• Home
 • »
 • News
 • »
 • national
 • »
 • GORAKHPUR LOVER FILLED THE VERMILION TO BRIDE DURING WEDDING FUNCTION IN GORAKHPUR VIDEO VIRAL

ਸਨਕੀ ਪ੍ਰੇਮੀ ਨੇ ਲਾੜੇ ਦੇ ਸਾਹਮਣੇ ਲਾੜੀ ਦੀ ਮਾਂਗ 'ਚ ਭਰ ਦਿੱਤਾ ਸਿੰਦੂਰ, ਦੇਖੋ Live Video

ਸਨਕੀ ਪ੍ਰੇਮੀ ਨੇ ਲਾੜੇ ਦੇ ਸਾਹਮਣੇ ਲਾੜੀ ਦੀ ਮਾਂਗ 'ਚ ਭਰ ਦਿੱਤਾ ਸਿੰਦੂਰ, ਦੇਖੋ Live Video

ਸਨਕੀ ਪ੍ਰੇਮੀ ਨੇ ਲਾੜੇ ਦੇ ਸਾਹਮਣੇ ਲਾੜੀ ਦੀ ਮਾਂਗ 'ਚ ਭਰ ਦਿੱਤਾ ਸਿੰਦੂਰ, ਦੇਖੋ Live Video

 • Share this:
  ਗੋਰਖਪੁਰ (Gorakhpur) 'ਚ ਵਿਆਹ ਸਮਾਗਮ (Wedding Ceremony) ਵਿਚ ਜੈਮਾਲਾ ਦੇ ਦੌਰਾਨ ਇਕ ਨੌਜਵਾਨ ਦੀ ਕਰਤੂਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਰਪੁਰ ਬੁਦਹਟ ਥਾਣਾ ਖੇਤਰ ਦੇ ਇਕ ਪਿੰਡ 'ਚ ਬੁੱਧਵਾਰ ਰਾਤ ਨੂੰ ਜੈਮਾਲਾ ਦੇ ਦੌਰਾਨ ਉਸ ਸਮੇਂ ਲਾੜਾ-ਲਾੜੀ ਤੇ ਬਰਾਤੀ ਹੈਰਾਨ ਰਹਿ ਗਏ, ਜਦੋਂ ਸਨਕੀ ਪ੍ਰੇਮੀ ਨੇ ਸਟੇਜ 'ਤੇ ਹੀ ਦੁਲਹਨ ਦੀ ਮਾਂਗ 'ਚ ਸਿੰਦੂਰ ਭਰ ਦਿੱਤਾ।

  ਇਸ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਜੱਫੀ ਪਾ ਲ਼ਈ। ਮਾਮਲਾ ਵਿਗੜਦਾ ਦੇਖ ਲਾੜੀ ਦੇ ਪਰਿਵਾਰ ਵਾਲਿਆਂ ਨੇ ਡਾਇਲ 112 'ਤੇ ਸੂਚਨਾ ਦੇ ਕੇ ਪੁਲਿਸ ਨੂੰ ਬੁਲਾਇਆ। ਦੇਰ ਰਾਤ ਤੱਕ ਹੋਈ ਪੰਚਾਇਤ ਤੋਂ ਬਾਅਦ ਪੁਲਿਸ ਨੇ ਪਿੰਡ ਦੇ ਮੁਖੀ ਅਤੇ ਦੋਵਾਂ ਧਿਰਾਂ ਦੇ ਪਤਵੰਤੇ ਸੱਜਣਾਂ ਦੀ ਮਦਦ ਨਾਲ ਮਾਮਲਾ ਸੁਲਝਾ ਲਿਆ। ਫਿਰ ਲਾੜੀ ਨੂੰ ਲਾੜੇ ਦੇ ਨਾਲ ਵਿਦਾ ਕੀਤਾ ਗਿਆ।

  ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗੌਰਤਲਬ ਹੈ ਕਿ ਨੌਜਵਾਨ ਅਤੇ ਲੜਕੀ ਵਿਚਕਾਰ ਪ੍ਰੇਮ ਸਬੰਧ ਚੱਲ ਰਹੇ ਸਨ। ਕੁਝ ਮਹੀਨੇ ਪਹਿਲਾਂ ਨੌਜਵਾਨ ਕਮਾਉਣ ਲਈ ਬਾਹਰ ਗਿਆ ਸੀ। ਇਸ ਦੌਰਾਨ ਪਰਿਵਾਰ ਵਾਲਿਆਂ ਨੇ ਲੜਕੀ ਦਾ ਵਿਆਹ ਤੈਅ ਕਰ ਦਿੱਤਾ।

  ਨੌਜਵਾਨ ਨੂੰ ਜਦੋਂ ਆਪਣੀ ਪ੍ਰੇਮਿਕਾ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਦੋ ਦਿਨ ਪਹਿਲਾਂ ਹੀ ਪਿੰਡ ਪਰਤਿਆ। 1 ਦਸੰਬਰ ਨੂੰ ਲੜਕੀ ਦੇ ਵਿਆਹ 'ਚ ਜੈਮਾਲਾ ਪਾਉਣ ਦੌਰਾਨ ਪ੍ਰੇਮੀ ਨੇ ਇਹ ਕਦਮ ਚੁੱਕਿਆ। ਇਸ ਦੇ ਨਾਲ ਹੀ ਜਦੋਂ ਵਿਆਹ ਵਾਲੀ ਥਾਂ 'ਤੇ ਪਹੁੰਚਿਆ ਤਾਂ ਜੈਮਾਲਾ ਦੀ ਰਸਮ ਪੂਰੀ ਹੋ ਗਈ। ਫੋਟੋ ਸੈਸ਼ਨ ਚੱਲ ਰਿਹਾ ਸੀ ਕਿ ਉਹ ਸਟੇਜ 'ਤੇ ਪਹੁੰਚ ਗਿਆ ਅਤੇ ਉਹ ਸਭ ਕੁਝ ਕੀਤਾ ਜਿਸ ਦੀ ਕਿਸੇ ਨੇ ਸੁਪਨੇ 'ਚ ਵੀ ਉਮੀਦ ਨਹੀਂ ਕੀਤੀ ਹੋਵੇਗੀ।

  ਲਾੜੀ ਨੇ ਵੀ ਉਸ ਦਾ ਸਾਥ ਦਿੱਤਾ ਪਰ ਲੜਕੀ ਦੇ ਪਰਿਵਾਰਕ ਮੈਂਬਰ ਖੁਸ਼ ਨਹੀਂ ਸਨ। ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਬੁਲਾਇਆ। ਲਾੜਾ-ਲਾੜੀ ਦੇ ਪਰਿਵਾਰਾਂ ਵਿਚ ਵਿਵਾਦ ਵਧਣ ਲੱਗਾ। ਹਾਲਾਂਕਿ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਪ੍ਰੇਮੀ ਨਰਮ ਪੈ ਗਿਆ।

  ਉਹ ਪਿਛਲੇ ਪੈਰੀਂ ਆਪਣੇ ਘਰ ਚਲਾ ਗਿਆ। ਇਸ ਦੌਰਾਨ ਲੜਕੀ ਅਤੇ ਲਾੜੇ ਪੱਖ ਦੇ ਪਤਵੰਤੇ ਲੋਕਾਂ ਨੇ ਮਾਮਲਾ ਸੁਲਝਾ ਲਿਆ।
  Published by:Gurwinder Singh
  First published: