ਸੋਨੇ ਦੀਆਂ ਕੀਮਤਾਂ ਵਿਚ ਵਾਧੇ ਨੇ ਤੋੜੇ ਸਾਰੇ ਰਿਕਾਰਡ, ਜਾਣੋ ਅੱਜ ਦੀਆਂ ਕੀਮਤਾਂ...

News18 Punjabi | News18 Punjab
Updated: February 24, 2020, 4:54 PM IST
share image
ਸੋਨੇ ਦੀਆਂ ਕੀਮਤਾਂ ਵਿਚ ਵਾਧੇ ਨੇ ਤੋੜੇ ਸਾਰੇ ਰਿਕਾਰਡ, ਜਾਣੋ ਅੱਜ ਦੀਆਂ ਕੀਮਤਾਂ...
ਸੋਨੇ ਦੀਆਂ ਕੀਮਤਾਂ ਵਿਚ ਵਾਧੇ ਨੇ ਤੋੜੇ ਸਾਰੇ ਰਿਕਾਰਡ, ਜਾਣੋ ਅੱਜ ਦੀਆਂ ਕੀਮਤਾਂ...

ਸੋਮਵਾਰ ਨੂੰ, ਹਫ਼ਤੇ ਦੇ ਪਹਿਲੇ ਦਿਨ, ਦੇਸ਼ ਵਿਚ ਸੋਨੇ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਈਆਂ ਹਨ। ਰੁਪਏ ਦੀ ਕਮਜ਼ੋਰੀ ਅਤੇ ਗਲੋਬਲ ਕੀਮਤਾਂ ਵਿਚ ਹੋਏ ਵਾਧੇ ਕਾਰਨ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 953 ਰੁਪਏ ਚੜ੍ਹ ਗਈ।

  • Share this:
  • Facebook share img
  • Twitter share img
  • Linkedin share img
ਸੋਮਵਾਰ ਨੂੰ, ਹਫ਼ਤੇ ਦੇ ਪਹਿਲੇ ਦਿਨ, ਦੇਸ਼ ਵਿਚ ਸੋਨੇ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਈਆਂ ਹਨ। ਰੁਪਏ ਦੀ ਕਮਜ਼ੋਰੀ ਅਤੇ ਗਲੋਬਲ ਕੀਮਤਾਂ ਵਿਚ ਹੋਏ ਵਾਧੇ ਕਾਰਨ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 953 ਰੁਪਏ ਚੜ੍ਹ ਗਈ।

ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿਚ ਵੀ ਉਛਾਲ ਦਰਜ ਕੀਤਾ ਗਿਆ। ਇਕ ਕਿੱਲੋ ਚਾਂਦੀ ਦੀ ਕੀਮਤ 586 ਰੁਪਏ ਵਧੀ ਹੈ। ਐਚਡੀਐਫਸੀ ਸਕਿਓਰਟੀਜ਼ ਦੇ ਅਨੁਸਾਰ, ਚੀਨ ਤੋਂ ਬਾਹਰ ਕੋਰੋਨਾਵਾਇਰਸ ਦੇ ਮਾਮਲੇ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਹੈ। ਜਦੋਂ ਜੋਖਮ ਵਧਦਾ ਹੈ ਤਾਂ ਸੋਨੇ ਨੂੰ ਨਿਵੇਸ਼ ਦਾ ਸਭ ਤੋਂ ਸੁਰੱਖਿਅਤ ਮਾਧਿਅਮ ਮੰਨਿਆ ਜਾਂਦਾ ਹੈ।

ਸੋਨੇ ਦੀ ਨਵੀਂ ਕੀਮਤ- (Gold Rate on 24th February 2020) - ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 43,519 ਰੁਪਏ ਤੋਂ ਵਧ ਕੇ 44,472 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 1,682 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 18.80 ਡਾਲਰ ਪ੍ਰਤੀ ਔਂਸ ਉਤੇ ਪਹੁੰਚ ਗਈ।
ਚਾਂਦੀ ਦਾ ਨਵਾਂ ਭਾਅ- ਸੋਮਵਾਰ ਨੂੰ, ਚਾਂਦੀ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ। ਚਾਂਦੀ ਦੀ ਕੀਮਤ 49,404 ਰੁਪਏ ਤੋਂ ਵਧ ਕੇ 49,990 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਸੋਨੇ ਦੀਆਂ ਕੀਮਤਾਂ ਵਿਚ ਕਿਉਂ ਵਾਧਾ? - ਐਚਡੀਐਫਸੀ ਸਿਕਉਰਿਟੀਜ਼ ਦੇ ਸੀਨੀਅਰ ਐਨਾਲਿਸਟ ਤਪਨ ਪਟੇਲ ਨੇ ਕਿਹਾ ਕਿ ਰੁਪਏ ਦੀ ਕਮਜ਼ੋਰੀ ਅਤੇ ਅੰਤਰਰਾਸ਼ਟਰੀ ਕੀਮਤਾਂ ਵਿਚ ਮਜ਼ਬੂਤੀ ਦੇ ਕਾਰਨ, ਦਿੱਲੀ ਵਿਚ 24 ਕੈਰਟ ਸੋਨੇ ਦੀ ਕੀਮਤ ਸਿਖਰ 'ਤੇ ਪਹੁੰਚ ਗਈ। ਉਨ੍ਹਾਂ ਕਿਹਾ, ਕੋਰੋਨਾ ਵਾਇਰਸ ਦਾ ਅਸਰ ਚੀਨ ਤੋਂ ਬਾਹਰ ਫੈਲਣ ਕਾਰਨ ਵੀ ਅਜਿਹਾ ਹੋਇਆ ਹੈ। ਚੀਨ ਤੋਂ ਇਲਾਵਾ ਦੱਖਣੀ ਕੋਰੀਆ, ਮਿਡਲ ਈਸਟ ਅਤੇ ਇਟਲੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਗਲੋਬਲ ਬਾਜ਼ਾਰ ਵਿਚ ਹਲਚਲ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਇਸ ਬਾਰੇ ਅਲਰਟ ਹੈ।
First published: February 24, 2020
ਹੋਰ ਪੜ੍ਹੋ
ਅਗਲੀ ਖ਼ਬਰ