ਨਵੀਂ ਦਿੱਲੀ- ਦਿੱਗਜ ਤਕਨੀਕੀ ਕੰਪਨੀ ਗੂਗਲ (Google) ਦੀ ਈਮੇਲ ਸੇਵਾ Gmail ਕਈ ਉਪਭੋਗਤਾਵਾਂ ਲਈ ਡਾਊਨ ਹੈ। ਜੀਮੇਲ ਦੇ ਐਪ ਅਤੇ ਡੈਸਕਟਾਪ ਸੰਸਕਰਣਾਂ ਦੀ ਵਰਤੋਂ ਕਰਨ ਵਾਲੇ ਲੱਖਾਂ ਉਪਭੋਗਤਾ ਪ੍ਰਭਾਵਿਤ ਹੋਏ ਹਨ। ਬਹੁਤ ਸਾਰੇ ਉਪਭੋਗਤਾਵਾਂ ਨੂੰ ਲਾਗਇਨ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ 'ਚ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਸਰਵਿਸ ਬੰਦ ਹੋ ਗਈ ਸੀ। ਹਾਲਾਂਕਿ ਕੁਝ ਸਮੇਂ ਬਾਅਦ ਸੇਵਾ ਬਹਾਲ ਹੋ ਗਈ।
Google's email service Gmail is down for several users. Both, app and desktop version of Gmail is affected. pic.twitter.com/F9EB3x6xZU
— ANI (@ANI) December 10, 2022
ਗੌਰਤਲਬ ਹੈ ਕਿ ਜੀਮੇਲ ਡਾਊਨ ਹੋਣ ਦੀ ਜਾਣਕਾਰੀ ਦਿੰਦੇ ਹੋਏ ਐਪਸ ਅਤੇ ਵੈੱਬਸਾਈਟਸ ਦੇ ਆਨਲਾਈਨ ਸਟੇਟਸ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ ਡਾਊਨ ਡਿਟੇਕਟਰ ਸ਼ਾਮ 7 ਵਜੇ ਤੋਂ ਜੀਮੇਲ ਦੀ ਸਰਵਿਸ 'ਚ ਰੁਕਾਵਟਾਂ ਦਿਖਾ ਰਹੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਜੀਮੇਲ ਦੇ ਦੁਨੀਆ ਭਰ ਵਿੱਚ 1.5 ਬਿਲੀਅਨ ਤੋਂ ਵੱਧ ਉਪਭੋਗਤਾ ਹਨ। ਇਹ ਸਾਲ 2022 ਦੌਰਾਨ ਸਭ ਤੋਂ ਵੱਧ ਡਾਊਨਲੋਡ ਕੀਤੀਆਂ ਗਈਆਂ ਐਪਾਂ ਵਿੱਚੋਂ ਇੱਕ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।