ਦੇਸ਼ ਵਿੱਚ ਖੰਡ ਦੀਆਂ ਮਿੱਲਾਂ ਲਈ ਅਤੇ ਗੰਨਾ ਉਤਪਾਦਕ ਕਿਸਾਨਾਂ ਲਈ ਖੁਸ਼ਖਬਰੀ ਹੈ। ਖ਼ਬਰਾਂ ਮੁਤਾਬਿਕ ਸਰਕਾਰ ਛੇਤੀ ਹੀ ਖੰਡ ਦੇ ਨਿਰਯਾਤ ਦੀ ਸੀਮਾ ਨੂੰ ਵਧਾ ਸਕਦੀ ਹੈ ਅਤੇ ਗੰਨਾ ਉਤਪਾਦਕਾਂ ਦੇ ਬਕਾਏ ਨੂੰ ਵੀ ਜਲਦੀ ਉਹਨਾਂ ਨੂੰ ਦੇ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਅਤੇ ਕਰਨਾਟਕ ਸਰਕਾਰਾਂ ਨੇ ਖੰਡ ਦੇ ਨਿਰਯਾਤ ਨੂੰ ਲੈ ਕੇ ਬਣਾਏ ਕੋਟੇ ਤੇ ਇਤਰਾਜ਼ ਪ੍ਰਗਟ ਕੀਤਾ ਸੀ ਜਿਸਨੂੰ ਲੈ ਕੇ ਸਰਕਾਰ ਇਸ ਵਾਰ ਕੋਟੇ ਨੂੰ 3 ਲੱਖ ਮੀਟ੍ਰਿਕ ਟਨ ਤੋਂ 5 ਲੱਖ ਮੀਟ੍ਰਿਕ ਟਨ ਤੱਕ ਵਧਾ ਸਕਦੀ ਹੈ।
ਇਹ ਕੋਟਾ ਮਹਾਰਾਸ਼ਟਰ ਅਤੇ ਕਰਨਾਟਕ ਦੀਆਂ ਖੰਡ ਮਿੱਲਾਂ ਹੀ ਵਧੇਗਾ। ਫਿਲਹਾਲ ਸਰਕਾਰ ਨੇ ਸਿਰਫ 1.5 ਲੱਖ ਮੀਟ੍ਰਿਕ ਟਨ ਦਾ ਕੋਟਾ ਹੀ ਵਾਧੂ ਦਿੱਤਾ ਹੈ। ਸਰਕਾਰ ਵੱਲੋ ਇਸ ਸਾਲ ਲਈ 60 ਲੱਖ ਮੀਟ੍ਰਿਕ ਟਨ ਦਾ ਕੋਟਾ ਤੈਅ ਕੀਤਾ ਗਿਆ ਜਿਸਨੂੰ ਲੈ ਕੇ ਮਹਾਰਾਸ਼ਟਰ ਅਤੇ ਕਰਨਾਟਕ ਸਰਕਾਰ ਨੇ ਆਪਣਾ ਇਤਰਾਜ਼ ਪ੍ਰਗਟ ਕੀਤਾ ਸੀ ਅਤੇ ਇਸਨੂੰ ਵਧਾਉਣ ਲਈ ਕਿਹਾ ਸੀ।
ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਉੱਤਰ ਪ੍ਰਦੇਸ਼ ਦੀਆਂ ਖੰਡ ਮਿੱਲਾਂ ਪ੍ਰੀਮੀਅਮ 'ਤੇ ਕੋਟੇ ਨੂੰ ਵੇਚ ਰਹੀਆਂ ਹਨ। ਸਰਕਾਰ ਹੁਣ ਇਹਨਾਂ ਦੋਵਾਂ ਰਾਜਾਂ ਦੀਆਂ ਖੰਡ ਮਿਲਣ ਦੇ ਨਿਰਯਾਤ ਨੂੰ ਵਧਾਉਣ ਦਾ ਫੈਸਲਾ ਲੈ ਸਕਦੀ ਹੈ।
ਜੇਕਰ ਖੰਡ ਦੇ ਉਤਪਾਦਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚਕੋਈ ਤਸੱਲੀਬਖਸ਼ ਵਾਧਾ ਨਹੀਂ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਦੇਸ਼ ਦਾ ਖੰਡ ਉਤਪਾਦਨ ਮਾਮੂਲੀ ਵਾਧੇ ਨਾਲ 47.9 ਲੱਖ ਟਨ ਹੀ ਹੈ ਜੋ ਕਿ ਪਿਛਲੇ ਸਾਲ 47.2 ਲੱਖ ਟਨ ਸੀ। ਇਹ ਜਾਣਕਾਰੀ ਇੰਡੀਅਨ ਸ਼ੂਗਰ ਮਿੱਲ ਐਸੋਸੀਏਸ਼ਨ (ISMA) ਨੇ 2 ਦਸੰਬਰ ਨੂੰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ISMA ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਖੰਡ ਦਾ ਉਤਪਾਦਨ ਪਿਛਲੇ ਸੀਜ਼ਨ ਨਾਲੋਂ ਘੱਟ ਹੋਇਆ ਹੈ। ਇਸ ਸਾਲ ਇਹ 20 ਲੱਖ ਟਨ ਰਿਹਾ ਜਦਕਿ ਪਿਛਲੇ ਸਾਲ ਇਹ ਇਸ ਸਮੇਂ ਵਿੱਚ 20.3 ਲੱਖ ਟਨ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Central government, National news, Sugar