ਬੈਂਗਲੁਰੂ 'ਚ 2 ਦਿਨਾਂ ਤੋਂ ਲਗਾਤਾਰ ਪੈ ਰਿਹਾ ਮੀਂਹ ਕਈ ਲੋਕਾਂ ਉਤੇ ਕਹਿਰ ਬਣਕੇ ਟੁੱਟਿਆ ਹੈ। ਇਸ ਬਰਸਾਤ ਕਾਰਨ ਇੱਕ ਜਿਊਲਰੀ ਦੀ ਦੁਕਾਨ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਕਰੀਬ 2 ਕਰੋੜ ਦੇ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਦੁਕਾਨ ਮਾਲਕ ਦਾ ਦੋਸ਼ ਹੈ ਕਿ ਮੀਂਹ ਦੇ ਤੇਜ਼ ਵਹਾਅ ਵਿੱਚ ਕਰੀਬ 2 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਰੁੜ੍ਹ ਗਏ।
ਕਰਨਾਟਕ 'ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਿਸ਼ ਨੇ ਜਨਜੀਵਨ ਹਲਾ ਕੇ ਰੱਖ ਦਿੱਤਾ ਹੈ। ਬੈਂਗਲੁਰੂ ਦੇ ਮੱਲੇਸ਼ਵਰ 'ਚ ਨਿਹਾਨ ਜਵੈਲਰਜ਼ ਦੀ ਦੁਕਾਨ 'ਚ ਮੀਂਹ ਕਾਰਨ ਪਾਣੀ ਭਰ ਗਿਆ। ਦੁਕਾਨ ਮਾਲਕ ਮੁਤਾਬਕ ਬਰਸਾਤੀ ਪਾਣੀ ਦੇ ਤੇਜ਼ ਵਹਾਅ ਕਾਰਨ ਕਰੀਬ 2 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਰੁੜ੍ਹ ਗਏ । ਦੁਕਾਨ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਪਾਣੀ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਕੂੜਾ ਵੀ ਆ ਗਿਆ ਸੀ, ਜਿਸ ਕਾਰਨ ਮੁਲਾਜ਼ਮ ਦੁਕਾਨ ਦਾ ਸ਼ਟਰ ਵੀ ਬੰਦ ਨਹੀਂ ਕਰ ਸਕੇ।
ਦੁਕਾਨ ਮਾਲਕ ਦਾ ਦੋਸ਼ ਹੈ ਕਿ ਦੁਕਾਨ ਦੇ ਨੇੜੇ ਚੱਲ ਰਿਹਾ ਕੰਮ ਹੀ ਬਰਬਾਦੀ ਦਾ ਮੁੱਖ ਕਾਰਨ ਰਿਹਾ। ਉਨ੍ਹਾਂ ਦੱਸਿਆ ਕਿ ਅਸੀਂ ਨਿਗਮ ਦੇ ਅਧਿਕਾਰੀਆਂ ਤੋਂ ਫੋਨ 'ਤੇ ਮਦਦ ਮੰਗੀ ਪਰ ਅਧਿਕਾਰੀ ਮਦਦ ਲਈ ਨਹੀਂ ਆਏ। ਉਨ੍ਹਾਂ ਕਿਹਾ ਕਿ ਅਸੀਂ ਆਪਣੇ 80 ਫੀਸਦੀ ਗਹਿਣੇ ਗੁਆ ਚੁੱਕੇ ਹਾਂ। ਕਰੀਬ 2 ਕਰੋੜ ਰੁਪਏ ਦੇ ਗਹਿਣੇ ਪਾਣੀ 'ਚ ਵਹਿ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।