ਦੂਰਸੰਚਾਰ ਵਿਭਾਗ ਨੇ ਭਾਰਤ ਵਿੱਚ ਚੀਨ ਦੀ ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ (National Bureau of Statistics, China) ਦੀ ਅੰਗਰੇਜ਼ੀ ਵੈੱਬਸਾਈਟ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਕੇਂਦਰ ਸਰਕਾਰ ਨੇ ਪੂਰਬੀ ਲੱਦਾਖ ਵਿਚ ਸਰਹੱਦ 'ਤੇ ਚੱਲ ਰਹੇ ਤਣਾਅ ਦੇ ਵਿਚਕਾਰ ਲਿਆ ਹੈ। ਹਾਲਾਂਕਿ, ਇਸ ਦੌਰਾਨ ਚੀਨ ਵੱਲੋਂ ਸੰਚਾਲਿਤ ਸਾਈਟ ਗਲੋਬਲ ਟਾਈਮਜ਼ (Global Times) ਅਤੇ ਸਰਕਾਰੀ ਨਿਊਜ਼ ਏਜੰਸੀ (Xinhua) ਵੀ ਹਾਲੇ ਵੀ ਐਕਸੈਸ ਕੀਤਾ ਜਾ ਸਕਦਾ ਹੈ।
ਇਸ ਵੈਬਸਾਈਟ ਨੂੰ ਖੋਲ੍ਹਣ 'ਤੇ, ਇਕ ਸੁਨੇਹਾ ਲਿਖਿਆ ਆ ਰਿਹਾ ਹੈ, 'ਤੁਹਾਡੇ ਦੁਆਰਾ ਬੇਨਤੀ ਕੀਤੇ URL ਨੂੰ ਭਾਰਤ ਸਰਕਾਰ ਦੇ ਦੂਰ ਸੰਚਾਰ ਵਿਭਾਗ ਦੇ ਅਨੁਸਾਰ ਬਲਾਕ ਕਰ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਪ੍ਰਬੰਧਕ ਨਾਲ ਸੰਪਰਕ ਕਰੋ।’
ਭਾਰਤ ਵਿੱਚ ਕਈ ਚੀਨੀ ਮੋਬਾਈਲ ਐਪਸ ਉੱਤੇ ਪਾਬੰਦੀ ਲੱਗੀ ਹੈ
ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨੀ ਫੌਜਾਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਸੈਨਿਕ ਮਾਰੇ ਗਏ। ਇਸ ਤੋਂ ਬਾਅਦ ਭਾਰਤ ਨੇ ਚੀਨੀ ਮੋਬਾਈਲ ਐਪਲੀਕੇਸ਼ਨਾਂ 'ਤੇ ਵੱਡੇ ਪੱਧਰ 'ਤੇ ਪਾਬੰਦੀ ਲਗਾਈ ਹੈ। ਇਸ ਵਿੱਚ ਤਕਰੀਬਨ ਢਾਈ ਸੌ ਐਪਸ ਸ਼ਾਮਲ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜ ਸਭਾ ਵਿੱਚ ਚੀਨ ਬਾਰੇ ਇੱਕ ਬਿਆਨ ਦਿੱਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੇ ਹਿੱਤ ਲਈ ਭਾਵੇਂ ਜਿੰਨੇ ਵੀ ਵੱਡੇ ਜਾਂ ਸਖ਼ਤ ਕਦਮ ਚੁੱਕੇ ਪਏ ਤਾਂ ਭਾਰਤ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਭਾਰਤ ਨਾ ਤਾਂ ਆਪਣਾ ਸਿਰ ਝੁਕਣ ਦੇਵੇਗਾ ਅਤੇ ਨਾ ਹੀ ਕਿਸੇ ਦੇ ਸਿਰ ਨੂੰ ਝੁਕਾਉਣਾ ਚਾਹੁੰਦਾ ਹੈ। ਉਨ੍ਹਾਂ ਰਾਜ ਸਭਾ ਵਿੱਚ ਇਹ ਵੀ ਕਿਹਾ ਕਿ ਐਲਏਸੀ ‘ਤੇ ਸ਼ਾਂਤੀ ਦੀ ਕਿਸੇ ਵੀ ਗੰਭੀਰ ਸਥਿਤੀ ਦਾ ਦੁਵੱਲੇ ਸਬੰਧਾਂ ‘ਤੇ ਜ਼ਰੂਰ ਅਸਰ ਪਵੇਗਾ। ਦੋਵਾਂ ਧਿਰਾਂ ਨੂੰ ਵੀ ਇਸ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਹਰ ਕਦਮ ਚੁੱਕਣ ਲਈ ਤਿਆਰ ਹੈ ਅਤੇ ਸੈਨਾ ਪੂਰੀ ਤਰ੍ਹਾਂ ਤਿਆਰ ਹੈ। ਸਾਡੇ ਸਿਪਾਹੀਆਂ ਦਾ ਹੌਸਲਾ ਬੁਲੰਦ ਹੈ। ਇਹ ਸੱਚ ਹੈ ਕਿ ਲੱਦਾਖ ਵਿਚ ਅਸੀਂ ਇਕ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ, ਪਰ ਅਸੀਂ ਚੁਣੌਤੀ ਦਾ ਸਾਹਮਣਾ ਕਰਾਂਗੇ। ਅਸੀਂ ਦੇਸ਼ ਦਾ ਸਿਰ ਝੁਕਣ ਨਹੀਂ ਦੇਵਾਂਗ ਅਤੇ ਸਾਡੇ ਸੈਨਿਕ ਚੀਨੀ ਆਰਮੀ ਨਾਲ ਅੱਖ ਨਾਲ ਅੱਖ ਮਿਲ ਕੇ ਖੜੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Banned, India, Indian government, Website