• Home
 • »
 • News
 • »
 • national
 • »
 • GOA FORWARD PARTY WITHDRAWS FROM BJP LED NDA PRAMOD SAWANT GOVT SAFE

ਗੋਆ ‘ਚ ਭਾਜਪਾ ਨੂੰ ਵੱਡਾ ਝਟਕਾ, ਸਹਿਯੋਗੀ ਗੋਆ ਫਾਰਵਰਡ ਪਾਰਟੀ ਹੋਈ ਵੱਖ

ਗੋਆ ਦੇ ਮੁੱਖ ਮੰਤਰ ਪ੍ਰਮੋਦ ਸਾਵੰਤ (Twitter/@DrPramodSawant2)

 • Share this:
  ਗੋਆ ਵਿਚ ਅੱਜ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਦੀ ਸਹਿਯੋਗੀ ਗੋਆ ਫਾਰਵਰਡ ਪਾਰਟੀ ਨੇ ਐਨਡੀਏ ਨਾਲ ਆਪਣੇ ਸੰਬੰਧ ਤੋੜ ਲਏ। ਗੋਆ ਫਾਰਵਰਡ ਪਾਰਟੀ ਨੇ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ 'ਤੇ ਗੋਆ ਵਿਰੋਧੀ ਨੀਤੀਆਂ ਅਪਣਾਉਣ ਦਾ ਦੋਸ਼ ਲਾਇਆ ਅਤੇ ਮੰਗਲਵਾਰ ਨੂੰ ਇਹ ਨੈਸ਼ਨਲ ਡੈਮੋਕਰੇਟਿਕ ਗੱਠਜੋੜ (ਐਨਡੀਏ) ਤੋਂ ਵੱਖ ਹੋ ਗਈ। ਚਾਲੀ ਮੈਂਬਰੀ ਗੋਆ ਵਿਧਾਨ ਸਭਾ ਵਿੱਚ ਜੀ.ਐੱਫ.ਪੀ. ਦੇ  ਤਿੰਨ ਵਿਧਾਇਕ ਹਨ। ਪਾਰਟੀ ਦਾ ਗਠਜੋੜ ਤੋਂ ਵੱਖ ਹੋਣਾ ਪ੍ਰਮੋਦ ਸਾਵੰਤ ਸਰਕਾਰ ਦੀ ਸਥਿਰਤਾ ਨੂੰ ਪ੍ਰਭਾਵਤ ਨਹੀਂ ਕਰੇਗਾ ਕਿਉਂਕਿ ਵਿਜੇ ਸਰਦੇਸਾਈ ਦੀ ਅਗਵਾਈ ਵਾਲੀ ਪਾਰਟੀ ਸੱਤਾਧਾਰੀ ਗਠਜੋੜ ਦਾ ਹਿੱਸਾ ਨਹੀਂ ਹੈ।  2017 ਵਿੱਚ, ਜੀਐਫਪੀ ਨੇ ਮਨੋਹਰ ਪਾਰੀਕਰ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਬਣਾਉਣ ਲਈ ਐਨਡੀਏ ਦਾ ਸਮਰਥਨ ਕੀਤਾ ਸੀ। ਹਾਲਾਂਕਿ, 2019 ਵਿੱਚ ਪਾਰੀਕਰ ਦੇ ਦੇਹਾਂਤ ਤੋਂ ਬਾਅਦ, ਪ੍ਰਮੋਦ ਸਾਵੰਤ ਦੀ ਅਗਵਾਈ ਵਾਲੀ ਸਰਕਾਰ ਵਿੱਚ ਜੀ.ਐੱਫ.ਪੀ. ਦੇ ਤਿੰਨ ਮੰਤਰੀਆਂ ਨੂੰ ਥਾਂ ਨਾ ਮਿਲਣ ਕਰਕੇ ਪਾਰਟੀਆਂ ਦਰਮਿਆਨ ਸੰਬੰਧ ਥੋੜ੍ਹੇ ਤਣਾਅ ਵਾਲੇ ਹੋਏ ਸਨ।

  ਜੀਐਫਪੀ ਦੀ ਰਾਜ ਕਾਰਜਕਾਰੀ ਕਮੇਟੀ ਅਤੇ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੀ ਮੰਗਲਵਾਰ ਨੂੰ ਮੀਟਿੰਗ ਹੋਈ। ਇਸ ਤੋਂ ਬਾਅਦ ਜੀ.ਐੱਫ.ਪੀ. ਦੇ ਪ੍ਰਧਾਨ ਵਿਜੇ ਸਰਦੇਸਾਈ ਨੇ ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਾਰਟੀ ਵੱਲੋਂ ਐਨਡੀਏ ਨਾਲੋਂ ਤੋੜਨ ਦੇ ਫੈਸਲੇ ਬਾਰੇ ਪੱਤਰ ਲਿਖਿਆ।  ਸਰਦੇਸਾਈ ਨੇ ਪੱਤਰ ਵਿੱਚ ਕਿਹਾ ਕਿ ਮੈਂ ਤੁਹਾਨੂੰ ਗੋਆ ਫਾਰਵਰਡ ਪਾਰਟੀ ਦੇ ਨੈਸ਼ਨਲ ਡੈਮੋਕਰੇਟਿਕ ਗੱਠਜੋੜ ਨਾਲੋਂ ਰਸਮੀ ਤੌਰ ਵੱਖ ਹੋਣ ਦੀ ਜਾਣਕਾਰੀ ਦੇਣ ਲਈ ਇੱਕ ਪੱਤਰ ਲਿਖ ਰਿਹਾ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਐਨਡੀਏ ਨਾਲ ਸਾਡੇ ਸੰਬੰਧ ਜੁਲਾਈ 2019 ਵਿਚ ਖ਼ਤਮ ਹੋ ਗਏ ਸਨ, ਇਸ 'ਤੇ ਮੁੜ ਵਿਚਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਵਿਚ ਭਾਜਪਾ ਨੇ ਗੋਆ ਵਿਧਾਨ ਸਭਾ ਦੀਆਂ ਨੀਤੀਆਂ ਦੇ ਸੈਸ਼ਨਾਂ ਵਿਚ ਲਗਾਤਾਰ “ਗੋਆ ਵਿਰੋਧੀ ਨੀਤੀਆਂ” ਪੇਸ਼ ਕੀਤੀਆਂ ਹਨ।  ਪਾਰਟੀ ਨੇ ਦੋਸ਼ ਲਾਇਆ ਕਿ ਜੁਲਾਈ 2019 ਤੋਂ ਗੋਆ ਦੀ ਲੀਡਰਸ਼ਿਪ ਨੇ ਰਾਜ ਦੇ ਲੋਕਾਂ ਤੋਂ  ਮੂੰਹ ਮੋੜ ਲਿਆ ਹੈ, ਜਿਹੜੇ ਸਰਬਪੱਖੀ ਵਿਕਾਸ ਦੀ ਉਡੀਕ ਕਰ ਰਹੇ ਸਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਗੋਆ ਦੇ ਸਭਿਆਚਾਰ, ਲੋਕਾਂ ਅਤੇ ਵਿਰਾਸਤ ਦੀ ਰੱਖਿਆ ਲਈ ਨਿਰੰਤਰ ਕੰਮ ਕਰਨ ਲਈ ਵਚਨਬੱਧ ਹੈ।
  Published by:Ashish Sharma
  First published:
  Advertisement
  Advertisement