Home /News /national /

ਖੁਸ਼ਖਬਰੀ! ਸਰਕਾਰ ਵੱਲੋਂ ਛੋਟੀ ਬਚਤ ਸਕੀਮਾਂ ਦੀ ਵਿਆਜ ਦਰਾਂ ਵਿੱਚ ਇਜ਼ਾਫਾ

ਖੁਸ਼ਖਬਰੀ! ਸਰਕਾਰ ਵੱਲੋਂ ਛੋਟੀ ਬਚਤ ਸਕੀਮਾਂ ਦੀ ਵਿਆਜ ਦਰਾਂ ਵਿੱਚ ਇਜ਼ਾਫਾ

ਖੁਸ਼ਖਬਰੀ! ਸਰਕਾਰ ਵੱਲੋਂ ਛੋਟੀ ਬਚਤ ਸਕੀਮਾਂ ਦੀ ਵਿਆਜ ਦਰਾਂ ਵਿੱਚ ਇਜ਼ਾਫਾ

ਖੁਸ਼ਖਬਰੀ! ਸਰਕਾਰ ਵੱਲੋਂ ਛੋਟੀ ਬਚਤ ਸਕੀਮਾਂ ਦੀ ਵਿਆਜ ਦਰਾਂ ਵਿੱਚ ਇਜ਼ਾਫਾ

ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਲਈ ਵਿਆਜ ਦਰ 7.4% ਤੋਂ ਵਧਾ ਕੇ 7.6%, ਕਿਸਾਨ ਵਿਕਾਸ ਪੱਤਰ ਲਈ 6.9% ਤੋਂ ਵਧਾ ਕੇ 7% ਅਤੇ ਦੋ ਅਤੇ ਤਿੰਨ ਸਾਲਾਂ ਦੀ ਫਿਕਸਡ ਡਿਪਾਜ਼ਿਟ ਲਈ ਵਿਆਜ ਦਰ 7.4% ਤੋਂ ਵਧਾ ਕੇ 7.6% ਕਰ ਦਿੱਤੀ ਗਈ ਹੈ।

  • Share this:

    ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ।  ਵੀਰਵਾਰ ਨੂੰ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ਲਈ ਸਮਾਲ ਸੇਵਿੰਗ ਸਕੀਮ ਲਈ ਨਵੀਆਂ ਵਿਆਜ ਦਰਾਂ ਦਾ ਐਲਾਨ ਕੀਤਾ ਹੈ। ਇਸ ਵਾਰ ਸਰਕਾਰ ਨੇ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ ਦਰ 'ਚ 30 ਆਧਾਰ ਅੰਕਾਂ ਤੱਕ ਦਾ ਵਾਧਾ ਕੀਤਾ ਹੈ।

    ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਲਈ ਵਿਆਜ ਦਰ 7.4% ਤੋਂ ਵਧਾ ਕੇ 7.6%, ਕਿਸਾਨ ਵਿਕਾਸ ਪੱਤਰ ਲਈ 6.9% ਤੋਂ ਵਧਾ ਕੇ 7% ਅਤੇ ਦੋ ਅਤੇ ਤਿੰਨ ਸਾਲਾਂ ਦੀ ਫਿਕਸਡ ਡਿਪਾਜ਼ਿਟ ਲਈ ਵਿਆਜ ਦਰ 7.4% ਤੋਂ ਵਧਾ ਕੇ 7.6% ਕਰ ਦਿੱਤੀ ਗਈ ਹੈ।

    PPF ਤੇ ਸੁਕੰਨਿਆ ਸਮ੍ਰਿਧੀ ਯੋਜਨਾ 'ਤੇ ਵਿਆਜ ਨਹੀਂ ਵਧਿਆ

    ਹਾਲਾਂਕਿ, ਬਚਤ ਡਿਪਾਜ਼ਿਟ, 1-ਸਾਲ, 5-ਸਾਲ ਦੀ FDs, ਰਾਸ਼ਟਰੀ ਬੱਚਤ ਸਰਟੀਫਿਕੇਟ (NCS), ਸੁਕੰਨਿਆ ਸਮ੍ਰਿਧੀ ਯੋਜਨਾ, ਪਬਲਿਕ ਪ੍ਰੋਵੀਡੈਂਟ ਫੰਡ (PPF) ਨੂੰ ਮੌਜੂਦਾ ਤਿਮਾਹੀ ਵਾਂਗ ਹੀ ਵਿਆਜ ਦਰਾਂ ਮਿਲਦੀਆਂ ਰਹਿਣਗੀਆਂ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਮਈ ਤੋਂ ਬੈਂਚਮਾਰਕ ਉਧਾਰ ਦਰਾਂ (Lending Rates)  'ਚ 140 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਇਸ ਨਾਲ ਬੈਂਕਾਂ ਨੇ ਜਮ੍ਹਾ 'ਤੇ ਵੀ ਵਿਆਜ ਦਰਾਂ ਵਧਾਉਣ ਲਈ ਕਿਹਾ ਹੈ।


    RBI ਪਾਲਿਸੀ ਕੱਲ੍ਹ

    ਹੁਣ ਤੱਕ ਇਸ ਤਰ੍ਹਾਂ ਦਾ ਐਲਾਨ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮੀਖਿਆ ਬੈਠਕ ਤੋਂ ਬਾਅਦ ਕੀਤਾ ਜਾਂਦਾ ਸੀ ਪਰ ਇਸ ਵਾਰ ਸਰਕਾਰ ਨੇ ਇਕ ਦਿਨ ਪਹਿਲਾਂ ਹੀ ਇਸ ਦਾ ਐਲਾਨ ਕੀਤਾ ਹੈ। ਕੱਲ੍ਹ (28 ਸਤੰਬਰ) ਤੋਂ ਸ਼ੁਰੂ ਹੋਈ ਰਿਜ਼ਰਵ ਬੈਂਕ ਦੀ ਐਮਪੀਸੀ ਮੀਟਿੰਗ ਕੱਲ੍ਹ (ਸ਼ੁੱਕਰਵਾਰ) ਨੂੰ ਖ਼ਤਮ ਹੋਵੇਗੀ ਅਤੇ ਕੱਲ੍ਹ ਹੀ ਨੀਤੀਗਤ ਦਰਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ।

    Published by:Ashish Sharma
    First published:

    Tags: Central government, Interest rate hikes, Saving, Saving schemes