Home /News /national /

Gold Price Today: 256 ਰੁਪਏ ਸਸਤਾ ਹੋਇਆ ਸੋਨਾ, ਵੇਖੋ ਕਿੰਨੇ ਰੁਪਏ ਘਟਿਆ ਚਾਂਦੀ ਦਾ ਭਾਅ

Gold Price Today: 256 ਰੁਪਏ ਸਸਤਾ ਹੋਇਆ ਸੋਨਾ, ਵੇਖੋ ਕਿੰਨੇ ਰੁਪਏ ਘਟਿਆ ਚਾਂਦੀ ਦਾ ਭਾਅ

ਅੱਜ ਸੋਨੇ ਦਾ ਕਾਰੋਬਾਰ 50,207 ਰੁਪਏ ਤੋਂ ਸ਼ੁਰੂ ਹੋਇਆ। ਪਰ ਕੁਝ ਸਮੇਂ ਬਾਅਦ ਮੰਗ ਘਟਣ ਤੋਂ ਬਾਅਦ ਇਹ 50,007 ਰੁਪਏ ਹੋ ਗਈ।

ਅੱਜ ਸੋਨੇ ਦਾ ਕਾਰੋਬਾਰ 50,207 ਰੁਪਏ ਤੋਂ ਸ਼ੁਰੂ ਹੋਇਆ। ਪਰ ਕੁਝ ਸਮੇਂ ਬਾਅਦ ਮੰਗ ਘਟਣ ਤੋਂ ਬਾਅਦ ਇਹ 50,007 ਰੁਪਏ ਹੋ ਗਈ।

Gold Silver Price Today: MCX 'ਤੇ ਸਵੇਰੇ 9:10 ਵਜੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 256 ਰੁਪਏ ਦੀ ਗਿਰਾਵਟ ਨਾਲ 50025 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਅੱਜ ਸੋਨੇ ਦਾ ਕਾਰੋਬਾਰ 50,207 ਰੁਪਏ ਤੋਂ ਸ਼ੁਰੂ ਹੋਇਆ। ਪਰ ਕੁਝ ਸਮੇਂ ਬਾਅਦ ਮੰਗ ਘਟਣ ਤੋਂ ਬਾਅਦ ਇਹ 50,007 ਰੁਪਏ ਹੋ ਗਈ। ਪਰ ਬਾਅਦ ਵਿੱਚ ਇਸ ਵਿੱਚ ਥੋੜ੍ਹਾ ਸੁਧਾਰ ਹੋਇਆ ਅਤੇ ਕੀਮਤ 50025 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।

ਹੋਰ ਪੜ੍ਹੋ ...
  • Share this:

    Gold Silver Price Today: ਪਿਛਲੇ ਦੋ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨੂੰ ਬੁੱਧਵਾਰ ਨੂੰ ਬਰੇਕ ਲੱਗ ਗਈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ 1.22 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਪਿਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਕਾਰੋਬਾਰ ਦੀ ਸ਼ੁਰੂਆਤ 'ਚ ਸੋਨੇ ਦੀ ਕੀਮਤ 0.51 ਫੀਸਦੀ ਡਿੱਗ ਗਈ ਹੈ। ਚਾਂਦੀ 'ਚ ਵੀ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਅੱਜ ਚਾਂਦੀ ਦੀ ਕੀਮਤ (Silver Price) 'ਚ 0.74 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

    MCX 'ਤੇ ਸਵੇਰੇ 9:10 ਵਜੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 256 ਰੁਪਏ ਦੀ ਗਿਰਾਵਟ ਨਾਲ 50025 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਅੱਜ ਸੋਨੇ ਦਾ ਕਾਰੋਬਾਰ 50,207 ਰੁਪਏ ਤੋਂ ਸ਼ੁਰੂ ਹੋਇਆ। ਪਰ ਕੁਝ ਸਮੇਂ ਬਾਅਦ ਮੰਗ ਘਟਣ ਤੋਂ ਬਾਅਦ ਇਹ 50,007 ਰੁਪਏ ਹੋ ਗਈ। ਪਰ ਬਾਅਦ ਵਿੱਚ ਇਸ ਵਿੱਚ ਥੋੜ੍ਹਾ ਸੁਧਾਰ ਹੋਇਆ ਅਤੇ ਕੀਮਤ 50025 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।

    ਮਲਟੀ ਕਮੋਡਿਟੀ ਐਕਸਚੇਂਜ 'ਤੇ ਅੱਜ ਚਾਂਦੀ ਦੀ ਕੀਮਤ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ਦੀ ਕੀਮਤ ਮੰਗਲਵਾਰ ਨੂੰ 392 ਰੁਪਏ ਡਿੱਗ ਕੇ 52,754 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਅੱਜ ਚਾਂਦੀ ਦਾ ਕਾਰੋਬਾਰ 52,872 ਰੁਪਏ ਤੋਂ ਸ਼ੁਰੂ ਹੋਇਆ। ਕੁਝ ਸਮੇਂ ਬਾਅਦ ਕੀਮਤ ਘੱਟ ਗਈ ਅਤੇ ਕੀਮਤ 52,637 ਰੁਪਏ ਹੋ ਗਈ। ਫਿਰ ਇਸ ਵਿਚ ਥੋੜ੍ਹਾ ਸੁਧਾਰ ਹੋਇਆ ਅਤੇ ਕੀਮਤ 52,754 ਰੁਪਏ ਹੋ ਗਈ।

    ਬੁੱਧਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਅੱਜ ਸੋਨੇ ਦੀ ਕੀਮਤ 1.22 ਫੀਸਦੀ ਡਿੱਗ ਕੇ 1693.05 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ। ਇਸੇ ਤਰ੍ਹਾਂ ਅੱਜ ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੀ ਕੀਮਤ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਚਾਂਦੀ 1.94 ਫੀਸਦੀ ਦੀ ਗਿਰਾਵਟ ਨਾਲ 17.86 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ।

    Published by:Krishan Sharma
    First published:

    Tags: Business, Gold price today, Silver Price, Stock market