Home /News /national /

ਸਰਕਾਰ ਵੱਲੋਂ ਪਿਆਜ਼ ਦੀ ਬਰਾਮਦ 'ਤੇ ਲੱਗੀ ਰੋਕ ਹਟਾਉਣ ਦੀ ਤਿਆਰੀ

ਸਰਕਾਰ ਵੱਲੋਂ ਪਿਆਜ਼ ਦੀ ਬਰਾਮਦ 'ਤੇ ਲੱਗੀ ਰੋਕ ਹਟਾਉਣ ਦੀ ਤਿਆਰੀ

ਸਰਕਾਰ ਵੱਲੋਂ ਪਿਆਜ਼ ਦੀ ਬਰਾਮਦ 'ਤੇ ਲੱਗੀ ਰੋਕ ਹਟਾਉਣ ਦੀ ਤਿਆਰੀ

ਸਰਕਾਰ ਵੱਲੋਂ ਪਿਆਜ਼ ਦੀ ਬਰਾਮਦ 'ਤੇ ਲੱਗੀ ਰੋਕ ਹਟਾਉਣ ਦੀ ਤਿਆਰੀ

 • Share this:
  ਉਤਪਾਦਕ ਖੇਤਰਾਂ ਤੋਂ ਨਵੇਂ ਪਿਆਜ਼ ਦੀ ਆਮਦ ਤੋਂ ਬਾਅਦ ਹੁਣ ਸਰਕਾਰ ਪਿਆਜ਼ ਦੀ ਬਰਾਮਦ 'ਤੇ ਲੱਗੀ ਰੋਕ ਹਟਾਉਣ 'ਤੇ ਵਿਚਾਰ ਕਰ ਰਹੀ ਹੈ। ਮੰਡੀਆਂ ਵਿਚ ਨਵੇਂ ਪਿਆਜ਼ ਦੀ ਆਮਦ ਨਾਲ ਪਿਆਜ਼ ਦੀਆਂ ਕੀਮਤਾਂ ਹੁਣ ਹੇਠਾਂ ਆ ਰਹੀਆਂ ਹਨ।

  ਪਿਆਜ਼ ਦਾ ਭਾਅ ਪਿਛਲੇ ਸਮੇਂ 160 ਰੁਪਏ ਪ੍ਰਤੀ ਕਿਲੋ ਹੋ ਗਿਆ ਸੀ। ਇਕ ਅਧਿਕਾਰੀ ਨੇ ਕਿਹਾ, “ਨਵੇਂ ਪਿਆਜ਼ਾਂ ਦੀ ਆਮਦ ਕੀਮਤਾਂ ਨੂੰ ਨਰਮ ਕਰੇਗੀ। ਇਸ ਲਈ ਬਰਾਮਦ ਰੋਕ ਨੂੰ ਹਟਾਉਣ ਦੀ ਜ਼ਰੂਰਤ ਹੈ।” ਪਿਛਲੇ ਮਹੀਨੇ ਪਿਆਜ਼ ਦੀਆਂ ਕੀਮਤਾਂ 160 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈਆਂ ਸਨ ਪਰ ਹੁਣ ਇਹ ਵੱਖੋ ਵੱਖਰੀਆਂ ਥਾਵਾਂ ਉਤੇ ਵੱਖ-ਵੱਖ ਹਨ। ਨਵੇਂ ਪਿਆਜ਼ ਦੀ ਆਮਦ ਜਨਵਰੀ ਤੋਂ ਮਈ ਤੱਕ ਹੋਵੇਗੀ।

  ਸਤੰਬਰ 2019 ਵਿਚ, ਸਰਕਾਰ ਨੇ ਘਰੇਲੂ ਬਾਜ਼ਾਰ ਵਿਚ ਉਪਲਬਧਤਾ ਵਧਾਉਣ ਅਤੇ ਵਧ ਰਹੀਆਂ ਕੀਮਤਾਂ ਨੂੰ ਰੋਕਣ ਲਈ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ। ਸਟਾਕ ਰੱਖਣ ਦੀ ਸੀਮਾ ਵੀ ਵਪਾਰੀਆਂ 'ਤੇ ਨਿਰਧਾਰਤ ਕੀਤੀ ਗਈ ਸੀ। ਮਹਾਰਾਸ਼ਟਰ ਵਿਚ ਪਿਆਜ਼ ਦੀ ਕਾਫੀ ਪੈਦਾਵਾਰ ਹੁੰਦੀ ਹੈ।

  ਪਰ ਭਾਰੀ ਬਾਰਸ਼ ਕਾਰਨ ਹੋਏ ਨੁਕਸਾਨ ਕਾਰਨ, ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪਰਚੂਨ ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਸਨ। 2019-20 ਦੇ ਪਿਆਜ਼ ਦੇ ਉਤਪਾਦਨ ਵਿਚ ਤਕਰੀਬਨ 25 ਪ੍ਰਤੀਸ਼ਤ ਦੀ ਗਿਰਾਵਟ ਰਹੀ।
  Published by:Gurwinder Singh
  First published:

  Tags: Onion price

  ਅਗਲੀ ਖਬਰ