
Goa Exit Poll Result 2022: ਭਾਜਪਾ ਤੇ ਕਾਂਗਰਸ ਵਿਚਾਲੇ ਬਰਾਬਰੀ ਦੀ ਟੱਕਰ
ਗੋਆ ਵਿਧਾਨ ਸਭਾ ਚੋਣਾਂ 2022 (Goa Elections) ਦੇ ਐਗਜ਼ਿਟ ਪੋਲ (Exit Poll 2022) ਨੇ ਦਾਅਵਾ ਕੀਤਾ ਹੈ ਕਿ ਰਾਜ ਵਿੱਚ ਭਾਜਪਾ ਅਤੇ ਕਾਂਗਰਸ ਵਿਚਾਲੇ ਬਰਾਬਰ ਦੀ ਟੱਕਰ ਹੈ।
ਇੰਡੀਆ ਟੂਡੇ-ਮਾਈ ਐਕਸਿਸ ਮੁਤਾਬਕ ਗੋਆ ਦੀ 40 ਮੈਂਬਰੀ ਵਿਧਾਨ ਸਭਾ 'ਚ ਭਾਜਪਾ ਨੂੰ ਕਰੀਬ 33 ਫੀਸਦੀ, ਕਾਂਗਰਸ ਨੂੰ 32 ਫੀਸਦੀ ਅਤੇ 'ਆਪ' ਨੂੰ 8 ਫੀਸਦੀ ਵੋਟ ਮਿਲ ਸਕਦੇ ਹਨ। ਇਹ ਐਗਜ਼ਿਟ ਪੋਲ ਹੈ। ਇਸ ਦਾ ਨਤੀਜਾ ਅਨੁਮਾਨਾਂ 'ਤੇ ਅਧਾਰਤ ਹੈ। ਗੋਆ ਵਿਧਾਨ ਸਭਾ ਲਈ 14 ਫਰਵਰੀ ਨੂੰ ਵੋਟਿੰਗ ਹੋਈ ਸੀ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਇਸ 'ਚ ਕਾਂਗਰਸ ਨੇ 'ਗੋਆ ਫਾਰਵਰਡ ਪਾਰਟੀ' ਨਾਲ ਮਿਲ ਕੇ ਇਹ ਚੋਣ ਲੜੀ ਹੈ। ਇਸ ਤੋਂ ਇਲਾਵਾ, ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਨੇ ਚੋਣਾਂ ਤੋਂ ਪਹਿਲਾਂ ਗੋਆ ਦੇ ਸਭ ਤੋਂ ਪੁਰਾਣੇ ਖੇਤਰੀ ਸੰਗਠਨ ਐਮਜੀਪੀ ਨਾਲ ਗਠਜੋੜ ਕੀਤਾ ਸੀ। ਐਗਜ਼ਿਟ ਪੋਲ ਮੁਤਾਬਕ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਰਿਹਾ ਹੈ
ਇਸ ਵਿਚ ਕਿਹਾ ਗਿਆ ਹੈ ਕਿ ਭਾਜਪਾ ਨੂੰ 14 ਤੋਂ 18 ਸੀਟਾਂ, ਕਾਂਗਰਸ ਨੂੰ 15 ਤੋਂ 20 ਸੀਟਾਂ, ਐਮਜੀਪੀ ਨੂੰ 2 ਤੋਂ 5 ਸੀਟਾਂ ਅਤੇ ਹੋਰਨਾਂ ਨੂੰ 0 ਤੋਂ 5 ਸੀਟਾਂ ਮਿਲ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਸਭ ਤੋਂ ਵੱਧ 17 ਸੀਟਾਂ ਜਿੱਤੀਆਂ ਸਨ, ਜਦਕਿ ਭਾਜਪਾ ਨੂੰ 13 ਸੀਟਾਂ ਮਿਲੀਆਂ ਸਨ। ਹਾਲਾਂਕਿ, ਭਗਵਾ ਪਾਰਟੀ ਨੇ ਕੁਝ ਹੋਰ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨਾਲ ਗਠਜੋੜ ਕਰਕੇ ਸਰਕਾਰ ਬਣਾਈ। ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਦੇ ਕਈ ਵਿਧਾਇਕ ਪਾਰਟੀ ਛੱਡ ਚੁੱਕੇ ਹਨ ਅਤੇ ਹੁਣ ਸਦਨ ਵਿੱਚ ਪਾਰਟੀ ਦੇ ਸਿਰਫ਼ ਦੋ ਵਿਧਾਇਕ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।