ਪੀਐਮ ਮੋਦੀ ਨੇ ਕੀਤੀ ਨਿਜੀਕਰਨ ਦੀ ਹਮਾਇਤ, ਕਿਹਾ- ਵਪਾਰ ਕਰਨਾ ਸਰਕਾਰ ਦਾ ਕੰਮ ਨਹੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (ANI/24 Feb 2021)
- news18-Punjabi
- Last Updated: February 24, 2021, 9:17 PM IST
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਕੋਲ ਕਾਰੋਬਾਰ ਵਿਚ ਬਣੇ ਰਹਿਣ ਦਾ ਕੋਈ ਕੰਮ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਧਿਆਨ ਲੋਕਾਂ ਦੀ ਭਲਾਈ ਅਤੇ ਵਿਕਾਸ ਨਾਲ ਜੁੜੇ ਪ੍ਰਾਜੈਕਟਾਂ ‘ਤੇ ਹੋਣਾ ਚਾਹੀਦਾ ਹੈ। ਪੀਐਮ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ ਲਈ ਬਜਟ ਵਿੱਚ ਕੀਤੀਆਂ ਘੋਸ਼ਣਾਵਾਂ ਬਾਰੇ ਇੱਕ ਵੈਬਿਨਾਰ ਵਿੱਚ ਬੋਲ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਕਾਰੋਬਾਰ ਖੁਦ ਚਲਾਵੇ, ਉਸ ਦੀ ਮਾਲਕੀ ਬਣੀ ਰਹੇ, ਅੱਜ ਦੇ ਯੁੱਗ ਵਿਚ ਇਹ ਨਾ ਤਾਂ ਜ਼ਰੂਰੀ ਹੈ ਅਤੇ ਨਾ ਹੀ ਇਹ ਸੰਭਵ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕਾਰੋਬਾਰ ਕਰਨਾ ਸ਼ੁਰੂ ਕਰਦੀ ਹੈ ਤਾਂ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਸਰਕਾਰ ਅੱਗੇ ਫੈਸਲੇ ਲੈਣ ਵਿਚ ਪਾਬੰਦੀਆਂ ਹਨ। ਸਰਕਾਰ ਵਿਚ ਵਪਾਰਕ ਫੈਸਲੇ ਲੈਣ ਦੀ ਘਾਟ ਹੈ। ਸਾਰਿਆਂ ਨੂੰ ਦੋਸ਼ਾਂ ਅਤੇ ਅਦਾਲਤ ਤੋਂ ਡਰ ਹੁੰਦਾ ਹੈ। ਇਸ ਕਰਕੇ ਇਕ ਵਿਚਾਰ ਰਹਿੰਦਾ ਹੈ ਕਿ ਜੋ ਚਲ ਰਿਹਾ ਹੈ ਉਸ ਨੂੰ ਚਲਣ ਦਿਓ, ਕਾਰੋਬਾਰ ਅਜਿਹੀ ਸੋਚ ਨਾਲ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਪੀਐਮ ਮੋਦੀ ਨੇ 2021-22 ਦੇ ਬਜਟ ਦੀ ਸ਼ਲਾਘਾ ਕਰਦਿਆਂ ਆਖਿਆ ਭਾਰਤ ਨੂੰ ਉੱਚ ਵਿਕਾਸ ਦੇ ਰਾਹ' ਤੇ ਲਿਜਾਣ ਲਈ ਇਸ ਦਾ ਇਕ ਸਪਸ਼ਟ ਮਾਰਗ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਨੇ ਫਿਰ ਭਾਰਤ ਨੂੰ ਤੇਜ਼ ਰਫ਼ਤਾਰ ਨਾਲ ਵਿਕਾਸ ਵੱਲ ਲਿਜਾਣ ਲਈ ਇੱਕ ਸਪੱਸ਼ਟ ਰੂਪ ਰੇਖਾ ਸਾਹਮਣੇ ਰੱਖੀ। ਬਜਟ ਵਿੱਚ ਭਾਰਤ ਦੇ ਵਿਕਾਸ ਵਿੱਚ ਨਿੱਜੀ ਖੇਤਰ ਦੀ ਮਜ਼ਬੂਤ ਸਾਂਝੇਦਾਰੀ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ। ਜਨਤਕ-ਨਿੱਜੀ ਭਾਈਵਾਲੀ ਦੇ ਮੌਕੇ ਅਤੇ ਟੀਚਿਆਂ ਨੂੰ ਸਪੱਸ਼ਟ ਤੌਰ 'ਤੇ ਅੱਗੇ ਰੱਖਿਆ ਗਿਆ ਹੈ।'