Go First ਦੀ ਬੈਂਗਲੁਰੂ-ਦਿੱਲੀ ਫਲਾਈਟ 50 ਯਾਤਰੀਆਂ ਨੂੰ ਲੈ ਬਿਨਾਂ ਉਡਾਣ ਭਰ ਗਈ। ਇਨ੍ਹਾਂ 50 ਯਾਤਰੀਆਂ ਨੇ ਚੈੱਕ ਇਨ ਅਤੇ ਬੋਰਡਿੰਗ ਆਦਿ ਸਾਰੀਆਂ ਕਾਰਵਾਈਆਂ ਨੂੰ ਪੂਰਾ ਕਰ ਲਿਆ ਸੀ।
ਫਿਰ ਵੀ Go First ਦੀ ਫਲਾਈਟ ਇਨ੍ਹਾਂ 50 ਯਾਤਰੀਆਂ ਨੂੰ ਛੱਡ ਤੇ ਬੈਂਗਲੁਰੂ ਤੋਂ ਦਿੱਲੀ ਲਈ ਉਡਾਣ ਭਰ ਗਈ।
Go First ਇਸ ਮਾਮਲੇ 'ਚ ਆਪਣੀ ਅੰਦਰੂਨੀ ਜਾਂਚ ਕਰ ਰਹੀ ਹੈ। ਇਹ ਘਟਨਾ ਕੱਲ੍ਹ ਵਾਪਰੀ ਹੈ। ਬੈਂਗਲੁਰੂ ਹਵਾਈ ਅੱਡੇ 'ਤੇ ਰਹੇ ਗਏ ਇਨ੍ਹਾਂ ਸਾਰੇ 50 ਯਾਤਰੀਆਂ ਨੂੰ Go First ਨੇ ਦੂਜੀ ਉਡਾਣ ਰਾਹੀਂ ਦਿੱਲੀ ਭੇਜ ਦਿੱਤਾ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਇਸ ਪੂਰੇ ਮਾਮਲੇ ਵਿੱਚ Go First ਤੋਂ ਰਿਪੋਰਟ ਮੰਗੀ ਹੈ। ਡੀਸੀਜੀਏ ਰਿਪੋਰਟ ਤੋਂ ਬਾਅਦ Go First 'ਤੇ ਲੋੜੀਂਦੀ ਕਾਰਵਾਈ ਕਰ ਸਕਦਾ ਹੈ।
ਇਸ ਘਟਨਾ ਤੋਂ ਬਾਅਦ ਨਾਰਾਜ਼ ਯਾਤਰੀ ਟਵਿਟਰ 'ਤੇ ਏਅਰਲਾਈਨ ਤੋਂ ਜਵਾਬ ਮੰਗ ਰਹੇ ਹਨ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੂੰ ਵੀ ਟੈਗ ਕੀਤਾ ਹੈ।
GoFirst ਨੇ ਅਜੇ ਤੱਕ ਇਸ ਘਟਨਾ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਬੈਂਗਲੁਰੂ ਹਵਾਈ ਅੱਡੇ 'ਤੇ ਫਸੇ ਯਾਤਰੀਆਂ ਵਿੱਚੋਂ ਇੱਕ ਨੇ ਲਿਖਿਆ ਕਿ ਫਲਾਈਟ G8 116 (BLR – DEL) ਨੇ ਯਾਤਰੀਆਂ ਨੂੰ ਛੱਡ ਕੇ ਉਡਾਣ ਭਰੀ!
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Airlines, Flight, Foreign Airline, Go Air