ਨੌਕਰੀਪੇਸ਼ਾ ਵਰਗ ਲਈ ਖ਼ੁਸ਼ਖ਼ਬਰੀ! ਇਸ ਸਾਲ ਤਨਖ਼ਾਹਾਂ ਵਿੱਚ ਹੋਵੇਗਾ ਬੰਪਰ ਵਾਧਾ!

News18 Punjabi | News18 Punjab
Updated: February 19, 2021, 2:46 PM IST
share image
ਨੌਕਰੀਪੇਸ਼ਾ ਵਰਗ ਲਈ ਖ਼ੁਸ਼ਖ਼ਬਰੀ! ਇਸ ਸਾਲ ਤਨਖ਼ਾਹਾਂ ਵਿੱਚ ਹੋਵੇਗਾ ਬੰਪਰ ਵਾਧਾ!
ਨੌਕਰੀਪੇਸ਼ਾ ਵਰਗ ਲਈ ਖ਼ੁਸ਼ਖ਼ਬਰੀ! ਇਸ ਸਾਲ ਤਨਖ਼ਾਹਾਂ ਵਿੱਚ ਹੋਵੇਗਾ ਬੰਪਰ ਵਾਧਾ!

  • Share this:
  • Facebook share img
  • Twitter share img
  • Linkedin share img
ਕੋਰੋਨਾ ਮਹਾਂਮਾਰੀ ਦੇ ਬਾਅਦ ਇੱਕ ਵਾਰ ਫਿਰ ਆਮ ਜਨ-ਜੀਵਨ ਪਟੜੀ 'ਤੇ ਆਉਂਦਾ ਨਜ਼ਰ ਆ ਰਿਹਾ ਹੈ। ਇਸ ਸਾਲ ਕਾਰੋਬਾਰੀ ਗਤੀਵਿਧੀਆਂ ਵਿੱਚ ਉਮੀਦ ਨਾਲੋਂ ਜ਼ਿਆਦਾ ਤੇਜ਼ੀ ਨਾਲ ਹੋਣ ਵਾਲੇ ਸੁਧਾਰ ਹੋਣ ਦੀ ਉਮੀਦ ਹੈ। ਉਪਭੋਗਤਾਵਾਂ ਦਾ ਭਰੋਸਾ ਵਧਣ ਨਾਲ ਕੰਪਨੀਆਂ ਇਸ ਸਾਲ ਤਨਖ਼ਾਹਾਂ ਵਿੱਚ ਔਸਤਨ 7.3 ਪ੍ਰਤੀਸ਼ਤ ਵਾਧਾ (Average Increment) ਕਰ ਸਕਦੀਆਂ ਹਨ।

ਡੀਲੋਇਟ ਟੱਚ ਟੋਹਮੇਟਸੂ ਇੰਡੀਆ LLP (DTTILLP) ਦੁਆਰਾ, ਕਾਰਜਬਲ ਅਤੇ ਵੇਤਨ ਵਾਧੇ ਦੇ ਰੁਝਾਨਾਂ ਲਈ ਕਰਵਾਏ ਗਏ 2021 ਦੇ ਇੱਕ ਸਰਵੇਖਣ (Workforce and Increment Trends Survey) ਦੇ ਪਹਿਲੇ ਚਰਨ ਵਿੱਚ ਪਾਇਆ ਗਿਆ ਕਿ ਇਸ ਸਾਲ ਤਨਖ਼ਾਹਾਂ ਵਿੱਚ ਔਸਤਨ ਵਾਧਾ 2020 ਦੇ 4.4 ਪ੍ਰਤੀਸ਼ਤ ਤੋਂ ਵੱਧ ਹੋਵੇਗਾ ਪਰ 2019 ਦੇ 8.6 ਪ੍ਰਤੀਸ਼ਤ ਤੋਂ ਘੱਟ ਹੋਵੇਗਾ। ਇਸ ਸਾਲ, ਸਰਵੇਖਣ ਵਿੱਚ ਸ਼ਾਮਿਲ ਹੋਣ ਵਾਲੀਆਂ 92 ਪ੍ਰਤੀਸ਼ਤ ਕੰਪਨੀਆਂ ਨੇ ਤਨਖ਼ਾਹ ਵਿਚ ਵਾਧੇ ਦੀ ਗੱਲ ਕਹੀ ਜਦਕਿ ਪਿਛਲੇ ਸਾਲ ਸਿਰਫ਼ 60 ਪ੍ਰਤੀਸ਼ਤ ਨੇ ਇਹ ਕਿਹਾ ਸੀ।

ਇਹ ਸਰਵੇਖਣ (Survey) ਦਸੰਬਰ 2020 ਵਿਚ ਸ਼ੁਰੂ ਹੋਇਆ ਸੀ ਅਤੇ ਇਸ ਵਿੱਚ 7 ਸੈਕਟਰਾਂ ਅਤੇ 25 ਉਪ-ਸੈਕਟਰਾਂ ਦੀਆਂ 400 ਕੰਪਨੀਆਂ ਸ਼ਾਮਲ ਹੋਈਆਂ ਸਨ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਤਨਖ਼ਾਹਾਂ ਵਿੱਚ ਔਸਤਨ ਵਾਧਾ 7.3 ਪ੍ਰਤੀਸ਼ਤ ਹੋਣ ਦੀ ਉਮੀਦ ਹੈ, ਜੋ ਕਿ ਸਾਲ 2020 ਵਿੱਚ ਹੋਏ ਵਾਧੇ 4.4 ਪ੍ਰਤੀਸ਼ਤ ਤੋਂ ਵੱਧ ਹੈ। ਆਰਥਿਕ ਗਤੀਵਿਧੀਆਂ ਵਿੱਚ ਉਮੀਦ ਤੋਂ ਵੱਧ ਤੇਜ਼ੀ ਨਾਲ ਸੁਧਾਰ, ਉਪਭੋਗਤਾਵਾਂ ਦੇ ਵਿਸ਼ਵਾਸ ਅਤੇ ਬਿਹਤਰ ਮਾਰਜਨ ਕਾਰਨ, ਕੰਪਨੀਆਂ ਨੇ ਤਨਖ਼ਾਹਾਂ ਵਿੱਚ ਵਾਧੇ ਲਈ ਆਪਣਾ ਬਜਟ ਵਧਾਇਆ ਹੈ।
ਸਰਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, 20 ਪ੍ਰਤੀਸ਼ਤ ਕੰਪਨੀਆਂ ਇਸ ਸਾਲ ਡਬਲ-ਡਿਜਿਟ ਇੰਕਰੀਮੈਂਟ (Double digit Increment) ਦੇਣ ਲਈ ਤਿਆਰ ਹਨ ਹਨ ਜਦਕਿ 2020 ਵਿੱਚ ਅਜਿਹੀਆਂ ਕੰਪਨੀਆਂ ਕੇਵਲ 12 ਪ੍ਰਤੀਸ਼ਤ ਸਨ। ਰਿਪੋਰਟ ਅਨੁਸਾਰ, ਲਾਈਫ਼ ਸਾਇੰਸ ਅਤੇ ਇੰਫੋਰਮੇਸ਼ਨ ਟੈਕਨੌਲੋਜੀ (Life Sciences & Information Technology) ਦੇ ਖੇਤਰ ਦੁਆਰਾ ਸਭ ਤੋਂ ਜ਼ਿਆਦਾ ਇੰਕਰੀਮੈਂਟ ਦੇਣ ਦੀ ਉਮੀਦ ਹੈ ਜਦਕਿ ਮੈਨਿਊਫੈਕਚਰਿੰਗ ਅਤੇ ਸਰਵਿਸ ਸੈਕਟਰ (Manufacturing and Services Sectors) ਦੁਆਰਾ ਘੱਟ ਇੰਕਰੀਮੈਂਟ ਦੇਣ ਦੀ ਉਮੀਦ ਹੈ।

ਸਰਵੇਖਣ ਦੇ ਅਨੁਸਾਰ, ਜਿਨ੍ਹਾਂ ਕੰਪਨੀਆਂ ਨੇ ਪਿਛਲੇ ਸਾਲ ਤਨਖ਼ਾਹ ਵਿੱਚ ਕੋਈ ਵਾਧਾ ਨਹੀਂ ਕੀਤਾ ਸੀ ਉਨ੍ਹਾਂ ਵਿੱਚੋਂ ਇੱਕ ਤਿਹਾਈ ਇਸ ਸਾਲ ਤਨਖ਼ਾਹ ਵਿੱਚ ਵਾਧਾ ਕਰ ਕੇ ਜਾਂ ਬੋਨਸ ਦੇ ਰੂਪ ਵਿੱਚ ਪਿਛਲੇ ਸਾਲ ਦੀ ਭਰਪਾਈ ਕਰਨ ਲਈ ਤਿਆਰ ਹਨ। (PTI)
Published by: Anuradha Shukla
First published: February 19, 2021, 2:46 PM IST
ਹੋਰ ਪੜ੍ਹੋ
ਅਗਲੀ ਖ਼ਬਰ