ਪਿਆਜ਼ ਦੀਆਂ ਕੀਮਤਾਂ ਉਤੇ ਕਾਬੂ ਪਾਉਣ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਰਾਹਤ ਜਲਦ

News18 Punjab
Updated: November 10, 2019, 11:42 AM IST
share image
ਪਿਆਜ਼ ਦੀਆਂ ਕੀਮਤਾਂ ਉਤੇ ਕਾਬੂ ਪਾਉਣ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਰਾਹਤ ਜਲਦ
ਪਿਆਜ਼ ਦੀਆਂ ਕੀਮਤਾਂ ਹੋਈਆਂ 200 ਤੋਂ ਪਾਰ

ਸਰਕਾਰ ਨੇ ਐੱਮਐੱਮਟੀਸੀ ਨੂੰ ਇਕ ਲੱਖ ਟਨ ਪਿਆਜ਼ ਦਰਾਮਦ ਕਰਨ ਲਈ ਕਿਹਾ

  • Share this:
  • Facebook share img
  • Twitter share img
  • Linkedin share img
ਪਿਆਜ਼ ਦੀਆਂ ਵਧਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਸਰਕਾਰ ਦੀ ਦਰਾਮਦ ਨੂੰ ਹੁਲਾਰਾ ਦੇਣ ਦੀ ਮੁਹਿੰਮ ਤਹਿਤ, ਸਕੱਤਰਾਂ ਦੀ ਕਮੇਟੀ ਨੇ ਐੱਮਐੱਮਟੀਸੀ ( ਭਾਰਤ ਦੇ ਵਿਦੇਸ਼ ਵਪਾਰ ਐਂਟਰਪ੍ਰਾਈਜ਼) ਨੂੰ ਇਕ ਲੱਖ ਟਨ ਪਿਆਜ਼ ਦਰਾਮਦ ਕਰਨ ਲਈ ਕਿਹਾ ਹੈ।

ਖਪਤਕਾਰ ਮਾਮਲੇ ਬਾਰੇ ਮੰਤਰਾਲੇ ਨੇ ਐੱਮਐੱਮਟੀਸੀ ਨੂੰ ਪੱਤਰ ਲਿਖ ਕੇ ਫੈਸਲੇ ਤੋਂ ਜਾਣੂ ਕਰਾਇਆ। ਐੱਮਐੱਮਟੀਸੀ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ ਕਿ ਦਰਾਮਦ ਪਿਆਜ਼ ਨਵੰਬਰ 15 ਤੋਂ ਦਸੰਬਰ 15 ਤਕ ਵੰਡੇ ਜਾਣ ਲਈ ਉਪਲਬੱਧ ਹੋਵੇਗਾ। ਮੰਤਰਾਲੇ ਦਾ ਕਹਿਣਾ ਹੈ ਕਿ ਸਮੇਂ ਸਮੇਂ ’ਤੇ ਅੰਤਰ ਮੰਤਰਾਲਾ ਅਤੇ ਸਕੱਤਰਾਂ ਦੀ ਕਮੇਟੀ ਦੀਆਂ ਮੀਟਿੰਗਾਂ ਵਿੱਚ ਇਸ ਦਾ ਜਾਇਜ਼ਾ ਲਏ ਜਾਣ ਅਤੇ ਬਦਲਾਵਾਂ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।

First published: November 10, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading