Home /News /national /

ਪਾਸਪੋਰਟ ਬਣਵਾਉਣ ਵਾਲਿਆਂ ਲਈ ਖੁਸ਼ੀ ਦੀ ਖਬਰ,ਹੁਣ ਸ਼ਨੀਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਪਾਸਪੋਰਟ ਅਤੇ ਪੋਸਟ ਆਫਿਸ ਸੇਵਾ ਕੇਂਦਰ

ਪਾਸਪੋਰਟ ਬਣਵਾਉਣ ਵਾਲਿਆਂ ਲਈ ਖੁਸ਼ੀ ਦੀ ਖਬਰ,ਹੁਣ ਸ਼ਨੀਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਪਾਸਪੋਰਟ ਅਤੇ ਪੋਸਟ ਆਫਿਸ ਸੇਵਾ ਕੇਂਦਰ

ਹੁਣ ਸ਼ਨੀਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਪਾਸਪੋਰਟ ਅਤੇ ਪੋਸਟ ਆਫਿਸ ਸੇਵਾ ਕੇਂਦਰ

ਹੁਣ ਸ਼ਨੀਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਪਾਸਪੋਰਟ ਅਤੇ ਪੋਸਟ ਆਫਿਸ ਸੇਵਾ ਕੇਂਦਰ

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ 3 ਦਸੰਬਰ ਨੂੰ ਪਾਸਪੋਰਟ ਅਤੇ ਪੋਸਟ ਆਫਿਸ ਸੇਵਾ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਖੇਤਰੀ ਪਾਸਪੋਰਟ ਅਧਿਕਾਰੀ ਯਸ਼ਪਾਲ ਸ਼ਰਮਾ ਨੇ ਇਸ ਸਬੰਧੀ ਜਾਕਾਰੀ ਦਿੰਦਿਆਂ ਦੱਸਿਆ ਕਿ ਬਿਨੈਕਾਰ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਪਾਸਪੋਰਟ ਅਪਲਾਈ ਕਰਨ ਲਈ ਅਪੁਆਇੰਟਮੈਂਟ ਸਕਦੇ ਹਨ। ਇਸ ਦੇ ਨਾਲ ਹੀ ਰੀ-ਸ਼ਡਿਊਲ ਵੀ ਕਰ ਸਕਦੇ ਹਨ।ਹੁਣ 3 ਦਸੰਬਰ ਲਈ ਅਪੁਆਇੰਟਮੈਂਟ ਨੂੰ ਵੈੱਬਸਾਈਟ 'ਤੇ ਚੈੱਕ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

ਇਹ ਖਬਰ ਉਨ੍ਹਾਂ ਲਈ ਖੁਸ਼ੀ ਦੀ ਹੈ ਜੋ ਆਪਣਾ ਪਾਸਪੋਰਟ ਬਣਵਾਉਣਾ ਚਾਹੁੰਦੇ ਹਨ । ਦਰਅਸਲ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ 3 ਦਸੰਬਰ ਨੂੰ ਪਾਸਪੋਰਟ ਅਤੇ ਪੋਸਟ ਆਫਿਸ ਸੇਵਾ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਖੇਤਰੀ ਪਾਸਪੋਰਟ ਅਧਿਕਾਰੀ ਯਸ਼ਪਾਲ ਸ਼ਰਮਾ ਨੇ ਇਸ ਸਬੰਧੀ ਜਾਕਾਰੀ ਦਿੰਦਿਆਂ ਦੱਸਿਆ ਕਿ ਬਿਨੈਕਾਰ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਪਾਸਪੋਰਟ ਅਪਲਾਈ ਕਰਨ ਲਈ ਅਪੁਆਇੰਟਮੈਂਟ ਸਕਦੇ ਹਨ। ਇਸ ਦੇ ਨਾਲ ਹੀ ਰੀ-ਸ਼ਡਿਊਲ ਵੀ ਕਰ ਸਕਦੇ ਹਨ।ਹੁਣ 3 ਦਸੰਬਰ ਲਈ ਅਪੁਆਇੰਟਮੈਂਟ ਨੂੰ ਵੈੱਬਸਾਈਟ 'ਤੇ ਚੈੱਕ ਕੀਤਾ ਜਾ ਸਕਦਾ ਹੈ।

ਬਿਨੈਕਾਰ ਰੀ-ਸ਼ਡਿਊਲ ਲਈ ਸੋਚ ਸਮਝ ਕੇ ਫੈਸਲਾ ਲੈਣ

ਹਾਲਾਂਕਿ ਰੀ-ਸ਼ਡਿਊਲ ਸਬੰਧੀ ਬਿਨੈਕਾਰ ਨੂੰ ਸੋਚ ਸਮਝ ਕੇ ਫੈਸਲਾ ਲੈਣ ਦੀ ਲੋੜ ਹੈ ਕਿਉਂਕਿ ਇਸ ਦੌਰਾਨ ਸਿਰਫ਼ ਇੱਕ ਰੀ-ਸ਼ਡਿਊਲ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਅਧਿਕਾਰੀ ਨੇ ਬਿਨੈਕਾਰਾਂ ਨੂੰ ਸੋਚ-ਸਮਝ ਕੇ ਫੈਸਲਾ ਲੈਣ ਲਈ ਤਾਂ ਹੀ ਕਿਹਾ ਹੈ ਕਿਉਂਕਿ ਇੱਕ ਵਾਰ ਜਦੋਂ ਤੁਸੀਂ ਸਮਾਂ ਬਦਲਣ ਦੇ ਮੌਕੇ ਤੋਂ ਬਾਅਦ ਮੌਜੂਦ ਹੋਣ ਵਿੱਚ ਅਸਫਲ ਹੋ ਜਾਂਦੇ ਹੋ, ਤਾਂ ਤੁਹਾਨੂੰ ਦੁਬਾਰਾ ਸਮਾਂ-ਤੈਅ ਕਰਨ ਜਾਂ ਕੋਈ ਹੋਰ ਮਿਤੀ ਚੁਣਨ ਦਾ ਕੋਈ ਮੌਕਾ ਨਹੀਂ ਮਿਲੇਗਾ। ਬਿਨੈਕਾਰ ਪਾਸਪੋਰਟ ਲਈ ਸਿੱਧੇ ਵਿਦੇਸ਼ ਮੰਤਰਾਲੇ ਨੂੰ ਅਰਜ਼ੀ ਦੇ ਸਕਦੇ ਹਨ। ਇਸ ਦੇ ਨਾਲ ਹੀ ਪੋਰਟਲ ਰਾਹੀਂ ਅਪਲਾਈ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। ਹਾਲਾਂਕਿ ਅਜਿਹੀਆਂ ਸੇਵਾਵਾਂ ਦਾ ਲਾਭ ਲੈਣ ਦੇ ਲਈ ਕਿਸੇ ਏਜੰਟ ਦੀ ਲੋੜ ਨਹੀਂ ਹੈ।

Published by:Shiv Kumar
First published:

Tags: India, Indian passport, Office, Passports, Post office