• Home
  • »
  • News
  • »
  • national
  • »
  • GOVT FREE TO TAKE ANY ACTION AGAINST TWITTER DELHI HIGH COURT SAYS

ਟਵਿੱਟਰ ਨੇ ਨਹੀਂ ਮੰਨੇ ਨਵੇਂ ਆਈਟੀ ਨਿਯਮ, ਹਾਈਕੋਰਟ ਨੇ ਕੇਂਦਰ ਨੂੰ ਦਿੱਤੀ ਕਾਰਵਾਈ ਦੀ ਖੁੱਲ੍ਹੀ ਛੁੱਟੀ

ਟਵਿੱਟਰ ਨੇ ਨਹੀਂ ਮੰਨੇ ਨਵੇਂ ਆਈਟੀ ਨਿਯਮ, ਹਾਈਕੋਰਟ ਨੇ ਕੇਂਦਰ ਨੂੰ ਦਿੱਤੀ ਕਾਰਵਾਈ ਦੀ ਖੁੱਲ੍ਹੀ ਛੁੱਟੀ (ਫਾਇਲ ਫੋਟੋ)

ਟਵਿੱਟਰ ਨੇ ਨਹੀਂ ਮੰਨੇ ਨਵੇਂ ਆਈਟੀ ਨਿਯਮ, ਹਾਈਕੋਰਟ ਨੇ ਕੇਂਦਰ ਨੂੰ ਦਿੱਤੀ ਕਾਰਵਾਈ ਦੀ ਖੁੱਲ੍ਹੀ ਛੁੱਟੀ (ਫਾਇਲ ਫੋਟੋ)

  • Share this:
    ਕੇਂਦਰ ਸਰਕਾਰ ਨੇ ਦਿੱਲੀ ਹਾਈਕੋਰਟ ਨੂੰ ਕਿਹਾ ਹੈ ਕਿ ਟਵਿੱਟਰ ਭਾਰਤ ਦੇ ਨਵੇਂ ਆਈਟੀ ਨੇਮਾਂ ਮੁਤਾਬਕ ਚੱਲਣ ਵਿਚ ਅਸਫ਼ਲ ਰਿਹਾ ਹੈ। ਇਸ ਦੌਰਾਨ, ਦਿੱਲੀ ਹਾਈ ਕੋਰਟ ਨੇ ਟਵਿੱਟਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਹ ਆਈਟੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਮੁਸ਼ਕਲ ਹੋਵੇਗੀ।

    ਅਦਾਲਤ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕਾਰਵਾਈ ਕਰਨ ਲਈ ਸੁਤੰਤਰ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਟਵਿੱਟਰ ਨੇ ਮੰਨਿਆ ਕਿ ਉਸ ਨੇ ਨਵੇਂ ਆਈ ਟੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ।

    ਕੇਂਦਰ ਸਰਕਾਰ ਨੇ ਅਦਾਲਤ ਵਿਚ ਇਕ ਹਲਫ਼ਨਾਮਾ ਦਾਇਰ ਕਰ ਕੇ ਕਿਹਾ ਸੀ ਕਿ ਪਾਲਣਾ ਨਾ ਕਰ ਕੇ ਆਈਟੀ ਨੇਮ ਤੋੜੇ ਗਏ ਹਨ। ਇਸ ਨਾਲ ਸੋਸ਼ਲ ਮੀਡੀਆ ਕੰਪਨੀ ਨੂੰ ਕਾਨੂੰਨੀ ਕਾਰਵਾਈ ਤੋਂ ਮਿਲੀ ਛੋਟ ਖ਼ਤਮ ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਵਕੀਲ ਅਮਿਤ ਅਚਾਰੀਆ ਨੇ ਇਕ ਪਟੀਸ਼ਨ ਦਾਇਰ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਟਵਿੱਟਰ ਨੇ ਨਵੇਂ ਨੇਮਾਂ ਦੀ ਪਾਲਣਾ ਨਹੀਂ ਕੀਤੀ।

    ਇਸ ਦੌਰਾਨ, ਦਿੱਲੀ ਹਾਈ ਕੋਰਟ ਨੇ ਟਵਿੱਟਰ 'ਤੇ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਹ ਆਈਟੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਮੁਸ਼ਕਲ ਹੋਵੇਗੀ। ਅਦਾਲਤ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕਾਰਵਾਈ ਕਰਨ ਲਈ ਸੁਤੰਤਰ ਹੈ।
    Published by:Gurwinder Singh
    First published: