ਕੇਂਦਰ ਸਰਕਾਰ (Modi Govt) ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM KISAN Yojana) ਦੇ ਤਹਿਤ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਟਰਾਂਸਫਰ ਕਰਦੀ ਹੈ। ਨਵੇਂ ਸਾਲ 'ਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਸਰਕਾਰ ਨੇ ਕਿਸਾਨਾਂ ਦੇ ਖਾਤੇ ਵਿੱਚ 10ਵੀਂ ਕਿਸ਼ਤ ਦੇ 2000 ਰੁਪਏ ਟਰਾਂਸਫਰ ਕਰ ਦਿੱਤੇ ਹਨ।
ਬਹੁਤ ਜਲਦ ਸਰਕਾਰ ਕਿਸਾਨਾਂ ਨੂੰ 11ਵੀਂ ਕਿਸ਼ਤ ਦਾ ਤੋਹਫਾ ਦੇਣ ਜਾ ਰਹੀ ਹੈ, ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਅਗਲੀ ਕਿਸ਼ਤ ਆਉਣ ਤੋਂ ਪਹਿਲਾਂ ਇਸ ਸਕੀਮ ਵਿੱਚ 2 ਵੱਡੇ ਬਦਲਾਅ ਕੀਤੇ ਹਨ।
ਕੁਝ ਦਿਨ ਪਹਿਲਾਂ ਲਾਭਪਾਤਰੀਆਂ ਲਈ ਈ-ਕੇਵਾਈਸੀ (e-KYC) ਕਰਨਾ ਲਾਜ਼ਮੀ ਕਰ ਦਿੱਤਾ ਗਿਆ ਸੀ ਅਤੇ ਹੁਣ ਸਟੇਟ ਚੈੱਕ ਕਰਨ ਦਾ ਤਰੀਕਾ ਵੀ ਬਦਲ ਗਿਆ ਹੈ।
ਨਹੀਂ ਦੇਖ ਸਕਦੇ ਸਟੇਟਸ
ਪਹਿਲਾਂ ਪੀਐਮ ਕਿਸਾਨ ਪੋਰਟਲ 'ਤੇ ਜਾ ਕੇ ਕੋਈ ਵੀ ਆਪਣੀ ਕਿਸ਼ਤ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਸੀ, ਪਰ ਹੁਣ ਇਸ ਦੇ ਨਿਯਮ ਬਦਲ ਗਏ ਹਨ। ਹੁਣ ਤਾਜ਼ਾ ਬਦਲਾਅ ਦੇ ਕਾਰਨ ਤੁਸੀਂ ਪੀਐਮ ਕਿਸਾਨ ਪੋਰਟਲ 'ਤੇ ਮੋਬਾਈਲ ਨੰਬਰ ਤੋਂ ਆਪਣਾ ਸਟੇਟਸ ਨਹੀਂ ਦੇਖ ਸਕੋਗੇ। ਹੁਣ ਤੁਸੀਂ ਸਿਰਫ਼ ਆਪਣੇ ਆਧਾਰ ਨੰਬਰ ਜਾਂ ਬੈਂਕ ਖਾਤਾ ਨੰਬਰ ਤੋਂ ਹੀ ਸਟੇਟਸ ਜਾਣ ਸਕੋਗੇ।
ਈ-ਕੇਵਾਈਸੀ ਤੋਂ ਬਿਨਾਂ ਪੈਸਾ ਨਹੀਂ ਮਿਲੇਗਾ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀ ਕਿਸਾਨਾਂ ਨੂੰ ਈ-ਕੇਵਾਈਸੀ ਪੂਰਾ ਕਰਨ ਤੋਂ ਬਾਅਦ ਹੀ 11ਵੀਂ ਕਿਸ਼ਤ ਮਿਲੇਗੀ। ਸਰਕਾਰ ਨੇ ਇਸ ਸਕੀਮ ਵਿੱਚ ਇਸ ਪ੍ਰਕਿਰਿਆ ਨੂੰ ਪੂਰਾ ਕਰਨਾ ਲਾਜ਼ਮੀ ਕਰ ਦਿੱਤਾ ਹੈ। ਦੂਜੇ ਸ਼ਬਦਾਂ ਵਿਚ, ਜੇਕਰ ਤੁਸੀਂ ਈ-ਕੇਵਾਈਸੀ ਨਹੀਂ ਕਰਦੇ ਤਾਂ ਤੁਹਾਡੀ 11ਵੀਂ ਕਿਸ਼ਤ ਫਸ ਸਕਦੀ ਹੈ।
ਜਾਣੋ ਕੀ ਹੈ ਈ-ਕੇਵਾਈਸੀ ਦੀ ਪ੍ਰਕਿਰਿਆ
ਸਭ ਤੋਂ ਪਹਿਲਾਂ ਤੁਸੀਂ https://pmkisan.gov.in/ ਪੋਰਟਲ 'ਤੇ ਜਾਓ।
ਸੱਜੇ ਪਾਸੇ ਕਈ ਤਰ੍ਹਾਂ ਦੀਆਂ ਟੈਬਾਂ ਦਿਖਾਈ ਦੇਣਗੀਆਂ। ਸਿਖਰ 'ਤੇ ਤੁਹਾਨੂੰ e-KYC ਲਿਖਿਆ ਮਿਲੇਗਾ। ਇਸ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਮੰਗੇ ਗਏ ਵੇਰਵੇ ਭਰੋ। ਈ-ਕੇਵਾਈਸੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers, PM Awas Yojana, PM Kisan Samman Nidhi Yojna, PM-Kisan Scheme, Punjab farmers