ਖ਼ੁਸ਼ਖ਼ਬਰੀ! ਅੱਜ 600 ਰੁਪਏ ਸਸਤਾ ਹੋਇਆ ਸੋਨਾ, ਹੁਣ 10 ਗ੍ਰਾਮ ਲਈ ਦੇਣੇ ਪੈਣਗੇ ਇੰਨੇ ਪੈਸੇ...

News18 Punjab
Updated: July 9, 2019, 6:07 PM IST
ਖ਼ੁਸ਼ਖ਼ਬਰੀ! ਅੱਜ 600 ਰੁਪਏ ਸਸਤਾ ਹੋਇਆ ਸੋਨਾ, ਹੁਣ 10 ਗ੍ਰਾਮ ਲਈ ਦੇਣੇ ਪੈਣਗੇ ਇੰਨੇ ਪੈਸੇ...
News18 Punjab
Updated: July 9, 2019, 6:07 PM IST
ਅੰਤਰਰਾਸ਼ਟਰੀ ਬਾਜ਼ਾਰ ਵਿਚ ਆਈ ਗਿਰਾਵਟ ਤੇ ਘਰੇਲੂ ਪੱਧਰ ਉੱਤੇ ਮੰਗ ਘਟਣ ਕਾਰਨ ਮੰਗਲਵਾਰ ਨੂੰ ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿਚ ਸੋਨਾ 600 ਰੁਪਏ ਸਸਤਾ ਹੋ ਗਿਆ। ਇਸ ਦੌਰਾਨ ਚਾਂਦੀ ਦੀਆਂ ਕੀਮਤਾਂ ਵਿਚ ਵਿਚ 48 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਜੁਲਾਈ ਮਹੀਨੇ ਵਿਚ ਸੋਨੇ ਦੀਆਂ ਕੀਮਤਾਂ ਵਿਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਸੋਨਾ ਦਾ ਭਾਅ ਹੁਣ 34,870 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਪਿਛਲੇ ਹਫ਼ਤੇ ਪੇਸ਼ ਹੋਏ ਆਮ ਬਜਟ ਵਿਚ ਸੋਨਾ ਅਤੇ ਹੋਰ ਮਹਿੰਗੀ ਧਾਤੂਆਂ 'ਤੇ ਬਰਾਮਦ ਡਿਊਟੀ ਨੂੰ ਵਰਤਮਾਨ 10 ਫ਼ੀਸਦੀ ਤੋਂ ਵਧਾ ਕੇ 12.5 ਫ਼ੀਸਦੀ ਕਰਨ ਦਾ ਐਲਾਨ ਕੀਤਾ ਗਿਆ ਹੈ। ਰਾਜਧਾਨੀ ਦੇ ਹਾਜ਼ਿਰ ਬਾਜ਼ਾਰ ਵਿਚ 99.9 ਫ਼ੀਸਦੀ ਖਰਾ ਸੋਨਾ 600 ਰੁਪਏ ਡਿੱਗ ਕੇ 34,870 ਰੁਪਏ ਅਤੇ 99.5 ਫ਼ੀਸਦੀ ਖਰਾ ਸੋਨਾ ਵੀ ਇੰਨੀ ਹੀ ਗਿਰਾਵਟ ਨਾਲ 34,700 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਆ ਗਿਆ।

Loading...
ਅੱਠ ਗ੍ਰਾਮ ਸੋਨੇ ਦੀ ਗਿੰਨੀ 27,300 ਰੁਪਏ ਹਰੇਕ ਦੇ ਭਾਅ 'ਤੇ ਕਾਇਮ ਰਹੀ। ਇਸ ਵਿਚਕਾਰ ਉਦਯੋਗਿਕ ਇਕਾਈਆਂ ਵੱਲੋਂ ਖ਼ਰੀਦਦਾਰੀ ਘਟਾਏ ਜਾਣ ਕਾਰਨ ਚਾਂਦੀ ਹਾਜ਼ਿਰ 48 ਰੁਪਏ ਡਿੱਗ ਕੇ 38,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਵੀਕਲੀ ਡਿਲਿਵਰੀ ਵੀ 93 ਰੁਪਏ ਡਿੱਗ ਕੇ 38,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 81,000 ਰੁਪਏ ਖ਼ਰੀਦ ਅਤੇ 82,000 ਰੁਪਏ ਵਿੱਕਰੀ ਦੇ ਪੱਧਰ 'ਤੇ ਕਾਇਮ ਰਹੀ।
First published: July 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...