ਉੜੀਸਾ ਦੇ ਜਾਜਪੁਰ ਵਿਚ ਕੋਰਈ ਰੇਲਵੇ ਸਟੇਸ਼ਨ ਉਤੇ ਸੋਮਵਾਰ ਸਵੇਰੇ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਜਦੋਂ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਜਾਣਕਾਰੀ ਮੁਤਾਬਕ ਈਸਟ ਕੋਸਟ ਰੇਲਵੇ ਦੇ ਅਧੀਨ ਕੋਰਈ ਸਟੇਸ਼ਨ ਉਤੇ ਅੱਜ ਤੜਕੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ।
ਮਾਲ ਗੱਡੀ ਦੇ ਡੱਬੇ ਪਲੇਟਫਾਰਮ ਉਤੇ ਬਣੇ ਵੇਟਿੰਗ ਹਾਲ ਅਤੇ ਟਿਕਟ ਕਾਊਂਟਰ ਤੱਕ ਪਹੁੰਚ ਗਏ। ਇਸ ਦੌਰਾਨ 2 ਯਾਤਰੀ ਇਸ ਦੀ ਲਪੇਟ 'ਚ ਆ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਹਾਦਸੇ ਕਾਰਨ ਦੋ ਰੇਲਵੇ ਲਾਈਨਾਂ ਜਾਮ ਹੋ ਗਈਆਂ। ਸਟੇਸ਼ਨ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਹਤ ਟੀਮਾਂ, ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਬਚਾਅ ਕਾਰਜ ਜਾਰੀ ਹੈ।
ਮਾਲ ਗੱਡੀ ਦੇ ਡੱਬਿਆਂ ਹੇਠ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਇਸ ਹਾਦਸੇ ਨੂੰ ਦੁਖਦਾਈ ਦੱਸਦੇ ਹੋਏ ਉੱਤਰ ਪੂਰਬੀ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
Odisha| 2 died after a goods train derailed today early morning at Korai Station, under East Coast Railway. Both rail lines were blocked, station building damaged. Relief teams, Railway officials rushed to the site. Rescue operation underway: East Coast Railway
— ANI (@ANI) November 21, 2022
ਹਾਦਸੇ ਤੋਂ ਬਾਅਦ ਅਪ ਅਤੇ ਡਾਊਨ ਦੋਵੇਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 6:40 ਵਜੇ ਵਾਪਰੀ।
ਜਾਜਪੁਰ ਦੇ ਐਸਪੀ ਰਾਹੁਲ ਪੀਆਰ ਨੇ ਦੱਸਿਆ ਕਿ ਕੋਰਈ ਸਟੇਸ਼ਨ 'ਤੇ ਬਲੌਰ-ਭੁਵਨੇਸ਼ਵਰ ਡੀਐਮਯੂ 'ਚ ਸਵਾਰ ਹੋਣ ਲਈ ਵੱਡੀ ਗਿਣਤੀ ਵਿਚ ਯਾਤਰੀ ਇੰਤਜ਼ਾਰ ਕਰ ਰਹੇ ਸਨ ਕਿ ਇਕ ਤੇਜ਼ ਰਫਤਾਰ ਮਾਲ ਗੱਡੀ ਅਚਾਨਕ ਪਟੜੀ ਤੋਂ ਉਤਰ ਗਈ ਅਤੇ ਇਸ ਦੇ ਕਈ ਡੱਬੇ ਪਲੇਟਫਾਰਮ 'ਤੇ ਪਲਟ ਗਏ, ਜਿਨ੍ਹਾਂ ਨੇ ਉਡੀਕ ਰਹੇ ਲੋਕਾਂ ਨੂੰ ਕੁਚਲ ਦਿੱਤਾ।
ਉਨ੍ਹਾਂ ਕਿਹਾ, 'ਹਾਦਸੇ 'ਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਬੱਚੇ ਸਮੇਤ 2 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਾਨੂੰ ਸ਼ੱਕ ਹੈ ਕਿ ਬੋਗੀਆਂ ਦੇ ਹੇਠਾਂ ਕਈ ਹੋਰ ਲੋਕ ਫਸੇ ਹੋ ਸਕਦੇ ਹਨ। ਵੱਡੇ ਪੱਧਰ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Indian Railways, Road accident