ਨਵੀਂ ਦਿੱਲੀ: ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਗੂਗਲ ਵੱਲੋਂ ਇਕ ਵੱਡਾ ਐਲਾਨ ਕਰਦਿਆਂ ਭਾਰਤ ਵਿਚ 10 ਲੱਖ ਔਰਤ ਉੱਦਮੀਆਂ ਦੀ ਮਦਦ ਕਰਨ ਦਾ ਵਾਅਦਾ ਕੀਤਾ। ਇਹ ਐਲਾਨ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕੀਤਾ। ਭਾਰਤ ਦੇ ਨਾਲ ਨਾਲ ਸੁੰਦਰ ਪਿਚਾਈ ਨੇ ਵਿਸ਼ਵ ਦੀਆਂ ਔਰਤਾਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਬਣਾਉਣ ਲਈ 2.5 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਹ ਪੈਸਾ ਭਾਰਤ ਅਤੇ ਦੁਨੀਆ ਭਰ ਵਿਚ ਮੌਜੂਦ ਗੈਰ-ਮੁਨਾਫੇ ਅਤੇ ਸਮਾਜਿਕ ਉੱਦਮਾਂ ਨੂੰ ਗ੍ਰਾਂਟਾਂ ਵਜੋਂ ਦਿੱਤਾ ਜਾਵੇਗਾ। ਪਿਚਾਈ ਨੇ ਕਿਹਾ ਕਿ ਭਾਰਤ ਦੇ ਪਿੰਡਾਂ ਦੀਆਂ 10 ਲੱਖ ਔਰਤਾਂ ਨੂੰ ਕਾਰੋਬਾਰੀ ਟਿਊਟੋਰਿਯਲ, ਟੂਲਸ ਅਤੇ ਮੈਂਬਰਸ਼ਿਪ ਦੇ ਜ਼ਰੀਏ ਗੂਗਲ ਇੰਟਰਨੈਟ ਸਾਥੀ ਪ੍ਰੋਗਰਾਮ ਵਿੱਚ ਸਹਾਇਤਾ ਕੀਤੀ ਜਾਏਗੀ। ਕਾਬਲੇਗੌਰ ਹੈ ਕਿ ਭਾਰਤੀ ਮੂਲ ਦੇ ਸੁੰਦਰ ਪਿਚਾਈ ਗੂਗਲ ਅਤੇ ਅਲਫਾਬੇਟ ਦੇ ਸੀਈਓ ਹਨ।
ਅੱਜ ਗੂਗਲ ਨੇ 'ਵੂਮੈਨ ਵਿਲ' ਵੈੱਬ ਪਲੇਟਫਾਰਮ 'ਤੇ ਨੂੰ ਲਾਂਚ ਕੀਤਾ। ਇਹ ਪੇਂਡੂ ਔਰਤ ਉਦਮੀਆਂ ਦੀ ਕਮਿਊਨਿਟੀ ਸਹਾਇਤਾ, ਮੇਂਟਰਸ਼ਿਪ ਅਤੇ ਐਕਸਲੇਟਰ ਪ੍ਰੋਗਰਾਮ ਵਿਚ ਮਹਿਲਾ ਵਿਚ ਸਹਾਇਤਾ ਦੇਵੇਗਾ। ਇਹ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਹੈ। ਪਿਚਾਈ ਅਨੁਸਾਰ ਇਹ ਵਿਸ਼ੇਸ਼ ਤੌਰ 'ਤੇ ਉਨ੍ਹਾਂ ਔਰਤਾਂ ਲਈ ਤਿਆਰ ਕੀਤਾ ਗਿਆ ਹੈ ਜੋ ਆਨਟ੍ਰਪ੍ਰਨਸ਼ਿਪ ਕਰਨਾ ਚਾਹੁੰਦੀਆਂ ਹਨ। ਗੂਗਲ ਨੇ ਇਸ ਨੂੰ ਵਰਚੁਅਲ ਗੂਗਲ ਫਾਰ ਇੰਡੀਆ ਪ੍ਰੋਗਰਾਮ ਤਹਿਤ ਲਾਂਚ ਕੀਤਾ ਹੈ। ਇਸ ਲਈ ਗੂਗਲ 2000 ਇੰਟਰਨੈਟ ਸਹਿਯੋਗੀ ਨਾਲ ਕੰਮ ਕਰੇਗਾ, ਜਿਸ ਨਾਲ ਔਰਤ ਉੱਦਮੀ ਇਸ ਖੇਤਰ ਵਿਚ ਸ਼ੁਰੂਆਤ ਕਰ ਸਕਣ। ਉਨ੍ਹਾਂ ਕਿਹਾ ਕਿ google.org ਖੇਤਾਂ ਵਿਚ ਕੰਮ ਕਰਦਾਂ ਇਕ ਲੱਖ ਔਰਤਾਂ ਦੀ ਡਿਜੀਟਲ ਅਤੇ ਵਿੱਤੀ ਸਾਖਰਤਾ ਲਈ ਨੈਸਕਾਮ ਫਾਊਂਸਡੇਸ਼ਨ ਨੂੰ ਪੰਜ ਲੱਖ ਅਮਰੀਕੀ ਡਾਲਰ ਦੀ ਸਹਾਇਤਾ ਵੀ ਪ੍ਰਦਾਨ ਕਰੇਗੀ।
ਇੰਟਰਨੈੱਟ ਸਾਥੀ ਪ੍ਰਾਜੈਕਟ ਬਾਰੇ ਗੱਲ ਕਰਦਿਆਂ ਪਿਚਾਈ ਨੇ ਕਿਹਾ ਕਿ ਇਸ ਨਾਲ ਜੈਂਡਰ ਡਵੀਜਨ ਖਤਮ ਹੋ ਗਿਆ ਹੈ। ਇਹ ਪ੍ਰੋਗਰਾਮ ਭਾਰਤ ਦੇ 300,000 ਪਿੰਡਾਂ ਵਿੱਚ ਔਰਤਾਂ ਨੂੰ ਡਿਜੀਟਲ ਸਾਖਰਤਾ ਪ੍ਰਦਾਨ ਕਰਨ ਲਈ ਬਣਾਇਆ ਗਿਆ ਸੀ। ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਪਿਚਾਈ ਨੇ ਕਿਹਾ ਕਿ ਉਸਦੀ ਮਾਂ ਗੁਆਂਢੀਆਂ ਨੂੰ ਰੋਟਰੀ ਫੋਨ ਦੀ ਵਰਤੋ ਲਈ ਸੱਦਾ ਭੇਜਦੀ ਸੀ ਅਤੇ ਕਈ ਵਾਰ ਅਜਿਹਾ ਮਹਿਸੂਸ ਹੁੰਦਾ ਸੀ ਕਿ ਸਾਰਾ ਗੁਆਂਢ ਸਾਡੇ ਕਮਰੇ ਵਿਚ ਆਪਣੇ ਅਜ਼ੀਜ਼ਾਂ ਨਾਲ ਜੁੜ ਰਿਹਾ ਸੀ। ਪਿਚਾਈ ਨੇ ਅੱਗੇ ਕਿਹਾ ਕਿ ਮਹਿਲਾ ਉੱਦਮੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਨਾਲ ਲੱਖਾਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Google