ਗੋਆ ਦੇ ਸੜਕ ਆਵਾਜਾਈ ਮੰਤਰੀ ਮੌਵਿਨ ਗੋਡੀਨਹੋ ਨੇ ਆਟੋ ਉਦਯੋਗ ਨੂੰ ਹੁਲਾਰਾ ਦੇਣ ਲਈ ਸੜਕ ਟੈਕਸ ਨੂੰ 50 ਪ੍ਰਤੀਸ਼ਤ ਤੱਕ ਘਟਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਦੁਸਹਿਰਾ ਅਤੇ ਦਿਵਾਲੀ ਦੇ ਸਮੇਂ ਧੀਮੀ ਗਤੀ ਨਾਲ ਚੱਲ਼ ਰਹੇ ਉਦਯੋਗ ਨੂੰ ਸਹਾਇਤਾ ਮਿਲੇਗੀ। ਸਰਕਾਰ ਨੇ ਫੈਸਲਾ ਲਿਆ ਹੈ ਕਿ ਸਰਕਾਰ ਅਕਤੂਬਰ ਤੋਂ ਆਉਣ ਵਾਲੇ ਤਿੰਨ ਮਹੀਨਿਆਂ ਲਈ ਖਰੀਦੇ ਜਾਣ ਵਾਲੇ ਨਵੇਂ ਵਾਹਨਾਂ ‘ਤੇ 50 ਪ੍ਰਤੀਸ਼ਤ ਘੱਟ ਟੈਕਸ ਲਗਾਏਗੀ।
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਵਿੱਚ 15 ਤੋਂ 17 ਪ੍ਰਤੀਸ਼ਤ ਦੀ ਕਮੀ ਆਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਤੋਂ ਜੁਲਾਈ ਤੱਕ ਕੁੱਲ 19,480 ਵਾਹਨ ਰਜਿਸਟਰਡ ਹੋਏ ਹਨ।
ਇਸ ਵੇਲੇ ਦੋਪਹੀਆ ਵਾਹਨ 'ਤੇ 1.5 ਲੱਖ ਰੁਪਏ ਤਕ ਟੈਕਸ ਦੀ ਦਰ ਇਕ ਵਾਹਨ ਦੀ ਕੀਮਤ ਦੇ 9 ਫ਼ੀਸਦ ਤਕ ਹੈ, ਜਦੋਂਕਿ ਇਕ ਵਾਹਨ' ਤੇ 1.5 ਤੋਂ 2 ਲੱਖ ਰੁਪਏ ਤੱਕ ਦਾ ਟੈਕਸ ਟੈਕਸ 12 ਫੀਸਦ ਹੈ। ਤਿੰਨ ਲੱਖ ਰੁਪਏ ਤੋਂ ਉਪਰ ਵਾਲੇ ਵਾਹਨਾਂ 'ਤੇ 15 ਪ੍ਰਤੀਸ਼ਤ ਟੈਕਸ ਲਗਾਇਆ ਜਾਂਦਾ ਹੈ।
ਦੂਜੇ ਪਾਸੇ, 6 ਲੱਖ ਰੁਪਏ ਤੱਕ ਦੀਆਂ ਕਾਰਾਂ ਜਾਂ ਚਾਰ ਪਹੀਆ ਵਾਹਨਾਂ 'ਤੇ 9 ਪ੍ਰਤੀਸ਼ਤ ਟੈਕਸ, 10 ਲੱਖ ਰੁਪਏ ਤੱਕ ਦੇ ਵਾਹਨਾਂ' ਤੇ 11 ਫ਼ੀਸਦ ਟੈਕਸ, 15 ਲੱਖ ਰੁਪਏ ਤੋਂ ਉਪਰ ਦੇ ਚਾਰ ਪਹੀਆ ਵਾਹਨਾਂ 'ਤੇ 13 ਫ਼ੀਸਦੀ ਟੈਕਸ ਹੈ। ਇਸ ਦੌਰਾਨ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਕਿਹਾ ਹੈ ਕਿ ਇਸ ਕਦਮ ਨਾਲ ਆਮ ਆਦਮੀ ਨੂੰ ਲਾਭ ਹੋਵੇਗਾ, ਪਰ ਇਹ ਵੀ ਦਰਸਾਉਂਦਾ ਹੈ ਕਿ ਸਰਕਾਰ ਆਰਥਿਕ ਪ੍ਰਬੰਧਨ ਦੇ ਮੋਰਚੇ ‘ਤੇ ਅਸਫਲ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto industry, Car, Tax, Vehicles