ਕੇਂਦਰੀ ਬਜਟ 2023-24 ਪੇਸ਼ ਕਰਨ ਤੋਂ ਬਾਅਦ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਊਜ਼ 18 ਦੇ ਐਡੀਟਰ-ਇਨ-ਚੀਫ ਰਾਹੁਲ ਜੋਸ਼ੀ ਦੇ ਨਾਲ ਖਾਸ ਇੰਟਰਵਿਊ ਦੇ ਵਿੱਚ ਗੱਲਬਾਤ ਦੇ ਦੌਰਾਨ ਗਲੋਬਲ ਨਿਵੇਸ਼ ਵਧਾਉਣ ਅਤੇ ਦੇਸ਼ ਦੇ ਵਿੱਚ ਨਿਵੇਸ਼ ਵਧਾਉਣ ਦੇ ਮੁੱਦੇ 'ਤੇ ਕੇਂਦਰ ਸਰਕਾਰ ਦੀਆਂ ਤਰਜੀਹਾਂ ਦੇ ਬਾਰੇ ਜਾਣਕਾਰੀ ਦਿੱਤੀ। ਕੇਂਦਰੀ ਬਜਟ 2023-24 ਪੇਸ਼ ਕਰਨ ਤੋਂ ਬਾਅਦ ਆਪਣੀ ਪਹਿਲੀ ਟੀਵੀ ਇੰਟਰਵਿਊ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਵਿੱਚ ਵਿਦੇਸ਼ੀ ਨਿਵੇਸ਼ ਅਤੇ ਨਿੱਜੀ ਨਿਵੇਸ਼ ਨੂੰ ਵਧਾਉਣ ਲਈ ਨੀਤੀਆਂ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਸੁਧਾਰਾਂ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ।
ਕੇਂਦਰੀ ਵਿੱਤ ਮੰਤਰੀ ਨੇ ਚੀਨ ਦੇ ਨਾਲ 100 ਬਿਲੀਅਨ ਡਾਲਰ ਦੇ ਵਪਾਰਕ ਘਾਟੇ ਦੇ ਨਿਰਯਾਤ ਵਿੱਚ ਕਮੀ ਨੂੰ ਲੈ ਕੇ ਕਿਹਾ ਕਿ ਭਾਰਤੀ ਨਿਰਯਾਤਕਾਂ ਦੀ ਆਮ ਸਮੱਸਿਆ ਉਹਨਾਂ ਬਾਜ਼ਾਰਾਂ ਵਿੱਚ ਮੰਗ ਦੀ ਕਮੀ ਹੈ ਜਿੱਥੇ ਉਹਨਾਂ ਦੀ ਆਮ ਤੌਰ 'ਤੇ ਜ਼ਿਆਦਾ ਮੰਗ ਹੁੰਦੀ ਹੈ। ਮੰਦੀ ਦੇ ਦੀ ਵਜ਼੍ਹਾ ਕਰਕੇ ਰਤਨ, ਗਹਿਣੇ, ਹੀਰੇ ਅਤੇ ਬਾਸਮਤੀ ਚੌਲਾਂ ਵਰਗੇ ਉਤਪਾਦਾਂ ਦੀ ਮੰਗ ਦੇ ਵਿੱਚ ਕਮੀ ਦਰਜ ਕੀਤੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਅਸੀਂ ਨਵੇਂ ਬਾਜ਼ਾਰਾਂ ਦੀ ਤਲਾਸ਼ ਕਰ ਰਹੇ ਹਾਂ। ਜਿਵੇਂ ਹੀ ਮੰਦੀ ਦਾ ਪ੍ਰਭਾਵ ਘੱਟ ਹੋਵੇਗਾ ਨਿਰਯਾਤ ਫਿਰ ਤੋਂ ਰਫ਼ਤਾਰ ਫੜ ਲਵੇਗਾ।
ਵਿਸ਼ੇਸ਼ ਇੰਟਰਵਿਊ ਦੇ ਦੌਰਾਨ ਆਲਮੀ ਨਿਵੇਸ਼ ਦੇ ਮੁੱਦੇ 'ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਦੇਸ਼ ਦੇ ਵਿੱਚ ਵਿਦੇਸ਼ੀ ਨਿਵੇਸ਼ ਨੂੰ ਵਧਾਉਣ ਦੇ ਲਈ ਲਗਾਤਾਰ ਕੌਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਲਈ ਅਸੀਂ ਨੀਤੀਆਂ ਦੇ ਵਿੱਚ ਬਦਲਾਅ ਕੀਤਾ ਹੈ ਅਤੇ ਨਿੱਜੀ ਨਿਵੇਸ਼ ਵਧਾਉਣ ਦੇ ਲਈ ਹੋਰ ਵੀ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੳਿਾਂ ਹਨ । ਐਫਡੀਆਈ ਨਿਯਮਾਂ ਦੇ ਵਿੱਚ ਬਦਲਾਅ ਕਾਰਨ ਹਰ ਖੇਤਰਾਂ ਦੇ ਵਿੱਚ ਵੱਧ ਵਿਦੇਸ਼ੀ ਨਿਵੇਸ਼ ਆ ਰਿਹਾ ਹੈ। ਸਾਡੇ ਕੋਲ ਇੱਕ ਵਿਕਸਤ ਅਤੇ ਵੱਡਾ ਬਾਜ਼ਾਰ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦੇ ਵਿੱਚ ਸਟਾਰਟਅੱਪ ਉਦਯੋਗ ਦੇ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਨਿਵੇਸ਼ਕ ਇਸ ਵਿੱਚ ਬਿਹਤਰ ਮੌਕੇ ਦੀ ਭਾਲ ਕਰ ਰਹੇ ਹਨ। ਫਿਲਹਾਲ ਸਟਾਰਟਅੱਪਸ ਦੇ ਲਈ ਫੰਡਿੰਗ ਥੋੜੀ ਘੱਟ ਹੈ ਪਰ ਇਸ ਦੇ ਵਿੱਚ ਮੌਕਿਆਂ ਦੀ ਕੋਈ ਕਮੀ ਨਹੀਂ ਹੈ।ਇਹ ਫੰਡਿੰਗ ਇੱਕ ਚੱਕਰੀ ਪ੍ਰਬੰਧ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਟਾਰਟਅੱਪਸ ਦੇ ਵਿੱਚ ਫੰਡਿੰਗ ਦੀ ਕੋਈ ਕਮੀ ਨਹੀਂ ਹੈ। ਇਹ ਪੁੱਛੇ ਜਾਣ 'ਤੇ ਕਿ ਨਿੱਜੀ ਖੇਤਰ ਦੇ ਵਿੱਚ ਪੂੰਜੀਗਤ ਖਰਚ ਕਦੋਂ ਵਧੇਗਾ ਤਾਂ ਇਸਦੇ ਜਵਾਬ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 'ਨਿੱਜੀ ਖੇਤਰ ਪਹਿਲਾਂ ਹੀ ਪੂੰਜੀ ਖਰਚ ਦੇ ਚੱਕਰ 'ਚ ਦਾਖਲ ਹੋ ਚੁੱਕਾ ਹੈ।ਇਸ ਲਈ ਮੈਨੂੰ ਲੱਗਦਾ ਹੈ ਕਿ ਪੁਰਾਣੇ ਉਦਯੋਗ, ਆਈਟੀ ਅਤੇ ਸਾਫਟਵੇਅਰ ਵਰਗੀਆਂ ਸਨਅਤਾਂ ਇਸ ਦਿਸ਼ਾ ਦੇ ਵੱਲ ਵਧ ਰਹੀਆਂ ਹਨ।
ਇਸ ਦੇ ਨਾਲ ਹੀ ਵਪਾਰ ਘਾਟੇ ਅਤੇ ਬਰਾਮਦ ਵਿੱਚ ਕਮੀ ਦੇ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੰਦੀ ਕਾਰਨ ਵਪਾਰ ਘਾਟਾ ਵਧ ਗਿਆ ਹੈ। ਬਾਸਮਤੀ ਚਾਵਲ, ਹੀਰੇ ਅਤੇ ਗਹਿਿਣਆਂ ਦੇ ਹੀਰਿਆਂ ਦੀ ਮੰਗ ਘਟ ਗਈ ਹੈ । ਚੀਨ ਦੇ ਨਾਲ 100 ਬਿਲੀਅਨ ਡਾਲਰ ਦਾ ਵਪਾਰ ਘਟ ਗਿਆ ਹੈ। ਜਿਵੇਂ ਹੀ ਨਵੇਂ ਮੌਕੇ ਆਉਣਗੇ ਅਤੇ ਮੰਦੀ ਦੇ ਬੱਦਲ ਸਾਫ਼ ਹੋਣਗੇ, ਸਾਡੀ ਬਰਾਮਦ ਹੋਰ ਵਧੇਗੀ। ਇਸਦੇ ਲਈ ਅਸੀਂ ਨਵੇਂ ਬਾਜ਼ਾਰਾਂ ਦੀ ਵੀ ਤਲਾਸ਼ ਕਰ ਰਹੇ ਹਾਂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿਿਨਵੇਸ਼ ਅਤੇ ਸੰਪਤੀ ਮੁਦਰੀਕਰਨ ਅਜੇ ਵੀ ਬਜਟ ਦਾ ਹਿੱਸਾ ਹਨ ਅਤੇ ਇਸ 'ਤੇ ਅੱਗੇ ਵੀ ਕੰਮ ਜਾਰੀ ਰਹੇਗਾ। ਹਾਲਾਂਕਿ ਸਾਨੂੰ ਇਹ ਦੇਖਣਾ ਹੋਵੇਗਾ ਕਿ ਸੰਪਤੀ ਦਾ ਮੁਦਰੀਕਰਨ ਕਰਨ ਦਾ ਸਭ ਤੋਂ ਵਧੀਆ ਸਮਾਂ ਕਦੋਂ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Budget 2023-24, Exclusive Interview, Investment, Rahul Joshi, Union minister Nirmla Sitaraman