• Home
 • »
 • News
 • »
 • national
 • »
 • GOOD NEWS FOR DELHI ONLY 400 NEW CORONA CASES CAME IN LAST 24 HOURS POSITIVE RATE DECLINE

ਦਿੱਲੀ ਦੀ ਕੋਰੋਨਾ 'ਤੇ ਫਤਿਹ! ਪਾਜੀਟਿਵ ਰੇਟ 0.5 ਫੀਸਦੀ, ਪਾਬੰਦੀਆਂ ਵਿਚ ਢਿੱਲ

ਕੇਜਰੀਵਾਲ ਨੇ ਕੇਂਦਰ ਨੂੰ ਕੀਤਾ ਚੌਕਸ- ਦਿੱਲੀ 'ਚ ਵੈਕਸੀਨ ਦੀ ਕਿੱਲਤ, 4 ਦਿਨਾਂ ਤੋਂ ਟੀਕਾ ਕੇਂਦਰ ਬੰਦ...

ਕੇਜਰੀਵਾਲ ਨੇ ਕੇਂਦਰ ਨੂੰ ਕੀਤਾ ਚੌਕਸ- ਦਿੱਲੀ 'ਚ ਵੈਕਸੀਨ ਦੀ ਕਿੱਲਤ, 4 ਦਿਨਾਂ ਤੋਂ ਟੀਕਾ ਕੇਂਦਰ ਬੰਦ...

 • Share this:
  ਦਿੱਲੀ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। 24 ਘੰਟਿਆਂ ਵਿਚ ਸਿਰਫ 400 ਨਵੀਂ ਕੇਸ ਸਾਹਮਣੇ ਆਏ ਹਨ। ਅਜਿਹੀ ਸਥਿਤੀ ਵਿੱਚ ਦਿੱਲੀ ਦੀ ਪਾਜੀਟਿਵ ਦਰ ਵੀ 0.50 ਪ੍ਰਤੀਸ਼ਤ ਉੱਤੇ ਆ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਦੇ 400 ਨਵੇਂ ਕੇਸ ਦਰਜ ਕੀਤੇ ਗਏ ਹਨ, ਜੋ ਕਿ ਦਿੱਲੀ ਲਈ ਵੱਡੀ ਰਾਹਤ ਦੀ ਗੱਲ ਹੈ।

  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੌਮੀ ਰਾਜਧਾਨੀ ਵਿੱਚ ਤਾਲਾਬੰਦੀ ਵਿੱਚ ਹੋਰ ਛੋਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 7 ਜੂਨ ਤੋਂ ਦਿੱਲੀ ਮੈਟਰੋ 50 ਫ਼ੀਸਦ ਸਰਮਥਾ ਨਾਲ ਚੱਲੇਗੀ ਤੇ ਬਾਜ਼ਾਰ ਤੇ ਮਾਲ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਔਡ-ਇਵਨ ਅਧਾਰ ’ਤੇ ਖੋਲ੍ਹੇ ਜਾਣਗੇ।

  ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ ਬਹੁਤ ਤੇਜ਼ੀ ਨਾਲ ਘਟ ਰਹੀ ਹੈ। 22 ਅਤੇ 23 ਅਪ੍ਰੈਲ ਨੂੰ ਜਦੋਂ ਕੋਰੋਨਾ ਆਪਣੇ ਸਿਖਰ 'ਤੇ ਸੀ, ਇਕ ਦਿਨ ਵਿਚ 28,000 ਕੇਸ ਦਰਜ ਕੀਤੇ ਗਏ ਸਨ, ਪਰ ਹੁਣ ਸਿਰਫ ਇੱਕ ਦਿਨ ਵਿੱਚ ਦਿੱਲੀ ਵਿੱਚ 400 ਕੇਸ ਦਰਜ ਕੀਤੇ ਜਾ ਰਹੇ ਹਨ।

  ਕੋਰੋਨਾ ਦੀ ਸਥਿਤੀ ਵਿਚ ਸੁਧਾਰ ਤੋਂ ਬਾਅਦ ਹੁਣ ਦਿੱਲੀ ਵਿਚ ਤਾਲਾਬੰਦੀ ਵਿਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ। ਪਰ ਕੋਰੋਨਾ ਇਨਫੈਕਸ਼ਨ ਦੀ ਤੀਜੀ ਲਹਿਰ ਦੀ ਸੰਭਾਵਨਾ ਅਤੇ ਚਿਤਾਵਨੀਆਂ ਦੇ ਕਾਰਨ ਇਸ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਦੁਆਰਾ ਇੱਕ ਰਣਨੀਤੀ ਵੀ ਤਿਆਰ ਕੀਤੀ ਗਈ ਹੈ, ਜਿਸ ਨੂੰ ਜਲਦੀ ਲਾਗੂ ਕੀਤਾ ਜਾਵੇਗਾ।
  ਦੱਸ ਦਈਏ ਕਿ ਸ਼ੁੱਕਰਵਾਰ ਤੱਕ ਦਿੱਲੀ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ ਹੁਣ 8,060 ਦੱਸੀ ਗਈ ਹੈ।
  Published by:Gurwinder Singh
  First published: