ਕੇਜਰੀਵਾਲ ਦੀ ਮਦਦ ਲਈ ਚੋਣਾਂ ਵਿਚਾਲੇ ਬੰਗਾਲ ਤੋਂ ਦਿੱਲੀ ਪੁੱਜੇ ਤ੍ਰਿਣਮੂਲ ਸੰਸਦ ਮੈਂਬਰ

News18 Punjabi | News18 Punjab
Updated: March 24, 2021, 4:41 PM IST
share image
ਕੇਜਰੀਵਾਲ ਦੀ ਮਦਦ ਲਈ ਚੋਣਾਂ ਵਿਚਾਲੇ ਬੰਗਾਲ ਤੋਂ ਦਿੱਲੀ ਪੁੱਜੇ ਤ੍ਰਿਣਮੂਲ ਸੰਸਦ ਮੈਂਬਰ
ਕੇਜਰੀਵਾਲ ਦੀ ਮਦਦ ਲਈ ਚੋਣਾਂ ਵਿਚਾਲੇ ਬੰਗਾਲ ਤੋਂ ਦਿੱਲੀ ਪੁੱਜੇ ਤ੍ਰਿਣਮੂਲ ਸੰਸਦ ਮੈਂਬਰ TMC (Derek O’Brien ਦੀ ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ (Derek O’Brien) ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਨੂੰ ਵੱਧ ਸ਼ਕਤੀਆਂ ਦੇਣ ਸਬੰਧੀ ਬਿੱਲ (GNCTD Bill) ਨੂੰ ਰਾਜ ਸਭਾ ਵਿਚ ਪਾਸ ਹੋਣ ਤੋਂ ਰੋਕਣ ਲਈ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਦਿੱਲੀ ਰਵਾਨਾ ਹੋ ਗਏ ਹਨ।

ਬ੍ਰਾਇਨ ਨੇ ਟਵੀਟ ਕੀਤਾ, ‘ਦੋ ਦਿਨਾਂ ਵਿੱਚ ਪੰਜ ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਬਾਵਜੂਦ, ਤ੍ਰਿਣਮੂਲ ਕਾਂਗਰਸ ਦੇ ਮੈਂਬਰ ਜੀਐਨਸੀਟੀ ਬਿੱਲ ਨੂੰ ਰੋਕਣ ਲਈ ਦਿੱਲੀ ਗਏ ਹਨ। ਇਸ ਬਿੱਲ ਵਿਚ ਦਿੱਲੀ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਖੋਹਣ ਦਾ ਪ੍ਰਾਵਧਾਨ ਹੈ। ਇਹ ਬਿੱਲ ਲੋਕਤੰਤਰ, ਸੰਵਿਧਾਨ ਅਤੇ ਸੰਸਦ ਦੇ ਸੀਨੇ 'ਤੇ ਇਕ ਹੋਰ ਵਾਰ ਹੈ। ਹੁਣ ਤੱਕ ਦਾ ਸਭ ਤੋਂ ਭੈੜਾ ਬਿੱਲ …….''

ਓ ਬ੍ਰਾਇਨ ਨੇ ਮੰਗਲਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਪੱਛਮੀ ਬੰਗਾਲ ਚੋਣਾਂ ਦੇ ਮੱਦੇਨਜ਼ਰ ਉਪਰਲੇ ਸਦਨ ਵਿੱਚ ਤ੍ਰਿਣਮੂਲ ਦੇ ਮੈਂਬਰਾਂ ਦੀ ਗੈਰਹਾਜ਼ਰੀ ਦੇ ਮੱਦੇਨਜ਼ਰ ਬਿੱਲ ਉੱਤੇ ਚਰਚਾ ਅਤੇ ਪਾਸ ਕਰਨ ਦੀ ਪ੍ਰਕਿਰਿਆ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ।
ਦੱਸ ਦਈਏ ਕਿ ਕੇਂਦਰ ਸਰਕਾਰ ਅਜਿਹਾ ਬਿੱਲ ਲਿਆ ਰਹੀ ਹੈ ਜਿਸ ਨਾਲ ਉਪ ਰਾਜਪਾਲ ਦੀਆਂ ਸ਼ਕਤੀਆਂ ਵਧ ਜਾਣਗੀਆਂ। ਦਿੱਲੀ ਸਰਕਾਰ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਰਾਜਧਾਨੀ ਵਿਚ ਚੁਣੀ ਹੋਈ ਸਰਕਾਰ ਦਾ ਕੋਈ ਮਤਲਬ ਨਹੀਂ ਰਹੀ ਜਾਵੇਗਾ। ਮੋਦੀ ਸਰਕਾਰ ਚਲਾਕੀ ਨਾਲ ਦਿੱਲੀ ਦੀ ਸੱਤਾ ਉਤੇ ਕਾਬਜ਼ ਹੋਣਾ ਚਹੁੰਦੀ ਹੈ।'
Published by: Gurwinder Singh
First published: March 24, 2021, 4:38 PM IST
ਹੋਰ ਪੜ੍ਹੋ
ਅਗਲੀ ਖ਼ਬਰ