕੰਮ ਕਰਨਗੇ।
  Published by:Gurwinder Singh
  First published:

  Tags: Mukesh ambani, Narendra modi, Reliance Jio

  ਅਗਲੀ ਖਬਰ